ਲਖਨਾਊ ਦੀ ਟੀਮ ਨੇ ਚੇਨਈ ਖਿਲਾਫ ਬਣਾਏ 167 ਸਕੋਰ, ਡਾਵਾਂਡੋਲ ਹੋਈ ਟੀਮ ਨੂੰ ਪੰਤ ਨੇ ਸੰਭਾਲਿਆ 

ਚੇਨਈ ਦੀ ਟੀਮ ਦੀ ਚੰਗੀ ਗੇਂਦਬਾਜੀ ਕਾਰਨ ਲਖਨਾਊ  ਟੀਮ ਦੇ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਹਾਲਾਂਕਿ ਪੰਤ ਨੇ ਚੰਗਾ ਖੇਡਦੇ ਹੋਏ ਟੀਮ ਨੂੰ ਡਾਵਾਂਡੋਲ ਹੋਣ ਤੋਂ ਬਚਾਉਣ ਦਾ ਉਪਰਾਲਾ ਕੀਤਾ ਗਿਆ। ਆਖਰੀ ਓਵਰਾਂ ਵਿੱਚ ਖਿਡਾਰੀਆਂ ਨੇ ਚੰਗਾ ਖੇਡਦੇ ਹੋਏ 167 ਸਕੋਰ ਬਣਾਏ ਹਨ। ਹੁਣ ਦੇਖਣਾ ਹੋਵੇਗਾ ਕਿ ਚੇਨਈ ਦੀ ਟੀਮ ਇਸ ਸਕੋਰ ਨੂੰ ਹਾਸਲ ਕਰ  ਸਕਦੀ ਹੈ ਜਾਂ ਨਹੀਂ।

Share:

ਪਹਿਲੇ ਬੱਲੇਬਾਜੀ ਕਰਨ ਲਈ ਉਤਰੀ ਲਖਨਾਊ ਦੀ ਟੀਮ ਨੇ 7 ਵਿਕੇਟਾਂ ਗਵਾਉਂਦੇ ਹੋਏ 167 ਸਕੋਰ ਦਾ ਟੀਚਾ ਦਿੱਤਾ ਹੈ। ਜਿਸਦਾ ਪਿੱਛਾ ਕਰਨ ਲਈ ਹੁਣ ਚੇਨਈ ਸੁਪਰ ਕਿੰਗਜ਼ ਦੀ ਟੀਮ ਮੈਦਾਨ ਵਿੱਚ ਉਤਰੇਗੀ। ਦੱਸ ਦਈਏ ਕਿ ਜਿੱਤ ਲਈ ਤਰਸ ਰਹੀ ਚੇਨਈ ਸੁਪਰ ਕਿੰਗਜ਼ ਆਪਣੇ ਘਰੇਲੂ ਮੈਦਾਨ 'ਤੇ ਲਖਨਊ ਸੁਪਰਜਾਇੰਟਸ ਨਾਲ ਖੇਡਿਆ ਗਿਆ। ਚੇਨਈ ਨੂੰ ਲਗਾਤਾਰ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਉਸਨੂੰ ਜਿੱਤ ਦੀ ਸਖ਼ਤ ਜ਼ਰੂਰਤ ਹੈ।

ਲਖਨਊ ਪੰਤ ਦੀ ਕਪਤਾਨੀ ਵਿੱਚ ਵਧੀਆ ਪ੍ਰਦਰਸ਼ਨ ਕਰ ਰਿਹਾ

ਚੇਨਈ ਦੀ ਕਮਾਨ ਹੁਣ ਐਮਐਸ ਧੋਨੀ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦਾ ਚੇਲਾ ਰਿਸ਼ਭ ਪੰਤ ਹੈ। ਪੰਤ ਦਾ ਬੱਲਾ ਸ਼ੁਰੂ ਵਿੱਚ ਭਾਵੇਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਿਹਾ ਸੀ, ਪਰ ਬਾਅਦ ਵਿੱਚ ਡਾਵਾਂਡੋਲ ਹੋਈ ਟੀਮ ਨੂੰ ਸੰਭਾਲਦੇ ਹੋਏ ਚੰਗੇ ਸਕੋਰ ਬਣਾਏ ਹਨ। ਹਾਲਾਂਕਿ ਲਖਨਊ ਪੰਤ ਦੀ ਕਪਤਾਨੀ ਵਿੱਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਲਗਾਤਾਰ ਚਾਰ ਮੈਚ ਜਿੱਤ ਚੁੱਕਾ ਹੈ।

ਚੇਨਈ ਦੀ ਟੀਮ ਪੂਰੇ ਮੈਚ ਵਿੱਚ ਰਹੀ ਕਮਜੋਰ

ਲਖਨਊ ਆਪਣੇ ਘਰੇਲੂ ਮੈਦਾਨ, ਏਕਾਨਾ 'ਤੇ ਇੱਕ ਵਾਰ ਫਿਰ ਜਿੱਤਣਾ ਚਾਹੇਗਾ। ਜੇਕਰ ਅਸੀਂ ਵੇਖੀਏ ਤਾਂ ਇਸ ਮੈਚ ਵਿੱਚ ਲਖਨਊ ਦਾ ਹੱਥ ਉੱਪਰ ਹੈ ਕਿਉਂਕਿ ਚੇਨਈ ਦੀ ਟੀਮ ਇਸ ਸਮੇਂ ਕਮਜ਼ੋਰ ਹੈ ਅਤੇ ਇਸਦੇ ਖਿਡਾਰੀ ਫਾਰਮ ਵਿੱਚ ਨਹੀਂ ਹਨ। ਹਾਲਾਂਕਿ, ਧੋਨੀ ਦੀ ਕਪਤਾਨੀ ਵਾਲੀ ਟੀਮ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਮੈਚ ਵਿੱਚ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ ਸ਼ੇਖ ਰਸ਼ੀਦ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਹੈ।

ਇਹ ਵੀ ਪੜ੍ਹੋ