ਕੋਹਲੀ ਨੇ ਤੋੜਿਆ ਸਚਿਨ ਦਾ ਵਿਰਾਟ ਰਿਕਾਰਡ - 4000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ

ਇੰਗਲੈਂਡ ਖਿਲਾਫ ਤਿੰਨੋਂ ਫਾਰਮੈਟਾਂ 'ਚ ਇਹ ਰਿਕਾਰਡ ਬਣਾਇਆ। ਵਿਰਾਟ ਕੋਹਲੀ ਇੰਗਲੈਂਡ ਖਿਲਾਫ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਵਿਰਾਟ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਕੇ ਇਹ ਰਿਕਾਰਡ ਬਣਾਇਆ ਹੈ।

Courtesy: file photo

Share:

ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ 'ਚ ਖੇਡਿਆ ਜਾ ਰਿਹਾ ਹੈ। ਸੀਰੀਜ਼ 'ਚ ਲਗਾਤਾਰ ਤੀਜੀ ਵਾਰ ਸਿੱਕਾ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਦੇ ਪੱਖ 'ਚ ਡਿੱਗਿਆ ਅਤੇ ਉਸ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਸਸਤੇ 'ਚ ਆਊਟ ਹੋ ਗਏ ਪਰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਵੱਡਾ ਰਿਕਾਰਡ ਬਣਾ ਦਿੱਤਾ।

ਸਚਿਨ ਦਾ ਵੱਡਾ ਰਿਕਾਰਡ ਤੋੜਿਆ 

ਭਾਰਤ ਦੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਇੱਕ ਹੋਰ ਵੱਡਾ ਰਿਕਾਰਡ ਤੋੜ ਦਿੱਤਾ ਹੈ। ਵਿਰਾਟ ਇੰਗਲੈਂਡ ਖਿਲਾਫ ਤਿੰਨੋਂ ਫਾਰਮੈਟਾਂ 'ਚ 4000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਵਿਰਾਟ ਕੋਹਲੀ ਇੰਗਲੈਂਡ ਖਿਲਾਫ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ ਹਨ। ਵਿਰਾਟ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਕੇ ਇਹ ਰਿਕਾਰਡ ਬਣਾਇਆ ਹੈ। ਤੇਂਦੁਲਕਰ ਨੇ ਇੰਗਲੈਂਡ ਖਿਲਾਫ ਕੁੱਲ 3990 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਕੋਹਲੀ ਨੇ ਹੁਣ ਸ਼ਾਨਦਾਰ ਅਰਧ ਸੈਂਕੜਾ ਬਣਾ ਕੇ ਉਸ ਨੂੰ ਪਿੱਛੇ ਛੱਡ ਦਿੱਤਾ ਹੈ।

ਮੁੜ ਫਾਰਮ 'ਚ ਆਏ ਕੋਹਲੀ 

ਭਾਰਤ ਦੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਤੀਜੇ ਵਨਡੇ 'ਚ ਆਪਣੀ ਗੁਆਚੀ ਹੋਈ ਫਾਰਮ ਨੂੰ ਮੁੜ ਹਾਸਲ ਕਰ ਲਿਆ ਹੈ। ਉਹ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਟਚ ਅਤੇ ਸ਼ਾਟ ਮਾਰਦੇ ਨਜ਼ਰ ਆਏ। ਵਿਰਾਟ ਨੇ ਆਪਣਾ 73ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 55 ਗੇਂਦਾਂ 'ਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਦਾ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਇਕ ਵਾਰ ਫਿਰ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਨੇ ਉਸ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ।

ਇਹ ਵੀ ਪੜ੍ਹੋ