ਅੰਨੂ ਰਾਣੀ ਨੇ ਬ੍ਰਸੇਲਜ਼ ਡਾਇਮੰਡ ਲੀਗ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ

ਖੇਡ ਜਗਤ ਵਿੱਚ ਆਪਣੀ ਅਲਗ ਪਹਿਚਾਣਾ ਬਚਾ ਚੁੱਕੀ ਅੰਨੂ ਰਾਣੀ ਦੇ ਨਾਮ ਇੱਕ ਹੋਰ ਖਿਤਾਬ ਸ਼ਾਮਲ ਹੋਇਆ ਹੈ। ਹਾਲਾਿਕ ਇਸ ਵਾਰ ਅੰਨੂ ਦੀ ਪ੍ਰਸਤੁਤੀ ਉਹਨਾਂ ਵਧੀਆ ਪ੍ਰਦਰਸ਼ਨ ਨਹੀਂ ਦਿਖਾ ਸਕੀ, ਜਿੰਨੀ ਉਸ ਤੋਂ ਊਮੀਦ ਸੀ। ਭਾਰਤ ਦੀ ਅੰਨੂ ਰਾਣੀ ਦਾ ਇਸ ਸੀਜ਼ਨ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਅੰਨੂ ਰਾਣੀ ਨੇ ਸ਼ੁੱਕਰਵਾਰ ਨੂੰ ਬ੍ਰਸੇਲਜ਼ ਵਿੱਚ ਡਾਇਮੰਡ […]

Share:

ਖੇਡ ਜਗਤ ਵਿੱਚ ਆਪਣੀ ਅਲਗ ਪਹਿਚਾਣਾ ਬਚਾ ਚੁੱਕੀ ਅੰਨੂ ਰਾਣੀ ਦੇ ਨਾਮ ਇੱਕ ਹੋਰ ਖਿਤਾਬ ਸ਼ਾਮਲ ਹੋਇਆ ਹੈ। ਹਾਲਾਿਕ ਇਸ ਵਾਰ ਅੰਨੂ ਦੀ ਪ੍ਰਸਤੁਤੀ ਉਹਨਾਂ ਵਧੀਆ ਪ੍ਰਦਰਸ਼ਨ ਨਹੀਂ ਦਿਖਾ ਸਕੀ, ਜਿੰਨੀ ਉਸ ਤੋਂ ਊਮੀਦ ਸੀ। ਭਾਰਤ ਦੀ ਅੰਨੂ ਰਾਣੀ ਦਾ ਇਸ ਸੀਜ਼ਨ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਅੰਨੂ ਰਾਣੀ ਨੇ ਸ਼ੁੱਕਰਵਾਰ ਨੂੰ ਬ੍ਰਸੇਲਜ਼ ਵਿੱਚ ਡਾਇਮੰਡ ਲੀਗ ਮੀਟਿੰਗ ਵਿੱਚ ਔਰਤਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਹਿੱਸਾ ਲਿਆ। ਉਸਨੇ 57.74 ਮੀਟਰ ਦੇ ਸਰਵੋਤਮ ਯਤਨ ਨਾਲ ਸੱਤਵੇਂ ਸਥਾਨ ਹਾਸਿਲ ਕੀਤਾ। ਇਸ 31 ਸਾਲਾ ਰਾਸ਼ਟਰੀ ਰਿਕਾਰਡ ਧਾਰਕ ਨੇ ਅੱਠ ਔਰਤਾਂ ਵਾਲੇ ਖੇਤਰ ਵਿੱਚ ਸੱਤਵੇਂ ਸਥਾਨ ਤੇ ਰਹਿਣ ਦੀ ਆਪਣੀ ਤੀਜੀ ਕੋਸ਼ਿਸ਼ ਵਿੱਚ ਦਿਨ ਦਾ ਸਭ ਤੋਂ ਵਧੀਆ ਥ੍ਰੋਅ ਕੀਤਾ। ਜਿਸ ਤੋਂ ਬਾਅਦ ਖੇਡ ਪ੍ਰੇਮੀਆਂ ਵਿੱਚ ਉਤਸਾਹ ਵਾਪਿਸ ਪਰਤਦਾ ਦਿਖਿਆ। ਸਤਵੇਂ ਸਥਾਨ ਦੀ ਥਾਂ ਅੰਨੂ ਤੋਂ ਊਮੀਦ ਸੀ ਕਿ ਉਹ ਪਹਿਲੀਆਂ ਤਿੰਨ ਪੋਜਿਸ਼ਨਾਂ ਵਿੱਚੋਂ ਕਿਸੇ ਇਸ ਤੇ ਆਪਣੀ ਜਗਾ ਬਣਾਵੇਗੀ। ਜੋ ਨਹੀਂ ਹੋ ਸਕਿਆ। ਨਿਰਾਸ਼ਾਜਨਕ ਉਹ ਪਹਿਲੇ ਪੰਜ ਸਥਾਨਾਂ ਤੇ ਵੀ ਆਪਣੀ ਥਾਂ ਬਣਾਉਣ ਵਿੱਚ ਅਸਫਲ ਰਹੀ। 

ਉਹ ਇਸ ਸੀਜ਼ਨ ਵਿੱਚ 60 ਮੀਟਰ ਦੇ ਅੰਕੜੇ ਨੂੰ ਛੂਹ ਨਹੀਂ ਸਕੀ ਹੈ।ਹਾਲਾਿਕ ਉਸਤੋਂ ਊਮੀਦਾਂ ਬਹੁਤ ਜਿਆਦਾ ਲਗਾਈਆਂ ਜਾ ਰਹੀਆਂ ਸਨ।ਮਈ ਵਿੱਚ ਫੈਡਰੇਸ਼ਨ ਕੱਪ ਦੌਰਾਨ ਉਸ ਨੇ ਹੁਣ ਤੱਕ 59.24 ਮੀਟਰ ਸੁੱਟਿਆ ਸੀ। ਉਸਦਾ ਰਾਸ਼ਟਰੀ ਰਿਕਾਰਡ 63.82 ਮੀਟਰ ਹੈ। ਇਹ ਰਿਕਾਰਡ ਅੰਨੂ ਨੇ ਉਸਨੇ ਪਿਛਲੇ ਸਾਲ ਬਣਾਇਆ ਸੀ। ਵਿਸ਼ਵ ਚੈਂਪੀਅਨ ਜਾਪਾਨ ਦੀ ਹਾਰੂਕਾ ਕਿਤਾਗੁਚੀ 67.38 ਮੀਟਰ ਨਾਲ ਪਹਿਲੇ ਸਥਾਨ ਤੇ ਰਹੀ। ਜਦਕਿ ਆਸਟ੍ਰੀਆ ਦੀ ਵਿਕਟੋਰੀਆ ਹਡਸਨ (64.65 ਮੀਟਰ) ਨੇ ਦੂਜਾ ਅਤੇ ਲਾਤਵੀਆ ਦੀ ਲੀਨਾ ਮੁਜ਼ੇ-ਸਿਰਮਾ (63 ਮੀਟਰ) ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਨੂ ਰਾਣੀ ਜਿਸ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਉਸਨੇ ਪਿਛਲੇ ਸਮੇਂ ਵਿੱਚ ਸਿਰਫ ਇੱਕ ਡਾਇਮੰਡ ਲੀਗ ਮੀਟਿੰਗ ਵਿੱਚ ਹਿੱਸਾ ਲਿਆ ਸੀ। ਸਾਲ 2019 ਵਿੱਚ ਲੁਸਾਨੇ ਵਿੱਚ ਜਿੱਥੇ ਉਹ 59.35 ਮੀਟਰ ਨਾਲ ਸੱਤਵੇਂ ਸਥਾਨ ਤੇ ਰਹੀ ਸੀ। ਰਾਣੀ ਅਗਸਤ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਗੇੜ ਵਿੱਚ ਵੀ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ ਸੀ। ਕੁਆਲੀਫਾਈ ਗੇੜ ਵਿੱਚ 57.05 ਮੀਟਰ ਥਰੋਅ ਕਰ ਪਾਈ ਸੀ। ਇਸ ਵਾਰ ਦੇ ਮੁਕਾਬਲੇ ਤੋਂ ਕਾਫੀ ਊਮੀਦਾਂ ਲਗਾਈਆ ਗਈਆ ਸਨ। ਜਿਸ ਨੇ ਅੰਨੂ ਰਾਣੀ ਖਰੀ ਨਹੀਂ ਉਤਰ ਸਕੀ। ਹਾਲਾਂਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਉਸਦੀ ਖੇਡ ਤੇ ਪ੍ਰਦਰਸ਼ਨ ਵਿੱਚ ਬੇਹਤਰੀ ਦੀ ਊਮੀਗ ਜਰੂਰ ਲਗਾਈ ਜਾ ਰਹੀ ਹੈ। ਦੇਖਣਾ ਹੋਵੇਗਾ ਕਿ ਉਹ ਇਹਨਾਂ ਊਮੀਦਾਂ ਤੇ ਖਰੀ ਉਤਰਦੀ ਹੈ ਜਾਂ ਪਹਿਲਾਂ ਵਾਂਗ ਆਪਣੇ ਖਰਾਬ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਨਿਰਾਸ਼ ਕਰਦੀ ਹੈ।