IND vs ENG: ਭਾਰਤ ਦੇ ਸਟਾਰ ਬੱਲੇਬਾਜ਼ ਕਿੰਗ ਕੋਹਲੀ ਨਹੀਂ ਖੇਡਣਗੇ ਪਹਿਲੇ 2 ਟੈਸਟ ਮੈਚ

IND vs ENG: ਕਿੰਗ ਕੋਹਲੀ ਨਿੱਜੀ ਕਾਰਨਾਂ ਕਰਕੇ ਇਸ ਸੀਰੀਜ਼ ਦੇ ਪਹਿਲੇ ਦੋ ਟੈਸਟ ਨਹੀਂ ਖੇਡਣਗੇ। BCCI ਵਲੋਂ X 'ਤੇ ਪੋਸਟ ਸ਼ੇਅਰ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਲਈ ਟੀਮ ਇੰਡੀਆ ਹੈਦਰਾਬਾਦ ਪਹੁੰਚ ਚੁੱਕੀ ਹੈ।

Share:

IND vs ENG: ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਬਾਹਰ ਹੋ ਗਏ ਹਨ।  ਕਿੰਗ ਕੋਹਲੀ ਨਿੱਜੀ ਕਾਰਨਾਂ ਕਰਕੇ ਇਸ ਸੀਰੀਜ਼ ਦੇ ਪਹਿਲੇ ਦੋ ਟੈਸਟ ਨਹੀਂ ਖੇਡਣਗੇ। BCCI ਵਲੋਂ X 'ਤੇ ਪੋਸਟ ਸ਼ੇਅਰ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਲਈ ਟੀਮ ਇੰਡੀਆ ਹੈਦਰਾਬਾਦ ਪਹੁੰਚ ਚੁੱਕੀ ਹੈ।  BCCI ਨੇ X (ਪਹਿਲਾਂ ਟਵਿੱਟਰ) 'ਤੇ ਇਹ ਜਾਣਕਾਰੀ ਦਿੱਤੀ ਹੈ। ਬੀਸੀਸੀਆਈ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਉਪਲਬਧ ਨਹੀਂ ਹਨ।  

BCCI ਨੇ ਕੋਹਲੀ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ

BCCI ਨੇ ਕਿਹਾ ਕਿ ਉਸ ਨੇ ਸਟਾਰ ਖਿਡਾਰੀ ਦਾ ਸਮਰਥਨ ਕੀਤਾ ਹੈ। ਉਸ ਨੂੰ ਟੈਸਟ ਸੀਰੀਜ਼ 'ਚ ਬਾਕੀ ਖਿਡਾਰੀਆਂ ਦੀ ਕਾਬਲੀਅਤ 'ਤੇ ਪੂਰਾ ਭਰੋਸਾ ਹੈ। ਬੀਸੀਸੀਆਈ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਇਸ ਸਮੇਂ ਦੌਰਾਨ ਵਿਰਾਟ ਕੋਹਲੀ ਦੀ ਨਿੱਜਤਾ ਦਾ ਸਨਮਾਨ ਕਰਨ ਅਤੇ ਉਸਦੇ ਨਿੱਜੀ ਕਾਰਨਾਂ ਬਾਰੇ ਅੰਦਾਜ਼ੇ ਲਗਾਉਣ ਤੋਂ ਬਚਣ ਦੀ ਬੇਨਤੀ ਕਰਦਾ ਹੈ। ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਲਈ ਪੂਰਾ ਧਿਆਨ ਭਾਰਤੀ ਕ੍ਰਿਕਟ ਟੀਮ ਨੂੰ ਸਮਰਥਨ ਦੇਣ 'ਤੇ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ