IPL 2025 - 5 ਵਾਰ ਦੀ ਚੈਂਪੀਅਨ ਚੇਨੱਈ ਦੀ ਕਪਤਾਨੀ ਮੁੜ ਧੋਨੀ ਦੇ ਹੱਥ ਆਈ, ਰਿਤੁਰਾਜ ਗਾਇਕਵਾੜ ਹੋਏ ਬਾਹਰ 

ਟੀਮ ਦੇ ਨਿਯਮਤ ਕਪਤਾਨ ਰਿਤੁਰਾਜ ਗਾਇਕਵਾੜ ਸੱਟ ਕਾਰਨ ਪੂਰੇ ਆਈਪੀਐਲ ਸੀਜ਼ਨ ਤੋਂ ਬਾਹਰ ਹੋ ਗਏ ਹਨ। ਗਾਇਕਵਾੜ ਦੀ ਗੈਰਹਾਜ਼ਰੀ ਵਿੱਚ ਮਹਿੰਦਰ ਸਿੰਘ ਧੋਨੀ ਸੀਜ਼ਨ ਦੇ ਬਾਕੀ ਮੈਚਾਂ ਦੀ ਕਪਤਾਨੀ ਕਰਨਗੇ।

Courtesy: ਧੋਨੀ ਸੰਭਾਲਣਗੇ ਚੇਨੱਈ ਟੀਮ ਦੀ ਕਮਾਨ

Share:

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਵਿੱਚ ਪੰਜ ਵਾਰ ਦੇ ਚੈਂਪੀਅਨ ਚੇੱਨਈ ਸੁਪਰ ਕਿੰਗਜ਼ (ਸੀਐਸਕੇ) ਦਾ ਸਫ਼ਰ ਹੁਣ ਤੱਕ ਕੁੱਝ ਖਾਸ ਨਹੀਂ ਰਿਹਾ। ਇਸ ਦੌਰਾਨ, ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਨਿਯਮਤ ਕਪਤਾਨ ਰਿਤੁਰਾਜ ਗਾਇਕਵਾੜ ਸੱਟ ਕਾਰਨ ਪੂਰੇ ਆਈਪੀਐਲ ਸੀਜ਼ਨ ਤੋਂ ਬਾਹਰ ਹੋ ਗਏ ਹਨ। ਗਾਇਕਵਾੜ ਦੀ ਗੈਰਹਾਜ਼ਰੀ ਵਿੱਚ ਮਹਿੰਦਰ ਸਿੰਘ ਧੋਨੀ ਸੀਜ਼ਨ ਦੇ ਬਾਕੀ ਮੈਚਾਂ ਦੀ ਕਪਤਾਨੀ ਕਰਨਗੇ।

ਮਾੜੀ ਸ਼ੁਰੂਆਤ ਨਾਲ ਜੂਝ ਰਹੀ ਚੇੱਨਈ

ਆਈਪੀਐਲ 2025 ਵਿੱਚ ਮਾੜੀ ਸ਼ੁਰੂਆਤ ਨਾਲ ਜੂਝ ਰਹੀ ਚੇਨਈ ਸੁਪਰ ਕਿੰਗਜ਼ ਲਈ, ਇਹ ਖ਼ਬਰ ਇਸ ਮਹੱਤਵਪੂਰਨ ਮੈਚ ਤੋਂ ਠੀਕ ਪਹਿਲਾਂ ਆਈ ਹੈ। ਚੇਨਈ ਦਾ ਛੇਵਾਂ ਮੈਚ ਸ਼ੁੱਕਰਵਾਰ, 11 ਅਪ੍ਰੈਲ ਨੂੰ ਖੇਡਿਆ ਜਾਣਾ ਹੈ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਟੀਮ ਵਿੱਚ ਇਹ ਵੱਡਾ ਬਦਲਾਅ ਹੋਇਆ ਹੈ। ਜਾਣਕਾਰੀ ਅਨੁਸਾਰ ਕਪਤਾਨੀ ਵਿੱਚ ਇਹ ਬਦਲਾਅ ਰਿਤੁਰਾਜ ਗਾਇਕਵਾੜ ਦੀ ਕੂਹਣੀ ਦੀ ਸੱਟ ਕਾਰਨ ਹੋਇਆ ਹੈ। ਕਪਤਾਨ ਅਤੇ ਸਟਾਰ ਬੱਲੇਬਾਜ਼ ਗਾਇਕਵਾੜ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਟੀਮ ਦੇ ਤੀਜੇ ਮੈਚ ਵਿੱਚ ਕੂਹਣੀ ਦੀ ਸੱਟ ਲੱਗ ਗਈ ਸੀ। ਹਾਲਾਂਕਿ, ਇਸ ਤੋਂ ਬਾਅਦ ਉਹਨਾਂ ਨੇ ਅਗਲੇ 2 ਮੈਚ ਖੇਡੇ ਪਰ ਹੁਣ ਉਹਨਾਂ ਦੀ ਕੂਹਣੀ ਵਿੱਚ ਫ੍ਰੈਕਚਰ ਪਾਇਆ ਗਿਆ ਹੈ, ਜਿਸ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਧੋਨੀ ਦੇ ਕਪਤਾਨ ਬਣਨ ਦੀਆਂ ਅਟਕਲਾਂ ਸਨ

ਇਸ ਤੋਂ ਪਹਿਲਾਂ ਵੀ ਧੋਨੀ ਦੇ ਕਪਤਾਨ ਬਣਨ ਦੀਆਂ ਅਟਕਲਾਂ ਸਨ। 5 ਅਪ੍ਰੈਲ ਨੂੰ ਚੇਨਈ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਹੀ ਗਾਇਕਵਾੜ ਦੀ ਫਿਟਨੈਸ ਸਵਾਲਾਂ ਦੇ ਘੇਰੇ ਵਿੱਚ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਮੈਚ ਤੋਂ ਬਾਅਦ ਬਾਹਰ ਹੋ ਜਾਣਗੇ। ਅਜਿਹੀ ਸਥਿਤੀ ਵਿੱਚ, ਧੋਨੀ ਦੀ ਕਪਤਾਨ ਵਜੋਂ ਵਾਪਸੀ ਯਕੀਨੀ ਮੰਨੀ ਜਾ ਰਹੀ ਸੀ। ਪਰ ਗਾਇਕਵਾੜ ਨੇ ਉਹ ਮੈਚ ਖੇਡਿਆ ਅਤੇ ਉਸ ਤੋਂ ਬਾਅਦ ਉਹ ਪੰਜਾਬ ਕਿੰਗਜ਼ ਵਿਰੁੱਧ ਵੀ ਮੈਦਾਨ 'ਤੇ ਉਤਰੇ। ਪਰ ਇਨ੍ਹਾਂ ਦੋਵਾਂ ਮੈਚਾਂ ਵਿੱਚ ਉਹ ਸਿਰਫ਼ 6 ਦੌੜਾਂ ਹੀ ਬਣਾ ਸਕੇ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸ਼ਾਇਦ ਪੂਰੀ ਤਰ੍ਹਾਂ ਫਿੱਟ ਨਹੀਂ ਸਨ।

 

 

ਇਹ ਵੀ ਪੜ੍ਹੋ