India vs Afghanistan T20- ਡਬਲ ਸੁਪਰ ਓਵਰ ਮਗਰੋਂ ਭਾਰਤ ਨੇ ਜਿੱਤਿਆ ਤੀਜਾ ਮੈਚ, ਅਫਗਾਨਿਸਤਾਨ ਨੂੰ ਸੀਰੀਜ਼ ਚ ਕੀਤਾ ਕਲੀਨ ਸਵੀਪ 

ਟੀ-20 ਤਿੰਨ ਮੈਚਾਂ ਦੀ ਲੜੀ ਭਾਵੇਂ ਪਹਿਲਾਂ 2 ਮੈਚ ਜਿੱਤ ਕੇ ਸੀਰੀਜ਼ ਉਪਰ ਕਬਜ਼ਾ ਕਰੀ ਬੈਠੀ ਸੀ। ਪ੍ਰੰਤੂ ਤੀਜਾ ਮੁਕਾਬਲਾ ਫਸਵਾਂ ਤੇ ਰੋਮਾਂਚਕ ਰਿਹਾ। ਭਾਰਤ ਨੂੰ ਜਿੱਤਣ ਲਈ ਮੈਚ ਤੋਂ ਇਲਾਵਾ 2 ਸੁਪਰ ਓਵਰ ਖੇਡਣੇ ਪਏ। 

Share:

ਹਾਈਲਾਈਟਸ

  • ਭਾਰਤ ਨੇ ਅਫਗਾਨਿਸਤਾਨ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਹਰਾ ਦਿੱਤਾ
  • ਅਫਗਾਨਿਸਤਾਨ ਦੀ ਟੀਮ ਫਿਰਕੀ 'ਚ ਫਸ ਗਈ

ਸਪੋਰਟਸ ਨਿਊਜ਼। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੀ ਆਖਰੀ ਟੀ-20 ਸੀਰੀਜ਼ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ। ਜਵਾਬ 'ਚ ਅਫਗਾਨਿਸਤਾਨ ਦੀ ਟੀਮ ਵੀ 212 ਦੌੜਾਂ ਤੱਕ ਪਹੁੰਚ ਗਈ। ਪ੍ਰੰਤੂ ਜਿੱਤ ਤੋਂ ਇੱਕ ਕਦਮ ਦੂਰ ਹੀ ਰਹੀ। ਇਸਤੋਂ ਬਾਅਦ ਦੋ ਸੁਪਰ ਓਵਰ ਖੇਡੇ ਗਏ। ਭਾਰਤ ਆਖਰਕਾਰ ਜਿੱਤ ਗਿਆ।

ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਸੀਰੀਜ਼ 

ਭਾਰਤ ਨੇ ਅਫਗਾਨਿਸਤਾਨ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਹਰਾ ਦਿੱਤਾ । ਪਹਿਲਾ ਅਤੇ ਦੂਜਾ ਟੀ-20 ਛੇ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਤੀਜੇ ਟੀ-20 ਵਿੱਚ ਅਫਗਾਨਿਸਤਾਨ ਨੂੰ ਡਬਲ ਸੁਪਰ ਓਵਰ ਵਿੱਚ ਹਰਾਇਆ। ਦੋਵੇਂ ਟੀਮਾਂ 20-20 ਓਵਰਾਂ ਤੋਂ ਬਾਅਦ 212-212 ਦੌੜਾਂ ਹੀ ਬਣਾ ਸਕੀਆਂ। ਇਸ ਤੋਂ ਬਾਅਦ ਪਹਿਲੇ ਸੁਪਰ ਓਵਰ ਵਿੱਚ ਦੋਵੇਂ ਟੀਮਾਂ 16-16 ਦੌੜਾਂ ਹੀ ਬਣਾ ਸਕੀਆਂ। ਫਿਰ ਡਬਲ ਸੁਪਰ ਓਵਰ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 11 ਦੌੜਾਂ ਬਣਾਈਆਂ। ਫਿਰ ਅਫਗਾਨਿਸਤਾਨ ਦੀ ਟੀਮ ਨੇ ਤਿੰਨ ਗੇਂਦਾਂ ਵਿੱਚ ਦੋ ਵਿਕਟਾਂ ਗੁਆ ਦਿੱਤੀਆਂ ਅਤੇ ਇਸ ਤਰ੍ਹਾਂ ਟੀਮ ਇੰਡੀਆ ਜਿੱਤ ਗਈ। ਦੂਜੇ ਸੁਪਰ ਓਵਰ 'ਚ ਰਵੀ ਬਿਸ਼ਨੋਈ ਗੇਂਦਬਾਜ਼ੀ ਕਰਨ ਆਏ ਅਤੇ ਅਫਗਾਨਿਸਤਾਨ ਦੀ ਟੀਮ ਫਿਰਕੀ 'ਚ ਫਸ ਗਈ।  ਮਹਿਜ਼ ਤਿੰਨ ਗੇਂਦਾਂ ਵਿੱਚ ਮੁਹੰਮਦ ਨਬੀ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਦੀਆਂ ਦੋ ਵਿਕਟਾਂ ਲਈਆਂ। ਦੱਸ ਦਈਏ ਕਿ ਇੱਕ ਸੁਪਰ ਓਵਰ ਵਿੱਚ ਪਾਰੀ ਉਦੋਂ ਖਤਮ ਹੁੰਦੀ ਹੈ ਜਦੋਂ ਇੱਕ ਟੀਮ ਦੋ ਵਿਕਟਾਂ ਗੁਆ ਦਿੰਦੀ ਹੈ।

ਇਹ ਵੀ ਪੜ੍ਹੋ