ਕੋਹਲੀ ਅੱਜ ਬਣਾ ਸਕਦੇ ਹਨ ਵਿਰਾਟ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ 

ਵਿਰਾਟ ਕੋਹਲੀ ਆਈਪੀਐਲ 2025 'ਚ ਚੰਗੀ ਫਾਰਮ ਵਿੱਚ ਦਿਖਾਈ ਦੇ ਰਹੇ ਹਨ। ਇਸ ਸੀਜ਼ਨ ਵਿੱਚ ਹੁਣ ਤੱਕ ਦੋ ਅਰਧ ਸੈਂਕੜੇ ਲਗਾਏ ਹਨ ਅਤੇ ਉਹ ਆਉਣ ਵਾਲੇ ਮੈਚਾਂ ਵਿੱਚ ਵੀ ਇਹੀ ਲੈਅ ਬਣਾਈ ਰੱਖਣਾ ਚਾਹੁਣਗੇ। 

Courtesy: ਵਿਰਾਟ ਕੋਹਲੀ ਆਈਪੀਐਲ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ।

Share:

ਆਈਪੀਐਲ 2025 ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਵਿਚਕਾਰ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਆਰਸੀਬੀ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੌਰਾਨ ਵਿਰਾਟ ਕੋਹਲੀ ਦੇ ਨਾਮ ਇੱਕ ਵੱਡਾ ਰਿਕਾਰਡ ਦਰਜ ਹੋਵੇਗਾ। ਜੇਕਰ ਉਹ ਅੱਜ ਦੇ ਮੈਚ ਵਿੱਚ ਅਰਧ ਸੈਂਕੜਾ ਲਗਾਉਂਦੇ ਹਨ, ਤਾਂ ਉਹ ਇੱਕ ਅਜਿਹਾ ਰਿਕਾਰਡ ਬਣਾਉਣਗੇ ਜੋ ਪਹਿਲਾਂ ਕੋਈ ਵੀ ਭਾਰਤੀ ਹਾਸਲ ਨਹੀਂ ਕਰ ਸਕਿਆ। ਵਿਰਾਟ ਹੁਣ ਤੱਕ ਆਈਪੀਐਲ 2025 ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਉਹਨਾਂ ਨੇ ਮੁੰਬਈ ਇੰਡੀਅਨਜ਼ ਖਿਲਾਫ ਪਿਛਲੇ ਮੈਚ ਵਿੱਚ 67 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਉਹ ਆਉਣ ਵਾਲੇ ਮੈਚਾਂ ਵਿੱਚ ਵੀ ਇਹੀ ਲੈਅ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੇ।

100 ਅਰਧ ਸੈਂਕੜੇ ਲਗਾਉਣ  ਵਾਲੇ ਬਣਨਗੇ 

ਵਿਰਾਟ ਕੋਹਲੀ ਟੀ-20 ਵਿੱਚ ਇੱਕ ਵੱਡਾ ਰਿਕਾਰਡ ਬਣਾਉਣਗੇ। ਜੇਕਰ ਵਿਰਾਟ ਕੋਹਲੀ ਦਿੱਲੀ ਕੈਪੀਟਲਜ਼ ਖਿਲਾਫ ਮੈਚ ਵਿੱਚ ਅਰਧ ਸੈਂਕੜਾ ਲਗਾ ਲੈਂਦੇ ਹਨ  ਤਾਂ ਉਹ ਟੀ-20 ਫਾਰਮੈਟ ਵਿੱਚ ਆਪਣੇ 100 ਅਰਧ ਸੈਂਕੜੇ ਪੂਰੇ ਕਰ ਲੈਣਗੇ ਅਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਵਿਰਾਟ ਟੀ-20 ਫਾਰਮੈਟ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਬਣਾਉਣ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਹਨ। ਇਸ ਸੂਚੀ ਵਿੱਚ ਆਸਟ੍ਰੇਲੀਆ ਦੇ ਸਾਬਕਾ ਓਪਨਰ ਡੇਵਿਡ ਵਾਰਨਰ ਦਾ ਨਾਮ ਪਹਿਲੇ ਨੰਬਰ 'ਤੇ ਹੈ। ਵਾਰਨਰ ਨੇ ਆਪਣੇ ਟੀ-20 ਕਰੀਅਰ ਵਿੱਚ 108 ਅਰਧ ਸੈਂਕੜੇ ਲਗਾਏ ਹਨ। 

ਆਈਪੀਐਲ 2025 ਵਿੱਚ ਵਿਰਾਟ ਦਾ ਪ੍ਰਦਰਸ਼ਨ ਸ਼ਾਨਦਾਰ 

ਵਿਰਾਟ ਕੋਹਲੀ ਮੌਜੂਦਾ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਦਿਖਾਈ ਦੇ ਰਹੇ ਹਨ। ਸੀਜ਼ਨ ਦੀ ਸ਼ੁਰੂਆਤ ਕੇਕੇਆਰ ਖਿਲਾਫ ਮੈਚ ਵਿੱਚ ਸੈਂਕੜੇ ਨਾਲ ਕੀਤੀ। ਮੁੰਬਈ ਇੰਡੀਅਨਜ਼ ਖ਼ਿਲਾਫ਼ ਪਿਛਲੇ ਮੈਚ ਵਿੱਚ 42 ਗੇਂਦਾਂ ਵਿੱਚ 67 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਰਸੀਬੀ ਨੂੰ ਇੱਕ ਮਜ਼ਬੂਤ ​​ਸਕੋਰ ਤੱਕ ਪਹੁੰਚਾ ਕੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਦਿੱਲੀ ਖਿਲਾਫ ਕੋਹਲੀ ਦਾ ਰਿਕਾਰਡ ਸ਼ਾਨਦਾਰ ਰਿਹਾ। ਵਿਰਾਟ ਕੋਹਲੀ ਦਾ ਬੱਲਾ ਹਮੇਸ਼ਾ ਦਿੱਲੀ ਕੈਪੀਟਲਜ਼ ਖਿਲਾਫ ਪ੍ਰਭਾਵਸ਼ਾਲੀ ਰਿਹਾ ਹੈ।  ਇਸ ਟੀਮ ਵਿਰੁੱਧ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਡੀਸੀ ਦੇ ਖਿਲਾਫ ਹੁਣ ਤੱਕ 29 ਮੈਚਾਂ ਦੀਆਂ 28 ਪਾਰੀਆਂ ਵਿੱਚ 50.33 ਦੀ ਔਸਤ ਨਾਲ 1057 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ 10 ਵਾਰ ਅਰਧ ਸੈਂਕੜੇ ਲਗਾਏ ਹਨ। ਉਹਨਾਂ ਕੋਲ ਇੱਕ ਮੈਚ ਵਿੱਚ ਸੈਂਕੜਾ ਲਗਾਉਣ ਦਾ ਮੌਕਾ ਸੀ ਪਰ ਉਹ 99 ਦੇ ਸਕੋਰ 'ਤੇ ਆਊਟ ਹੋ ਗਏ ਸੀ। ਅੱਜ ਇੱਕ ਵਾਰ ਫਿਰ ਪ੍ਰਸ਼ੰਸਕ ਵਿਰਾਟ ਕੋਹਲੀ ਤੋਂ ਵੱਡੀ ਪਾਰੀ ਦੀ ਉਮੀਦ ਕਰਨਗੇ।

ਇਹ ਵੀ ਪੜ੍ਹੋ

Tags :