India vs England 5th Test: ਇੰਗਲੈਂਡ ਪਹਿਲੀ ਪਾਰੀ 'ਚ 218 ਦੌੜਾਂ 'ਤੇ ਆਲ ਆਊਟ, 48 ਦੌੜਾਂ ਦੇ ਅੰਦਰ ਹੀ ਗੁਆਏ 5 ਵਿਕਟਾਂ

ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ 218 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਨੇ 175 ਦੌੜਾਂ 'ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਬਾਕੀ ਦੀਆਂ 5 ਵਿਕਟਾਂ 48 ਦੌੜਾਂ ਦੇ ਅੰਦਰ ਹੀ ਡਿੱਗ ਗਈਆਂ।

Share:

India vs England 5th Test: ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ ਟੈਸਟ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮਤਲਬ ਟੀਮ ਇੰਡੀਆ ਪਹਿਲਾਂ ਗੇਂਦਬਾਜ਼ੀ ਕਰਦੀ ਨਜ਼ਰ ਆਵੇਗੀ। ਦੇਵਦੱਤ ਪਡੀਕਲ ਨੇ ਭਾਰਤ ਲਈ ਆਪਣਾ ਡੈਬਿਊ ਕੀਤਾ, ਉਸ ਨੂੰ ਰਜਤ ਪਾਟੀਦਾਰ ਦੀ ਜਗ੍ਹਾ ਮੌਕਾ ਮਿਲਿਆ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਆਕਾਸ਼ ਦੀਪ ਨੂੰ ਬਾਹਰ ਰੱਖਿਆ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਇਹ ਆਖਰੀ ਮੈਚ ਹੈ।

ਟੀਮ ਇੰਡੀਆ ਨੇ ਸੀਰੀਜ਼ 3-1 ਨਾਲ ਜਿੱਤ ਲਈ ਹੈ। ਟੀਮ ਇੰਡੀਆ ਦੇ ਸਟਾਰ ਸਪਿਨਰ ਆਰ ਅਸ਼ਵਿਨ ਅਤੇ ਇੰਗਲੈਂਡ ਦੇ ਸੀਨੀਅਰ ਬੱਲੇਬਾਜ਼ ਜੌਨੀ ਬੇਅਰਸਟੋ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡ ਰਹੇ ਹਨ।

ਇੰਗਲੈਂਡ ਨੂੰ 218 ਦੌੜਾਂ 'ਤੇ ਰੋਕਿਆ, ਕੁਲਦੀਪ ਨੇ ਆਪਣੇ ਪੰਜੇ ਖੋਲ੍ਹੇ, ਅਸ਼ਵਿਨ ਨੇ 4 ਵਿਕਟਾਂ ਲਈਆਂ

ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ 218 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਨੇ 175 ਦੌੜਾਂ 'ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਬਾਅਦ ਬਾਕੀ ਦੀਆਂ 5 ਵਿਕਟਾਂ 48 ਦੌੜਾਂ ਦੇ ਅੰਦਰ ਹੀ ਡਿੱਗ ਗਈਆਂ। ਟੀਮ ਇੰਡੀਆ ਲਈ ਕੁਲਦੀਪ ਯਾਦਵ ਨੇ ਪੰਜ ਵਿਕਟਾਂ ਲਈਆਂ। ਉਹ ਸਭ ਤੋਂ ਤੇਜ਼ 50 ਵਿਕਟਾਂ ਪੂਰੀਆਂ ਕਰਨ ਵਾਲਾ ਗੇਂਦਬਾਜ਼ ਬਣ ਗਿਆ, ਜਦਕਿ ਆਪਣਾ 100ਵਾਂ ਟੈਸਟ ਖੇਡ ਰਹੇ ਆਰ ਅਸ਼ਵਿਨ ਨੇ 4 ਵਿਕਟਾਂ ਹਾਸਲ ਕੀਤੀਆਂ ਹਨ। ਇੰਗਲੈਂਡ ਲਈ ਜੈਕ ਕਰਾਊਲੀ ਨੇ ਸਭ ਤੋਂ ਵੱਡੀ ਪਾਰੀ ਖੇਡੀ, ਉਸ ਨੇ 79 ਦੌੜਾਂ ਦਾ ਯੋਗਦਾਨ ਦਿੱਤਾ।

ਅਜਿਹਾ ਰਿਹਾ ਟੀਮ ਇੰਡੀਆ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ

ਕੁਲਦੀਪ ਯਾਦਵ ਨੇ 15 ਓਵਰਾਂ ਵਿੱਚ 72 ਦੌੜਾਂ ਦੇ ਕੇ 5 ਵਿਕਟਾਂ ਲਈਆਂ।

ਆਰ ਅਸ਼ਵੀ ਨੇ 11.4 ਓਵਰਾਂ ਵਿੱਚ 51 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਰਵਿੰਦਰ ਜਡੇਜਾ ਨੇ 10 ਓਵਰਾਂ '17 ਦੌੜਾਂ ਦੇ ਕੇ 1 ਵਿਕਟ ਲਈ।

ਇਹ ਵੀ ਪੜ੍ਹੋ