ਪੰਜ ਮੈਚਾਂ ਦੀ T20 ਲੜੀ ਵਿੱਚ ਭਾਰਤ ਨੇ ਆਸਟਰੇਲੀਆ ਨੂੰ 44 ਦੌੜਾਂ ਨਾਲ ਹਰਾ ਕੇ ਬਣਾਈ 2-0 ਦੀ ਬੜ੍ਹਤ

ਭਾਰਤ ਨੇ ਦੂਜੇ ਟੀ-20 'ਚ ਆਸਟ੍ਰੇਲੀਆ ਨੂੰ 44 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 235 ਦੌੜਾਂ ਦਾ ਵੱਡਾ ਸਕੋਰ ਬਣਾਇਆ।

Share:

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ T20 ਸੀਰੀਜ਼ ਦਾ ਦੂਜਾ ਮੈਚ ਭਾਰਤ ਨੇ 44 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਤਿਰੂਵਨੰਤਪੁਰਮ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ। ਜਵਾਬ 'ਚ ਆਸਟ੍ਰੇਲੀਆ ਦੀ ਟੀਮ 191 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।

ਚੰਗੀ ਸ਼ੁਰੂਆਤ ਦੇ ਬਾਵਜੂਦ ਹਾਰੀ ਆਸਟਰੇਲੀਆ ਟੀਮ

ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ ਦੂਜੇ ਓਵਰ ਵਿੱਚ ਟੀਮ ਦਾ ਸਕੋਰ 30 ਦੌੜਾਂ ਤੱਕ ਪਹੁੰਚਾਇਆ। ਹਾਲਾਂਕਿ ਸ਼ਾਰਟ 19 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਕੰਗਾਰੂ ਟੀਮ ਪਟੜੀ ਤੋਂ ਉਤਰ ਗਈ। ਇੰਗਲਿਸ਼ ਦੋ ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਮੈਕਸਵੈੱਲ 12 ਦੌੜਾਂ ਬਣਾ ਕੇ ਆਊਟ ਹੋ ਗਏ। ਸਮਿਥ ਵੀ 19 ਦੌੜਾਂ ਬਣਾ ਕੇ ਆਊਟ ਹੋ ਗਏ। ਸਟੋਇਨਿਸ ਅਤੇ ਡੇਵਿਡ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਟੀਮ ਲਈ ਵਾਪਸੀ ਕੀਤੀ ਪਰ ਡੇਵਿਡ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੀ ਜਿੱਤ ਲਗਭਗ ਤੈਅ ਹੋ ਗਈ ਸੀ। ਡੇਵਿਡ ਨੇ 37 ਅਤੇ ਸਟੋਇਨਿਸ ਨੇ 45 ਦੌੜਾਂ ਬਣਾਈਆਂ। ਅੰਤ ਵਿੱਚ ਮੈਥਿਊ ਵੇਡ ਨੇ ਅਜੇਤੂ 42 ਦੌੜਾਂ ਬਣਾਈਆਂ ਪਰ ਆਸਟਰੇਲੀਆਈ ਟੀਮ ਨੌਂ ਵਿਕਟਾਂ ਗੁਆ ਕੇ 191 ਦੌੜਾਂ ਹੀ ਬਣਾ ਸਕੀ। ਭਾਰਤ ਲਈ ਪ੍ਰਸਿਧ ਕ੍ਰਿਸ਼ਨ ਅਤੇ ਰਵੀ ਬਿਸ਼ਨੋਈ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਅਤੇ ਮੁਕੇਸ਼ ਕੁਮਾਰ ਨੂੰ ਇਕ-ਇਕ ਵਿਕਟ ਮਿਲੀ।

ਪਹਿਲਾਂ ਬੱਲੇਬਾਜ਼ੀ ਕਰਦੇ ਭਾਰਤ ਨੇ ਦਿੱਤੀ 235 ਦੌੜਾਂ ਦੀ ਚੁਨੌਤੀ

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਚਾਰ ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ। ਭਾਰਤ ਲਈ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਯਸ਼ਸਵੀ ਜੈਸਵਾਲ ਨੇ 53 ਦੌੜਾਂ, ਰਿਤੂਰਾਜ ਗਾਇਕਵਾੜ ਨੇ 58 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 52 ਦੌੜਾਂ ਬਣਾਈਆਂ। ਅੰਤ ਵਿੱਚ ਰਿੰਕੂ ਸਿੰਘ ਨੇ ਨੌਂ ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਨਾਥਨ ਐਲਿਸ ਨੇ ਤਿੰਨ ਵਿਕਟਾਂ ਲਈਆਂ। ਮਾਰਕਸ ਸਟੋਇਨਿਸ ਨੂੰ ਇਕ ਵਿਕਟ ਮਿਲੀ। 

ਇਹ ਵੀ ਪੜ੍ਹੋ