IND vs ENG: ਰਾਜਕੋਟ ਵਿੱਚ ਭਾਰਤ ਦੀ ਜਿੱਤ ਦੇ ਨਾਲ ਰੋਹਿਤ ਸ਼ਰਮਾ ਦਾ ਰਿਕਾਰਡ ਰਿਹਾ ਕਾਇਮ 

IND vs ENG 3rd Test: ਰਾਜਕੋਟ ਵਿੱਚ ਭਾਰਤ ਨੂੰ ਇੰਗਲੈਂਡ ਤੋਂ ਮਿਲੀ ਵੱਡੀ ਜਿੱਤ ਦੇ ਨਾਲ ਹੀ ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕੇਟ ਵਿੱਚ ਇਹ ਰਿਕਾਰਡ ਵੀ ਬਰਕਰਾਰ ਰਿਹਾ ਹੈ। 

Share:

IND vs ENG 3rd Test: ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰਿਜ ਖੇਡੀ ਜਾ ਰਹੀ ਹੈ। ਸੀਰਿਜ ਦਾ ਤੀਜਾ ਟੈਸਟ ਮੈਚ ਰਾਜਕੋਟ ਦੇ ਨਿਰੰਜਨ ਸ਼ਾਹ ਸ਼ਟੇਡੀਅਮ ਵਿੱਚ ਖੇਡਿਆ ਗਿਆ। ਇਸ ਵਿੱਚ ਭਾਰਤ ਨੇ ਇੰਗਲੈਂਡ ਨੂੰ 434 ਰਨਾਂ ਨਾਲ ਕਰਾਰੀ ਹਾਰ ਦਿੱਤੀ। ਇਸ ਵਿੱਚ ਭਾਰਤ ਦੀ ਜਿੱਤੇ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਦਾ ਰਿਕਾਰਡ ਵੀ ਕਾਇਮ ਰਿਹਾ। ਕਪਤਾਨ ਰੋਹਿਤ ਸ਼ਰਮਾ ਨੇ ਰਾਜਕੋਟ ਵਿੱਚ ਭਾਰਤ ਦੀ ਜਿੱਤ ਨਾਲ ਇਸ ਰਿਕਾਰਡ ਨੂੰ ਬਰਕਰਾਰ ਰੱਖਿਆ ਹੈ।

ਰਿਕਾਰਡਾਂ ਦੀ ਗੱਲ ਕਰੀਏ ਤਾਂ ਕਪਤਾਨ ਰੋਹਿਤ ਸ਼ਰਮਾ ਨੇ ਸਾਰੇ ਟੈਸਟ ਮੈਚ ਜਿੱਤੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਸੈਂਕੜਾ ਲਗਾਇਆ ਹੈ। ਰੋਹਿਤ ਨੇ ਰਾਜਕੋਟ ਟੈਸਟ ਦੌਰਾਨ ਆਪਣਾ 11ਵਾਂ ਟੈਸਟ ਸੈਂਕੜਾ ਲਗਾਇਆ। ਉਸ ਦੇ ਇਸ ਰਿਕਾਰਡ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਹੈ ਕਿ ਭਾਰਤ ਇਹ ਮੈਚ ਜ਼ਰੂਰ ਜਿੱਤੇਗਾ।

ਇਨ੍ਹਾਂ ਖਿਡਾਰੀਆਂ ਦੇ ਨਾਂ ਵੀ ਰਿਕਾਰਡ ਹਨ

ਇਸ ਰਿਕਾਰਡ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਤੋਂ ਬਾਅਦ ਆਸਟਰੇਲੀਆ ਦੇ ਟ੍ਰੈਵਿਸ ਹੈੱਡ (7), ਵਾਰਵਿਕ ਆਰਮਸਟਰਾਂਗ (6 ਟਨ) ਅਤੇ ਡੈਰੇਨ ਲੇਹਮੈਨ, ਜਦਕਿ ਇੰਗਲੈਂਡ ਦੇ ਓਲੀ ਪੋਪ (5) ਨੇ ਸੈਂਕੜੇ ਜੜੇ ਹਨ ਅਤੇ ਟੀਮ ਨੇ ਸਾਰੇ ਮੈਚ ਜਿੱਤੇ ਹਨ।

ਰਾਜਕੋਟ ਟੈਸਟ ਦੌਰਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ਵਿੱਚ 131 ਦੌੜਾਂ ਦਾ ਸੈਂਕੜਾ ਲਗਾਇਆ। ਉਸ ਦੇ ਨਾਲ ਹਰਫਨਮੌਲਾ ਰਵਿੰਦਰ ਜਡੇਜਾ ਨੇ ਵੀ ਸੈਂਕੜਾ ਲਗਾਇਆ। ਦੂਜੀ ਪਾਰੀ ਵਿੱਚ ਯਸ਼ਸਵੀ ਜੈਸਵਾਲ ਨੇ ਨਾਬਾਦ ਦੋਹਰਾ ਸੈਂਕੜਾ ਜੜਿਆ। ਜਿਸ ਦੇ ਆਧਾਰ 'ਤੇ ਭਾਰਤ ਨੇ 556 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ 'ਚ ਇੰਗਲੈਂਡ ਦੀ ਟੀਮ ਸਿਰਫ 122 ਦੌੜਾਂ 'ਤੇ ਆਲ ਆਊਟ ਹੋ ਗਈ।

ਇਹ ਵੀ ਪੜ੍ਹੋ