ਆਇਰਲੈਂਡ ਦੇ ਹੈਰੀ ਟੇਕਟਰ ਇੱਕ-ਰੋਜਾ ਰੈਂਕਿੰਗ ਦੇ ਟਾਪ 10 ‘ਚ

ਰੀ ਟੇਕਟਰ ਨੇ ਤਾਜ਼ਾ ਆਈ.ਸੀ.ਸੀ. ਇਕ-ਰੋਜਾ ਰੈਂਕਿੰਗ ਵਿੱਚ ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ, ਸਟੀਵ ਸਮਿਥ, ਜੋਸ ਬਟਲਰ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਹੈਰੀ ਟੇਕਟਰ ਨੇ ਨਵੀਨਤਮ ਆਈ.ਸੀ.ਸੀ. ਇਕ-ਰੋਜਾ ਰੈਂਕਿੰਗ ਵਿੱਚ ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ, ਸਟੀਵ ਸਮਿਥ, ਜੋਸ ਬਟਲਰ ਅਤੇ ਵਿਰਾਟ ਕੋਹਲੀ ਵਰਗੇ ਅਜੋਕੇ ਸਿਤਾਰਿਆਂ ਨੂੰ ਪਛਾੜ ਕੇ ਉਤਾਂਹ ਵੱਲ ਛਲਾਂਗ ਲਗਾਈ […]

Share:

ਰੀ ਟੇਕਟਰ ਨੇ ਤਾਜ਼ਾ ਆਈ.ਸੀ.ਸੀ. ਇਕ-ਰੋਜਾ ਰੈਂਕਿੰਗ ਵਿੱਚ ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ, ਸਟੀਵ ਸਮਿਥ, ਜੋਸ ਬਟਲਰ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਹੈਰੀ ਟੇਕਟਰ ਨੇ ਨਵੀਨਤਮ ਆਈ.ਸੀ.ਸੀ. ਇਕ-ਰੋਜਾ ਰੈਂਕਿੰਗ ਵਿੱਚ ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ, ਸਟੀਵ ਸਮਿਥ, ਜੋਸ ਬਟਲਰ ਅਤੇ ਵਿਰਾਟ ਕੋਹਲੀ ਵਰਗੇ ਅਜੋਕੇ ਸਿਤਾਰਿਆਂ ਨੂੰ ਪਛਾੜ ਕੇ ਉਤਾਂਹ ਵੱਲ ਛਲਾਂਗ ਲਗਾਈ ਹੈ। ਟੇਕਟਰ ਨੇ ਬੱਲੇਬਾਜ਼ਾਂ ਦੀ ਇੱਕ-ਰੋਜਾ ਰੈਂਕਿੰਗ ਦੇ ਟਾਪ 10 ਵਿੱਚ ਪਹੁੰਚਣ ਲਈ ਆਇਰਲੈਂਡ ਦੇ ਕ੍ਰਿਕਟਰ ਵਜੋਂ ਸਭ ਤੋਂ ਉੱਚੇ ਰੇਟਿੰਗ ਅੰਕ ਪ੍ਰਾਪਤ ਕੀਤੇ।

ਟੇਕਟਰ (23 ਸਾਲ) ਨੇ ਚੈਮਸਫੋਰਡ ਵਿੱਚ ਬੰਗਲਾਦੇਸ਼ ਖਿਲਾਫ ਆਇਰਲੈਂਡ ਦੀ ਹਾਲੀਆ ਇਕ-ਰੋਜਾ ਲੜੀ ਦੇ ਦੂਜੇ ਮੈਚ ਦੌਰਾਨ ਆਪਣੇ ਕੈਰੀਅਰ ਦੀਆਂ ਸਰਵੋਤਮ 140 ਦੌੜਾਂ ਬਣਾਈਆਂ ਅਤੇ ਤਿੰਨ ਮਨੋਰੰਜਕ ਪਾਰੀਆਂ ਵਿੱਚ 206 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਦੇ ਰੂਪ ਵਿੱਚ ਉਸ ਸੀਰੀਜ਼ ਨੂੰ ਮੁਕੰਮਲ ਕੀਤਾ। ਟੇਕਟਰ ਆਪਣੇ ਲਈ 72 ਰੇਟਿੰਗ ਪੁਆਇੰਟਾਂ ਦਾ ਵਾਧਾ ਕੀਤਾ ਜਿਸਨੇ ਉਸਨੂੰ ਬੱਲੇਬਾਜ਼ਾਂ ਵਿੱਚ 7ਵੇਂ ਸਥਾਨ ‘ਤੇ ਪਹੁੰਚਾ ਦਿੱਤਾ। ਟੇਕਟਰ ਤੋਂ ਬਾਅਦ ਕੋਹਲੀ, ਡੀ ਕਾਕ ਅਤੇ ਰੋਹਿਤ ਦਾ ਨੰਬਰ ਆਉਂਦਾ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਬੱਲੇਬਾਜ਼ਾਂ ਵਿਚ ਚੋਟੀ ‘ਤੇ ਬਣੇ ਹੋਏ ਹਨ।

ਬੱਲੇਬਾਜ਼ੀ ਵਿੱਚ ਆਇਰਲੈਂਡ ਲਈ ਟੇਕਟਰ ਦਾ 7ਵਾਂ ਸਥਾਨ ਵੀ ਸਰਵੋਤਮ ਹੈ। ਉਸ ਦੁਆਰਾ 722 ਪੁਆਇੰਟਾਂ ਦੀ ਨਵੀਂ ਰੇਟਿੰਗ ਇੱਕ-ਰੋਜਾ ਕ੍ਰਿਕਟ ਵਿੱਚ ਆਇਰਲੈਂਡ ਦੇ ਕਿਸੇ ਪੁਰਸ਼ ਬੱਲੇਬਾਜ਼ ਵੱਲੋਂ ਹਾਸਲ ਕੀਤੀ ਸਭ ਤੋਂ ਵੱਧ ਰੇਟਿੰਗ ਹੈ। ਇਓਨ ਮੋਰਗਨ 2019 ਵਿੱਚ 712 ਤੱਕ ਪਹੁੰਚਿਆ ਸੀ ਪਰ ਉਦੋਂ ਤੱਕ ਉਹ ਇੰਗਲੈਂਡ ਦਾ ਖਿਡਾਰੀ ਸੀ। ਆਇਰਲੈਂਡ ਵੱਲੋਂ ਇੱਕ ਖਿਡਾਰੀ ਦੇ ਰੂਪ ਵਿੱਚ ਸਭ ਤੋਂ ਅੱਗੇ ਜਾਣ ਵਾਲੇ ਪੌਲ ਸਟਰਲਿੰਗ ਸਨ ਜੋ ਜੂਨ 2021 ਵਿੱਚ 697 ਅੰਕਾਂ ਤੱਕ ਪਹੁੰਚ ਗਏ ਸਨ।

ਟੇਕਟਰ ਨੂੰ ਆਪਣੀ ਰੈਂਕਿੰਗ ਵਿੱਚ ਹੋਰ ਸੁਧਾਰ ਕਰਨ ਦਾ ਮੌਕਾ ਮਿਲੇਗਾ ਜਦੋਂ ਆਇਰਲੈਂਡ ਜੂਨ ਅਤੇ ਜੁਲਾਈ ਦੌਰਾਨ ਜ਼ਿੰਬਾਬਵੇ ਵਿੱਚ ਹੋਣ ਵਾਲੇ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਿੱਸਾ ਲਵੇਗਾ। ਕਪਤਾਨ ਐਂਡੀ ਬਲਬੀਰਨੀ ਦਾ ਮੰਨਣਾ ਹੈ ਕਿ ਨੌਜਵਾਨ ਦੇ ਅੱਗੇ ਵਧਣ ਦੀ ਪੂਰੀ ਸੰਭਾਵਨਾ ਹੈ।

ਬਲਬੀਰਨੀ ਨੇ ਹਾਲ ਹੀ ਵਿੱਚ ਕਿਹਾ ਕਿ ਉਸ ਕੋਲ ਅੱਗੇ ਵਧਣ ਅਤੇ ਆਇਰਿਸ਼ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਬਣਨ ਵਾਲੇ ਸਾਰੇ ਗੁਣ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਉਸ ਦੇ ਰਾਹ ਵਿੱਚ ਉਸਦੀ ਮਦਦ ਕਰ ਸਕਾਂਗੇ ਅਤੇ ਉਹ ਸਾਡੇ ਲਈ ਸਕੋਰ ਬਣਾਉਣਾ ਜਾਰੀ ਰੱਖੇਗਾ। ਉਹ ਸਾਡੇ ਲਈ ਜਿਨ੍ਹੀਆਂ ਜ਼ਿਆਦਾ ਦੌੜਾਂ ਬਣਾਉਂਦਾ ਹੈ ਅਸੀਂ ਓਨੀ ਹੀ ਵਧੀਆ ਜਗ੍ਹਾ ਬਣਾਂਗੇ।