India v/s Austraila: ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਸ਼ਾਮ 7 ਵਜੇ

ਭਾਰਤ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੀਰੀਜ਼ ਜਿੱਤਣ ਤੋਂ ਇਲਾਵਾ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ।

Share:

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੀਰੀਜ਼ ਜਿੱਤਣ ਤੋਂ ਇਲਾਵਾ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ। ਭਾਰਤੀ ਟੀਮ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ। ਭਾਰਤ ਨੇ ਹੁਣ ਤੱਕ 211 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚੋਂ 135 ਜਿੱਤੇ ਹਨ। ਜਦਕਿ ਪਾਕਿਸਤਾਨ ਨੇ 226 ਟੀ-20 ਅੰਤਰਰਾਸ਼ਟਰੀ ਮੈਚਾਂ 'ਚੋਂ 135 ਜਿੱਤੇ ਹਨ। ਇੱਕ ਹੋਰ ਜਿੱਤ ਨਾਲ ਭਾਰਤੀ ਟੀਮ ਪਾਕਿਸਤਾਨ ਨੂੰ ਪਛਾੜ ਦੇਵੇਗੀ। ਸੂਰਿਆਕੁਮਾਰ ਯਾਦਵ 2000 ਟੀ-20 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 21 ਦੌੜਾਂ ਦੂਰ ਹਨ। ਅਜਿਹਾ ਕਰਨ ਵਾਲੇ ਉਹ ਚੌਥੇ ਭਾਰਤੀ ਹੋਣਗੇ। ਭਾਰਤ ਨੇ 23 ਨਵੰਬਰ ਨੂੰ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮਹਿਮਾਨ ਟੀਮ ਆਸਟਰੇਲੀਆ ਨੂੰ 2 ਵਿਕਟਾਂ ਨਾਲ ਅਤੇ ਦੂਜੇ ਮੈਚ ਵਿੱਚ 26 ਨਵੰਬਰ ਨੂੰ 44 ਦੌੜਾਂ ਨਾਲ ਹਰਾਇਆ ਸੀ। ਤੀਜੇ ਮੈਚ 'ਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਭਾਰਤ ਅਤੇ ਕੰਗਾਰੂ ਟੀਮ ਵਿਚਾਲੇ ਟੀ-20 ਫਾਰਮੈਟ 'ਚ ਹੁਣ ਤੱਕ ਕੁੱਲ 10 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ਵਿੱਚੋਂ ਪੰਜ ਜਿੱਤੇ ਹਨ ਅਤੇ ਆਸਟਰੇਲੀਆ ਨੇ ਦੋ ਜਿੱਤੇ ਹਨ।

ਇਹ ਵੀ ਪੜ੍ਹੋ