ਆਖਰੀ ਲੀਗ ਮੈਚ ਵਿੱਚ ਭਾਰਤ ਨੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ

ਪਹਿਲੀ ਵਾਰ ਟੀਮ ਇੰਡੀਆ ਨੇ ਵਿਸ਼ਵ ਕੱਪ 'ਚ ਲਗਾਤਾਰ 9 ਮੈਚ ਜਿੱਤੇ ਹਨ। ਨੀਦਰਲੈਂਡ ਦੀ ਟੀਮ 47.5 ਓਵਰਾਂ 'ਚ 250 ਦੌੜਾਂ 'ਤੇ ਆਲ ਆਊਟ ਹੋ ਗਈ। 

Share:

ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਰਖਿਆ। ਦੀਵਾਲੀ ਵਾਲੇ ਦਿਨ ਭਾਰਤੀ ਟੀਮ ਨੇ ਆਖ਼ਰੀ ਲੀਗ ਮੈਚ ਵਿੱਚ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਵਿਸ਼ਵ ਕੱਪ ਵਿੱਚ ਇਹ ਲਗਾਤਾਰ ਨੌਵੀਂ ਜਿੱਤ ਹੈ। ਪਹਿਲੀ ਵਾਰ ਟੀਮ ਇੰਡੀਆ ਨੇ ਵਿਸ਼ਵ ਕੱਪ 'ਚ ਲਗਾਤਾਰ 9 ਮੈਚ ਜਿੱਤੇ ਹਨ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 50 ਓਵਰਾਂ 'ਚ 4 ਵਿਕਟਾਂ 'ਤੇ 410 ਦੌੜਾਂ ਬਣਾਈਆਂ। ਜਵਾਬ 'ਚ ਨੀਦਰਲੈਂਡ ਦੀ ਟੀਮ 47.5 ਓਵਰਾਂ 'ਚ 250 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਵੱਲੋਂ ਸ਼੍ਰੇਅਸ ਅਈਅਰ ਨੇ ਅਜੇਤੂ 128 ਦੌੜਾਂ ਅਤੇ ਕੇਐੱਲ ਰਾਹੁਲ ਨੇ 102 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ (61 ਦੌੜਾਂ), ਸ਼ੁਭਮਨ ਗਿੱਲ (51 ਦੌੜਾਂ) ਅਤੇ ਵਿਰਾਟ ਕੋਹਲੀ (51 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਆਖਰੀ 7.5 ਓਵਰਾਂ 'ਚ ਨੀਦਰਲੈਂਡ ਦੀ ਟੀਮ ਨੇ 4 ਵਿਕਟਾਂ ਗੁਆ ਕੇ 60 ਦੌੜਾਂ ਬਣਾਈਆਂ। ਡੱਚ ਬੱਲੇਬਾਜ਼ ਤੇਜਾ ਨਿਦਾਮਨੁਰੂ ਨੇ ਆਪਣੇ ਕਰੀਅਰ ਦਾ ਤੀਜਾ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 54 ਦੌੜਾਂ ਬਣਾਈਆਂ। ਉਸ ਨੂੰ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਮੀ ਦੇ ਹੱਥੋਂ ਕੈਚ ਕਰਵਾਇਆ। ਨੀਦਰਲੈਂਡ ਦੀ ਟੀਮ 47.5 ਓਵਰਾਂ ਵਿੱਚ ਆਲ ਆਊਟ ਹੋ ਗਈ।

 ਸ਼ੁਭਮਨ, ਸੂਰਿਆ, ਰੋਹਿਤ ਤੇ ਕੋਹਲੀ ਨੇ ਵੀ ਕੀਤੀ ਗੇਂਦਬਾਜ਼ੀ

ਵਿਚਕਾਰਲੇ ਓਵਰਾਂ ਵਿੱਚ 128 ਦੌੜਾਂ ਬਣਾ ਕੇ ਡੱਚ ਟੀਮ ਦੇ 5 ਬੱਲੇਬਾਜ਼ ਆਊਟ ਹੋ ਗਏ। ਵਿਰਾਟ ਕੋਹਲੀ ਨੂੰ ਵਿਕਟ ਮਿਲੀ। ਪਾਵਰਪਲੇ 'ਚ ਚੰਗੀ ਸ਼ੁਰੂਆਤ ਤੋਂ ਬਾਅਦ ਨੀਦਰਲੈਂਡ ਦੇ ਬੱਲੇਬਾਜ਼ ਦਬਾਅ 'ਚ ਨਜ਼ਰ ਆਏ। ਟੀਮ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਟੀਮ ਨੇ 30 ਓਵਰਾਂ 'ਚ 128 ਦੌੜਾਂ ਬਣਾ ਕੇ 5 ਵਿਕਟਾਂ ਗੁਆ ਦਿੱਤੀਆਂ। ਇਸ ਦੌਰਾਨ ਵਿਰਾਟ ਕੋਹਲੀ, ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ ਯਾਦਵ ਦੀ ਗੇਂਦਬਾਜ਼ੀ ਦੇਖਣ ਨੂੰ ਮਿਲੀ। ਵਿਰਾਟ ਕੋਹਲੀ ਨੇ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੂੰ ਆਊਟ ਕੀਤਾ। ਉਸ ਨੇ 3 ਓਵਰਾਂ 'ਚ 13 ਦੌੜਾਂ ਦੇ ਕੇ ਇਕ ਵਿਕਟ ਲਈ, ਜਦਕਿ ਸ਼ੁਭਮਨ ਗਿੱਲ ਅਤੇ ਸੂਰਿਆਕੁਮਾਰ 2-2 ਓਵਰ ਸੁੱਟਣ ਤੋਂ ਬਾਅਦ ਖਾਲੀ ਹੱਥ ਰਹੇ। ਰੋਹਿਤ ਸ਼ਰਮਾ ਨੇ ਵੀ ਗੇਂਦਬਾਜ਼ੀ ਕੀਤੀ। ਉਹਨਾਂ ਨੇ ਆਖਰੀ ਵਿਕਟ ਲਿਤੀ।

ਇਹ ਵੀ ਪੜ੍ਹੋ