Ind Vs USA: ਹਿੱਟਮੈਨ ਨੇ ਟਾਸ ਜਿੱਤਕੇ ਪੱਕੀ ਕਰ ਦਿੱਤੀ ਟੀਮ ਇੰਡੀਆ ਦੀ ਜਿੱਤ, ਜਾਣੋ ਕਿਵੇਂ ਦੀਆਂ ਹਨ ਦੋਹਾਂ ਟੀਮਾਂ ਦੀ ਪਲੇਇੰਗ 11 

nd Vs USA: ਭਾਰਤ ਵਿਸ਼ਵ ਕੱਪ ਦਾ ਆਪਣਾ ਤੀਜਾ ਮੈਚ ਖੇਡ ਰਿਹਾ ਹੈ। ਜੇਕਰ ਟੀਮ ਇੰਡੀਆ ਅੱਜ ਦਾ ਮੈਚ ਜਿੱਤ ਜਾਂਦੀ ਹੈ ਤਾਂ ਉਸਨੂੰ ਸੁਪਰ 8 ਦੀ ਟਿਕਟ ਮਿਲ ਜਾਵੇਗੀ। ਦੂਜੇ ਪਾਸੇ ਜੇਕਰ ਅਮਰੀਕਾ ਜਿੱਤਦਾ ਹੈ ਤਾਂ ਉਹ ਵੀ ਸੁਪਰ 8 ਵਿੱਚ ਪਹੁੰਚ ਜਾਵੇਗਾ। ਟੀਮ ਇੰਡੀਆ ਨੇ ਟਾਸ ਜਿੱਤ ਲਿਆ ਹੈ। ਟਾਸ ਜਿੱਤਣ ਤੋਂ ਬਾਅਦ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤੀ ਟੀਮ ਚੰਗੀ ਫਾਰਮ 'ਚ ਹੈ। ਪਿਛਲੇ ਦੋ ਮੈਚਾਂ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਮੈਚ 'ਚ ਵੀ ਦੋਵੇਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।

Share:

Ind Vs USA: ਟੀ-20 ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਅਮਰੀਕਾ ਆਹਮੋ-ਸਾਹਮਣੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਇਹ ਮੈਚ ਜਿੱਤ ਕੇ ਸੁਪਰ 8 ਦੀ ਟਿਕਟ ਹਾਸਲ ਕਰਨਾ ਚਾਹੇਗੀ। ਇਸ ਦੇ ਨਾਲ ਹੀ ਅਮਰੀਕਾ ਵੀ ਇਹ ਮੈਚ ਜਿੱਤ ਕੇ ਆਪਣੇ ਆਪ ਨੂੰ ਸੁਪਰ 8 ਵਿੱਚ ਭੇਜਣਾ ਚਾਹੇਗਾ। ਨਸਾਓ ਕਾਉਂਟੀ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਮੈਚ ਦਾ ਨਤੀਜਾ ਟਾਸ ਖੁਦ ਘੋਸ਼ਿਤ ਕਰਦਾ ਹੈ। ਇਸ ਪਿੱਚ 'ਤੇ ਦੌੜਾਂ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਦੀ ਜਿੱਤ ਦੀ ਪ੍ਰਤੀਸ਼ਤਤਾ ਵੱਧ ਹੈ। ਅਸੀਂ ਪਿਛਲੇ ਕਈ ਮੈਚਾਂ 'ਚ ਵੀ ਅਜਿਹਾ ਦੇਖਿਆ ਹੈ। ਹਾਲਾਂਕਿ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 119 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਸੀ। ਅਸੀਂ ਉਸ ਮੈਚ ਨੂੰ ਬੇਮਿਸਾਲ ਕਹਿ ਸਕਦੇ ਹਾਂ।  

ਇਸ ਪਿੱਚ 'ਤੇ ਟਾਸ ਜਿੱਤਣਾ ਕਿੰਨਾ ਜ਼ਰੂਰੀ ਹੈ, ਇਹ ਅਮਰੀਕਾ ਦੇ ਕਪਤਾਨ ਐਰੋਨ ਜੋਨਸ ਦੇ ਸ਼ਬਦਾਂ ਤੋਂ ਦੇਖਿਆ ਜਾ ਸਕਦਾ ਹੈ। ਟਾਸ ਹਾਰਨ ਤੋਂ ਬਾਅਦ ਉਸ ਨੇ ਕਿਹਾ, "ਅਸੀਂ ਵੀ ਪਹਿਲਾਂ ਗੇਂਦਬਾਜ਼ੀ ਕੀਤੀ ਹੁੰਦੀ। ਗੇਂਦਬਾਜ਼ਾਂ ਨੂੰ ਸ਼ੁਰੂਆਤ ਵਿੱਚ ਕੁਝ ਮਦਦ ਮਿਲਦੀ ਹੈ।" ਭਾਰਤ ਅਤੇ ਅਮਰੀਕਾ ਦੋਵਾਂ ਨੇ 2-2 ਮੈਚ ਜਿੱਤੇ ਹਨ। ਅੰਕ ਸੂਚੀ 'ਚ ਭਾਰਤ ਪਹਿਲੇ ਨੰਬਰ 'ਤੇ ਹੈ ਜਦਕਿ ਅਮਰੀਕਾ ਦੂਜੇ ਨੰਬਰ 'ਤੇ ਹੈ। ਦੋਵੇਂ ਆਪਣੇ ਗਰੁੱਪ ਦੀਆਂ ਟਾਪ 2 ਟੀਮਾਂ ਹਨ। ਪਾਕਿਸਤਾਨ ਦੀ ਟੀਮ 3 ਮੈਚਾਂ 'ਚੋਂ ਇਕ ਮੈਚ ਜਿੱਤ ਕੇ ਤੀਜੇ ਸਥਾਨ 'ਤੇ ਹੈ। ਜੋ ਵੀ ਟੀਮ ਅੱਜ ਦਾ ਮੈਚ ਜਿੱਤੇਗੀ ਉਹ ਸਿੱਧੇ ਸੁਪਰ 8 ਵਿੱਚ ਪ੍ਰਵੇਸ਼ ਕਰੇਗੀ।

ਦੋਹਾਂ ਟੀਮਾਂ ਦੀ ਪਲੇਇੰਗ ਦੀ 11 

ਭਾਰਤ ਦੇ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ। ਅਮਰੀਕਾ ਦੇ ਪਲੇਇੰਗ ਇਲੈਵਨ: ਸਟੀਵਨ ਟੇਲਰ, ਸ਼ਯਾਨ ਜਹਾਂਗੀਰ, ਐਂਡਰੀਜ਼ ਗੌਸ (ਵਿਕਟ-ਕੀਪਰ), ਆਰੋਨ ਜੋਨਸ (ਕਪਤਾਨ), ਨਿਤੀਸ਼ ਕੁਮਾਰ, ਕੋਰੀ ਐਂਡਰਸਨ, ਹਰਮੀਤ ਸਿੰਘ, ਸ਼ੈਡਲੇ ਵੈਨ ਸ਼ਾਲਕਵਿਕ, ਜਸਦੀਪ ਸਿੰਘ, ਸੌਰਭ ਨੇਤਰਵਾਲਕਰ ਅਤੇ ਅਲੀ ਖਾਨ ਦੇ ਨਾਂ ਸ਼ਾਮਲ ਹਨ। .

ਇਹ ਵੀ ਪੜ੍ਹੋ