ਆਈਪੀਐੱਲ 2023: ਰਾਜਸਥਾਨ ਰਾਇਲਜ਼ ਦੇ ਕਪਤਾਨ ਸੈਮਸਨ ‘ਤੇ ਧੀਮੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਥੋਪਿਆ

ਆਈਪੀਐੱਲ 2023 ਦੇ 17ਵੇਂ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 3 ਦੌੜਾਂ ਨਾਲ ਹਰਾ ਕੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ। ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, “ਰਾਜਸਥਾਨ ਰਾਇਲਜ਼ ਨੂੰ ਟਾਟਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2023 ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਬੁੱਧਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ, ਚੇਪੌਕ, ਚੇਨਈ ਵਿੱਚ 17ਵੇਂ ਮੈਚ […]

Share:

ਆਈਪੀਐੱਲ 2023 ਦੇ 17ਵੇਂ ਰੋਮਾਂਚਕ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 3 ਦੌੜਾਂ ਨਾਲ ਹਰਾ ਕੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ। ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, “ਰਾਜਸਥਾਨ ਰਾਇਲਜ਼ ਨੂੰ ਟਾਟਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2023 ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਬੁੱਧਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ, ਚੇਪੌਕ, ਚੇਨਈ ਵਿੱਚ 17ਵੇਂ ਮੈਚ ਦੌਰਾਨ ਧੀਮੀ ਓਵਰ-ਰੇਟ ਬਣਾਈ ਰੱਖਣ ਲਈ ਜੁਰਮਾਨਾ ਲਗਾਇਆ ਗਿਆ ਹੈ।” ਇਸ ਵਿੱਚ ਕਿਹਾ ਗਿਆ ਹੈ, “ਕਿਉਂਕਿ ਇਹ ਆਈਪੀਐਲ ਦੀ ਆਚਾਰ ਸੰਹਿਤਾ ਅਨੁਸਾਰ ਘੱਟੋ ਘੱਟ ਓਵਰ-ਰੇਟ ਦੀਆਂ ਉਲੰਘਣਾਵਾਂ ਦੇ ਤਹਿਤ ਟੀਮ ਦੁਆਰਾ ਸੀਜ਼ਨ ਦੀ ਪਹਿਲੀ ਉਲੰਘਣਾ ਸੀ, ਇਸ ਲਈ ਕਪਤਾਨ ਸੰਜੂ ਸੈਮਸਨ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।”

ਜੋਸ ਬਟਲਰ (36 ਗੇਂਦਾਂ ਵਿੱਚ 52 ਦੌੜਾਂ) ਅਤੇ ਸਪਿਨਰਾਂ ਦੀ ਭੂਮਿਕਾ ਵਿੱਚ ਰਾਜਸਥਾਨ ਇੱਕ ਰੋਮਾਂਚਕ ਮੁਕਾਬਲੇ ਵਿੱਚ ਸੀਐਸਕੇ ਨੂੰ ਹਰਾਉਣ ਲਈ ਅਤੇ ਐਮਐਸ ਧੋਨੀ ਅਤੇ ਰਵਿੰਦਰ ਜਡੇਜਾ ਦੇ ਦੇਰੀ ਨਾਲ ਹੋਣ ਵਾਲੇ ਹਮਲੇ ਤੋਂ ਬਚ ਗਿਆ।

ਬਟਲਰ ਨੂੰ ਦੇਵਦੱਤ ਪਡੀਕਲ (26 ਗੇਂਦਾਂ ‘ਤੇ 38 ਦੌੜਾਂ), ਆਰ ਅਸ਼ਵਿਨ (22 ਗੇਂਦਾਂ ‘ਤੇ 30 ਦੌੜਾਂ) ਅਤੇ ਸ਼ਿਮਰੋਨ ਹੇਟਮਾਇਰ (18 ਗੇਂਦਾਂ ‘ਤੇ 30 ਦੌੜਾਂ) ਨੇ ਮਹੱਤਵਪੂਰਨ ਯੋਗਦਾਨ ਦਿੱਤਾ ਜਿਸ ਸਦਕਾ ਆਰਆਰ ਨੇ 175/8 ਦਾ ਟੀਚਾ ਨਿਰਧਾਰਿਤ ਕੀਤਾ।

ਆਰਆਰ ਦੇ ਸਪਿੰਨਰਾਂ ਨੇ ਆਪਣੀ ਗੇਂਦਬਾਜੀ ਨਾਲ ਕਮਾਲ ਦੇ ਜੌਹਰ ਦਿਖਾਏ ਜਿਨ੍ਹਾਂ ਕਰਕੇ ਸੀਐੱਸਕੇ ਦੇ ਬੱਲੇਬਾਜ਼ਾਂ ’ਤੇ ਮੈਚ ਵਿੱਚ ਪੂਰਾ ਦਬਾਅ ਬਣਿਆ ਰਿਹਾ,  ਇਸ ਤੋਂ ਇਲਾਵਾ ਆਰਆਰ ਸਪਿੰਨਰ, ਮੱਧ ਓਵਰਾਂ ਵਿੱਚ ਵੀ ਨਿਯਮਤ ਵਿਕਟਾਂ ਲੈਂਦੇ ਰਹੇ, ਜਿਸ ਸਦਕਾ ਉਹ ਸੰਦੀਪ ਸ਼ਰਮਾ ਦੀ ਗੇਂਦਬਾਜੀ ਤੋਂ ਪਹਿਲਾਂ ਮੈਚ ਨੂੰ ਕਸ ਕੇ ਰੱਖਣ ਵਿੱਚ ਕਾਮਯਾਬ ਰਹੇ ਅਤੇ ਬਾਅਦ ਵਿੱਚ ਸੰਦੀਪ ਨੇ ਧੋਨੀ ਅਤੇ ਜਡੇਜਾ ਦੇ ਖਿਲਾਫ ਆਖਰੀ ਓਵਰਾਂ ਵਿੱਚ 21 ਦੌੜਾਂ ਦਾ ਬਚਾਅ ਕਰਨ ਲਈ ਆਪਣੀ ਬਚਾਈ ਹੋਈ ਪੂਰੀ ਤਾਕਤ ਲਗਾਈ ਅਤੇ ਮੈਚ ਨੂੰ ਆਪਣੀ ਟੀਮ ਦੀ ਝੋਲੀ ਪਾਉਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ।