ICC ਟੈਸਟ ਰੈਕਿੰਗ 'ਚ ਵੱਡਾ ਬਦਲਾਅ, Jasprit Bumrah ਬਣੇ ਦੁਨੀਆਂ ਦੇ ਨਵੇਂ ਨੰਬਰ ਵਨ ਗੇਂਦਬਾਜ, ਅਸ਼ਵਿਨ ਨੂੰ ਛੱਡਿਆ ਪਿੱਛੇ 

Jasprit Bumrah: ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੀ ਤਾਜ਼ਾ ਟੈਸਟ ਰੈਂਕਿੰਗ 'ਚ ਨੰਬਰ-1 ਗੇਂਦਬਾਜ਼ ਬਣ ਗਏ ਹਨ। ਉਸ ਨੇ ਆਰ ਅਸ਼ਵਿਨ ਤੋਂ ਨੰਬਰ-1 ਦਾ ਤਾਜ ਖੋਹ ਲਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਆਈਸੀਸੀ ਦੀ ਜਾਰੀ ਕੀਤੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਇਹ ਜਾਣਖਾਰੀ ਦਿੱਤੀ ਗਈ ਹੈ। 

Share:

ICC Test Ranking: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਰੈਂਕਿੰਗ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੈਸਟ ਦੇ ਨਵੇਂ ਨੰਬਰ-1 ਗੇਂਦਬਾਜ਼ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਉਸ ਨੇ ਆਪਣੇ ਹੀ ਸਾਥੀ ਆਰ ਅਸ਼ਵਿਨ ਤੋਂ ਨੰਬਰ-1 ਦਾ ਤਾਜ ਖੋਹ ਲਿਆ ਹੈ। ਜਸਪ੍ਰੀਤ ਬੁਮਰਾਹ ਨੇ ਹਾਲ ਹੀ 'ਚ ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦਾ ਨਤੀਜਾ ਨਿਕਲਿਆ ਹੈ।

ਟੈਸਟ ਵਿੱਚ ਨੰਬਰ-1 ਗੇਂਦਬਾਜ਼ ਬਣੇ ਬੁਮਰਾਹ 

ਜਸਪ੍ਰੀਤ ਬੁਮਰਾਹ 881 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਆਰ ਅਸ਼ਵਿਨ ਪਹਿਲੇ ਤੋਂ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਉਸ ਦੇ ਰੇਟਿੰਗ ਅੰਕ 841 ਹਨ। ਜਦਕਿ ਕਾਗਿਸੋ ਰਬਾਡਾ ਦੂਜੇ ਸਥਾਨ 'ਤੇ ਬਰਕਰਾਰ ਹੈ। ਦੂਜੇ ਪਾਸੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਚੌਥੇ ਨੰਬਰ 'ਤੇ ਆ ਗਏ ਹਨ।

ਉਸ ਦੇ ਰੇਟਿੰਗ ਅੰਕ 828 ਹਨ। ਸੱਟ ਕਾਰਨ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ 'ਚ ਨਹੀਂ ਖੇਡੇ ਗਏ ਰਵਿੰਦਰ ਜਡੇਜਾ ਨੂੰ ਇਸ ਰੈਂਕਿੰਗ 'ਚ ਨੁਕਸਾਨ ਹੋਇਆ ਹੈ। ਉਹ 8ਵੇਂ ਨੰਬਰ 'ਤੇ ਆ ਗਿਆ ਹੈ।

ਖਬਰ ਅਪਡੇਟ ਹੋ ਰਹੀ ਹੈ
 

ਇਹ ਵੀ ਪੜ੍ਹੋ