India V/s Austraila: ਅੱਜ ਬੈਂਗਲੁਰੂ ਵਿੱਚ ਹੋਵੇਗਾ ਆਖਿਰੀ ਟੀ-20 ਮੈਚ 

ਟੀਮ ਇੰਡੀਆ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ, ਪਰ ਉਹ ਫਾਈਨਲ ਮੈਚ ਜਿੱਤ ਕੇ ਫਰਕ ਨੂੰ 4-1 ਨਾਲ ਵਧਾਉਣਾ ਚਾਹੇਗੀ। ਜੇਕਰ ਭਾਰਤੀ ਟੀਮ ਇਹ ਸੀਰੀਜ਼ 4-1 ਨਾਲ ਜਿੱਤਦੀ ਹੈ ਤਾਂ ਉਹ ਇਸ ਫਾਰਮੈਟ 'ਚ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਡੇ ਫਰਕ ਨਾਲ ਸੀਰੀਜ਼ ਜਿੱਤ ਲਵੇਗੀ। 

Share:

ਭਾਰਤ ਤੇ ਆਸਟ੍ਰੇਲਿਆ ਦੇ ਵਿਚਾਲੇ ਆਖਿਰੀ ਟੀ-20 ਮੈਚ ਐਤਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਸੂਰਿਆਕੁਮਾਰ ਯਾਦਵ ਕਪਤਾਨੀ ਕਰਨਗੇ। ਟੀਮ ਇੰਡੀਆ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ, ਪਰ ਉਹ ਫਾਈਨਲ ਮੈਚ ਜਿੱਤ ਕੇ ਫਰਕ ਨੂੰ 4-1 ਨਾਲ ਵਧਾਉਣਾ ਚਾਹੇਗੀ। ਜੇਕਰ ਭਾਰਤੀ ਟੀਮ ਇਹ ਸੀਰੀਜ਼ 4-1 ਨਾਲ ਜਿੱਤਦੀ ਹੈ ਤਾਂ ਉਹ ਇਸ ਫਾਰਮੈਟ 'ਚ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਡੇ ਫਰਕ ਨਾਲ ਸੀਰੀਜ਼ ਜਿੱਤ ਲਵੇਗੀ। ਪਹਿਲੀ ਵਾਰ ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ।
 
ਸ਼੍ਰੇਅਸ ਅਈਅਰ ਅਤੇ ਦੀਪਕ ਚਾਹਰ ਤੇ ਰਹਿਣਗੀਆਂ ਨਜ਼ਰਾਂ

ਦੱਖਣੀ ਅਫਰੀਕਾ ਦੌਰੇ ਨੂੰ ਧਿਆਨ 'ਚ ਰੱਖਦੇ ਹੋਏ ਸ਼੍ਰੇਅਸ ਅਈਅਰ ਅਤੇ ਦੀਪਕ ਚਾਹਰ ਇਸ ਮੈਚ 'ਚ ਆਪਣਾ ਪ੍ਰਭਾਵ ਬਣਾਉਣਾ ਚਾਹੁਣਗੇ। ਭਾਰਤ ਨੂੰ 10 ਦਸੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਖੇਡਣੀ ਹੈ, ਜਿਸ 'ਚ ਅਈਅਰ ਅਤੇ ਚਾਹਰ ਅਹਿਮ ਭੂਮਿਕਾ ਨਿਭਾਉਣਗੇ। ਅਈਅਰ ਨੇ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਪਰ ਸ਼ੁੱਕਰਵਾਰ ਨੂੰ ਉਸ ਨੇ ਰਾਏਪੁਰ 'ਚ ਆਸਟ੍ਰੇਲੀਆ ਖਿਲਾਫ ਇਕ ਸਾਲ ਤੋਂ ਵੱਧ ਸਮੇਂ 'ਚ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ। ਇਸ ਮੈਚ ਵਿੱਚ ਉਸ ਨੇ ਸੱਤ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਅੱਠ ਦੌੜਾਂ ਬਣਾਈਆਂ ਜਿਸ ਵਿੱਚ ਕੋਈ ਚੌਕਾ ਸ਼ਾਮਲ ਨਹੀਂ ਸੀ।

ਇਹ ਵੀ ਪੜ੍ਹੋ