ਲਿਟਨ ਦਾਸ ਹੋਏ ਆਈ.ਪੀ.ਐੱਲ 2023 ਤੋਂ ਬਾਹਰ

ਕੋਲਕਾਤਾ ਨਾਈਟ ਰਾਈਡਰਜ਼ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦੇ ਬਾਕੀ ਬਚੇ ਮੈਚਾਂ ਲਈ ਲਿਟਨ ਦਾਸ ਦੀ ਜਗ੍ਹਾ ਜਾਨਸਨ ਚਾਰਲਸ ਨੂੰ ਚੁਣਿਆ ਹੈ । ਲਿਟਨ, ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਖਿਡਾਰੀ ਹਨ ਜਿਸ ਨੇ ਇਸ ਸਾਲ ਅਪਣੇ ਆਈ.ਪੀ.ਐੱਲ. ਕਰੀਰ ਦੀ ਸ਼ੁਰੂਆਤ ਕੀਤੀ। ਉਸਨੂੰ ਸਿਰਫ ਇੱਕ ਮੈਚ ਖੇਡਣ ਦੇ ਬਾਅਦ ਘਰ ਪਰਤਣਾ ਪਿਆ । ਅਪ੍ਰੈਲ ਦੇ […]

Share:

ਕੋਲਕਾਤਾ ਨਾਈਟ ਰਾਈਡਰਜ਼ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦੇ ਬਾਕੀ ਬਚੇ ਮੈਚਾਂ ਲਈ ਲਿਟਨ ਦਾਸ ਦੀ ਜਗ੍ਹਾ ਜਾਨਸਨ ਚਾਰਲਸ ਨੂੰ ਚੁਣਿਆ ਹੈ । ਲਿਟਨ, ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਖਿਡਾਰੀ ਹਨ ਜਿਸ ਨੇ ਇਸ ਸਾਲ ਅਪਣੇ ਆਈ.ਪੀ.ਐੱਲ. ਕਰੀਰ ਦੀ ਸ਼ੁਰੂਆਤ ਕੀਤੀ। ਉਸਨੂੰ ਸਿਰਫ ਇੱਕ ਮੈਚ ਖੇਡਣ ਦੇ ਬਾਅਦ ਘਰ ਪਰਤਣਾ ਪਿਆ । ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿੱਚ ਇੱਕ ਪਰਿਵਾਰਕ ਐਮਰਜੈਂਸੀ ਦੇ ਕਾਰਨ ਦਾਸ ਨੂੰ ਘਰ ਵਾਪਿਸ ਜਾਣਾ ਪਿਆ । ਲਿਟਨ ਦੀ ਜਗ੍ਹਾ, ਹੁਣ ਚਾਰਲਸ ਲੈਣਗੇ ਜੌ ਇੱਕ ਵਿਕਟਕੀਪਰ ਬੱਲੇਬਾਜ਼ ਨੇ ਅਤੇ 41 ਟੀ-20 ਵਿੱਚ ਵੈਸਟਇੰਡੀਜ਼ ਦੀ ਨੁਮਾਇੰਦਗੀ ਕੀਤੀ ਹੈ, 971 ਦੌੜਾਂ ਬਣਾਈਆਂ ਹਨ ਅਤੇ ਵੈਸਟਇੰਡੀਜ਼ ਦੀ 2012 ਅਤੇ 2016 ਆਈਸੀਸੀ ਵਿਸ਼ਵ ਟਵੰਟੀ-20 ਜੇਤੂ ਟੀਮ ਦਾ ਵੀ ਹਿੱਸਾ ਰਹੇ ਹਨ। ਉਸਦੀ ਟੀਮ ਨਾਲ ਜੁੜਨ ਦੀ ਮਿਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਰਿਪੋਰਟਾਂ ਦੇ ਅਨੁਸਾਰ ਲਿਟਨ ਦਾਸ ਨੂੰ ਇੱਕ ਜ਼ਰੂਰੀ ਪਰਿਵਾਰਕ ਮੈਡੀਕਲ ਐਮਰਜੈਂਸੀ ਕਾਰਨ  ਬੰਗਲਾਦੇਸ਼ ਪਰਤਣਾ ਪਿਆ। ਕੇਕੇਆਰ ਨੇ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ” ਦਾਸ ਨੂੰ ਇੱਕ ਜ਼ਰੂਰੀ ਪਰਿਵਾਰਕ ਮੈਡੀਕਲ ਐਮਰਜੈਂਸੀ ਕਾਰਨ  ਬੰਗਲਾਦੇਸ਼ ਪਰਤਣਾ ਪਿਆ । ਸਾਡੀਆਂ ਸ਼ੁਭਕਾਮਨਾਵਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਲੰਘਣ ਲਈ ਉਸਦੇ ਨਾਲ ਹਨ ”। ਸੱਜੇ ਹੱਥ ਦੇ ਕੀਪਰ-ਬੱਲੇਬਾਜ਼ ਨੇ ਇਸ ਸਾਲ ਦਿੱਲੀ ਕੈਪੀਟਲਜ਼ ਦੇ ਖਿਲਾਫ ਖੇਡੇ ਗਏ ਇਕੋ-ਇਕ ਮੈਚ ਵਿਚ ਸਿਰਫ 4 ਦੌੜਾਂ ਬਣਾਈਆਂ ਅਤੇ ਸਟੰਪ ਦੇ ਪਿੱਛੇ ਭੁੱਲਣ ਯੋਗ ਆਊਟਿੰਗ ਕੀਤੀ, ਮੈਚ ਵਿਚ ਅਕਸ਼ਰ ਪਟੇਲ ਅਤੇ ਲਲਿਤ ਯਾਦਵ ਦੇ ਸਟੰਪਿੰਗ ਦੇ ਦੋ ਮੌਕੇ ਗੁਆ ਦਿੱਤੇ ਜਿਸਦਾ ਕੇਕੇਆਰ ਨੂੰ ਨੁਕਸਾਨ ਹੋਇਆ। ਲਿਟਨ ਅੰਤਰਰਾਸ਼ਟਰੀ ਵਚਨਬੱਧਤਾਵਾਂ ਕਾਰਨ ਪਹਿਲੇ ਕੁਝ ਮੈਚਾਂ ਤੋਂ ਖੁੰਝਣ ਤੋਂ ਬਾਅਦ ਅਪ੍ਰੈਲ ਦੇ ਦੂਜੇ ਹਫ਼ਤੇ ਕੇਕੇਆਰ ਟੀਮ ਵਿੱਚ ਸ਼ਾਮਲ ਹੋਏ ਸਨ। ਉਸ ਦੇ ਬੰਗਲਾਦੇਸ਼ ਟੀਮ ਦੇ ਸਾਥੀ ਸ਼ਾਕਿਬ ਅਲ ਹਸਨ ਇਸ ਤੋਂ ਪਹਿਲਾਂ ਟੂਰਨਾਮੈਂਟ ਤੋਂ ਹਟ ਗਏ ਸਨ। ਲਿਟਨ ਦੀ ਜਗ੍ਹਾ, ਹੁਣ ਚਾਰਲਸ ਲੈਣਗੇ ਜੌ ਇੱਕ ਵਿਕਟਕੀਪਰ ਬੱਲੇਬਾਜ਼ ਨੇ ਅਤੇ 41 ਟੀ-20 ਵਿੱਚ ਵੈਸਟਇੰਡੀਜ਼ ਦੀ ਨੁਮਾਇੰਦਗੀ ਕੀਤੀ ਹੈ, 971 ਦੌੜਾਂ ਬਣਾਈਆਂ ਹਨ ਅਤੇ ਵੈਸਟਇੰਡੀਜ਼ ਦੀ 2012 ਅਤੇ 2016 ਆਈਸੀਸੀ ਵਿਸ਼ਵ ਟਵੰਟੀ-20 ਜੇਤੂ ਟੀਮ ਦਾ ਵੀ ਹਿੱਸਾ ਰਹੇ ਹਨ । ਇਸ ਤੋਂ ਇਲਾਵਾ, ਉਸਨੇ 224 ਟੀ-20 ਖੇਡੇ ਹਨ ਅਤੇ ਉਸਦੇ ਨਾਮ ਤੇ 5600 ਤੋਂ ਵੱਧ ਦੌੜਾਂ ਬਣਾਈਆਂ ਹਨ। ਉਹ ਕੋਲਕਾਤਾ ਨਾਈਟ ਰਾਈਡਰਜ਼ ਵਿੱਚ ₹ 50 ਲੱਖ ਵਿੱਚ ਸ਼ਾਮਲ ਹੋਵੇਗਾ। ਕੇਕੇਆਰ ਵੀਰਵਾਰ ਸ਼ਾਮ ਨੂੰ ਸਨਰਾਈਜ਼ਰਸ ਹੈਦਰਾਬਾਦ ਨਾਲ ਭਿੜੇਗਾ। ਚਾਰਲਸ, ਹਾਲਾਂਕਿ, ਇਸ ਮੈਚ ਲਈ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਸਦੀ ਪਹੁੰਚਣ ਦੀ ਮਿਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।