ਜਾਣੋ ਕੌਣ ਹੈ ਭਾਰਤੀ ਕ੍ਰਿਕੇਟ ਟੀਮ ਦਾ ਸਭ ਤੋਂ ਗਰੀਬ ਖਿਡਾਰੀ 

ਇੱਕ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਬੱਲੇਬਾਜ਼ ਵਿਰਾਟ ਕੋਹਲੀ ਹਨ ਜਿਹਨਾਂ ਦੀ ਜਾਇਦਾਦ 1 ਹਜ਼ਾਰ ਕਰੋੜ ਤੋਂ ਵੀ ਵੱਧ ਹੈ। ਇਸੇ ਹੀ ਟੀਮ ‘ਚ ਅਜਿਹਾ ਖਿਡਾਰੀ ਹੈ ਜਿਸਦੀ ਕਮਾਈ ਕੋਹਲੀ ਨਾਲੋਂ 40 ਗੁਣਾ ਘੱਟ ਹੈ। ਇਹ ਟੀਮ ਦਾ ਸਭ ਤੋ ਗਰੀਬ ਖਿਡਾਰੀ ਹੈ। ਇਸਨੂੰ ਕ੍ਰਿਕਟ ਵਿਸ਼ਵ ਕੱਪ 2023 ‘ਚ ਵੀ ਤਿੰਨ ਮੈਚ ਖੇਡਣ ਦਾ […]

Share:

ਇੱਕ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਬੱਲੇਬਾਜ਼ ਵਿਰਾਟ ਕੋਹਲੀ ਹਨ ਜਿਹਨਾਂ ਦੀ ਜਾਇਦਾਦ 1 ਹਜ਼ਾਰ ਕਰੋੜ ਤੋਂ ਵੀ ਵੱਧ ਹੈ। ਇਸੇ ਹੀ ਟੀਮ ‘ਚ ਅਜਿਹਾ ਖਿਡਾਰੀ ਹੈ ਜਿਸਦੀ ਕਮਾਈ ਕੋਹਲੀ ਨਾਲੋਂ 40 ਗੁਣਾ ਘੱਟ ਹੈ। ਇਹ ਟੀਮ ਦਾ ਸਭ ਤੋ ਗਰੀਬ ਖਿਡਾਰੀ ਹੈ। ਇਸਨੂੰ ਕ੍ਰਿਕਟ ਵਿਸ਼ਵ ਕੱਪ 2023 ‘ਚ ਵੀ ਤਿੰਨ ਮੈਚ ਖੇਡਣ ਦਾ ਮੌਕਾ ਮਿਲਿਆ। 

ਸ਼ਾਰਦੁਲ ਠਾਕੁਰ। ਫੋਟੋ ਕ੍ਰੇਡਿਟ – ਐਕਸ

ਕੌਣ ਹੈ ਇਹ ਟੀਮ ਦਾ ਗਰੀਬ ਖਿਡਾਰੀ 

ਭਾਰਤੀ ਟੀਮ ਦਾ ਖਿਡਾਰੀ ਸ਼ਾਰਦੁਲ ਠਾਕੁਰ ਆਲਰਾਊਂਡਰ ਹੈ। ਆਪਣੀ ਗੇਂਦਬਾਜ਼ੀ ਦੇ ਨਾਲ-ਨਾਲ ਉਹ  ਬੱਲੇਬਾਜ਼ੀ ਲਈ ਵੀ ਜਾਣਿਆ ਜਾਂਦਾ ਹੈ। ਸ਼ਾਰਦੁਲ ਨੂੰ ਇਸ ਵਿਸ਼ਵ ਕੱਪ ‘ਚ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਖਿਲਾਫ 3 ਮੈਚ ਖੇਡਣ ਦਾ ਮੌਕਾ ਮਿਲਿਆ। ਭਾਵੇਂ ਇਨ੍ਹਾਂ ਮੈਚਾਂ ‘ਚ ਸ਼ਾਰਦੁਲ ਦਾ ਪ੍ਰਦਰਸ਼ਨ ਕੁੱਝ ਖਾਸ ਨਹੀਂ ਰਿਹਾ। ਪ੍ਰੰਤੂ ਉਸਦੀ ਕਮਾਈ ਦੀ ਗੱਲ ਕਰੀਏ ਤਾਂ ਸ਼ਾਰਦੁਲ ਨੂੰ ਬੀਸੀਸੀਆਈ ਤੋਂ ਹਰ ਸਾਲ 1 ਕਰੋੜ ਰੁਪਏ ਤਨਖਾਹ ਮਿਲਦੀ ਹੈ। ਸ਼ਾਰਦੁਲ ਆਈਪੀਐਲ ‘ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਹੈ। ਉਸਨੂੰ 10.75 ਕਰੋੜ ਰੁਪਏ ‘ਚ ਖਰੀਦਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਟੀਮ ਇੰਡੀਆ ਦੇ ਇਸ ਆਲਰਾਊਂਡਰ ਦੀ ਕੁੱਲ ਜਾਇਦਾਦ 25 ਕਰੋੜ ਰੁਪਏ ਹੈ।

ਵਿਰਾਟ ਕੋਹਲੀ ਨਾਲ ਸ਼ਾਰਦੁਲ ਠਾਕੁਰ। ਫੋਟੋ ਕ੍ਰੇਡਿਟ – ਐਕਸ

ਕੋਹਲੀ ਤੇ ਸ਼ਾਰਦੁਲ ਦੀ ਕਮਾਈ ਦਾ ਫ਼ਰਕ

ਵਿਰਾਟ ਕੋਹਲੀ ਦੇ ਮੁਕਾਬਲੇ ਸ਼ਾਰਦੁਲ ਦੀ ਕਮਾਈ ਬਹੁਤ ਜ਼ਿਆਦਾ ਘੱਟ ਹੈ। ਕੋਹਲੀ ਦੀ ਕੁੱਲ ਜਾਇਦਾਦ 1 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਉਹ ਟੀਮ ਇੰਡੀਆ ਦੇ ਸਭ ਤੋਂ ਅਮੀਰ ਖਿਡਾਰੀ ਹਨ। ਭਾਵੇਂ ਕਿ ਵਿਰਾਟ ਕੋਹਲੀ ਦਾ ਕਰੀਅਰ ਸ਼ਾਰਦੁਲ ਦੇ ਮੁਕਾਬਲੇ ਕਾਫੀ ਲੰਬਾ ਹੈ। ਪ੍ਰੰਤੂ ਅਸੀਂ ਇੱਥੇ ਭਾਰਤੀ ਟੀਮ ਦੇ ਸਭ ਤੋਂ ਅਮੀਰ ਤੇ ਗਰੀਬ ਖਿਡਾਰੀ ਦੀ ਗੱਲ ਕਰ ਰਹੇ ਹਾਂ। ਕੋਹਲੀ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ। ਉਹ ਕਪਤਾਨ ਵੀ ਰਹਿ ਚੁੱਕੇ ਹਨ ਅਤੇ ਕਈ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆਉਂਦੇ ਹਨ। ਇਸਦੇ ਮੁਕਾਬਲੇ ਸ਼ਾਰਦੁਲ ਦੇ ਕਰੀਅਰ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਸ਼ਾਰਦੁਲ ਨੂੰ ਹਰ ਮੈਚ ‘ਚ ਖੇਡਣ ਦਾ ਮੌਕਾ ਨਹੀਂ ਮਿਲਦਾ। 

ਸ਼ਾਰਦੁਲ ਦਾ ਕ੍ਰਿਕਟ ਕਰੀਅਰ 

ਸ਼ਾਰਦੁਲ ਆਪਣੇ ਕਰੀਅਰ ਦੌਰਾਨ ਟੈਸਟ ‘ਚ 30, ਵਨਡੇ ‘ਚ 65 ਅਤੇ ਟੀ-20 ‘ਚ 33 ਵਿਕਟਾਂ ਹਾਸਲ ਕਰ ਚੁੱਕੇ ਹਨ। ਬੱਲੇਬਾਜ਼ੀ ‘ਚ ਟੈਸਟ ਮੈਚਾਂ ‘ਚ ਲਗਭਗ 21, ਵਨਡੇ ਵਿੱਚ 18 ਅਤੇ ਟੀ-20 ਵਿੱਚ 23 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।