IND vs AUS 1st T20 ਹੌਟਸਟਾਰ ਨਹੀਂ, ਹੁਣ ਜੀਓ ਸਿਨੇਮਾ ਐਪ 'ਤੇ ਵੇਖੋ ਮੁਫਤ ਲਾਈਵ ਮੈਚ

ਭਾਰਤੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੂਰਿਆਕੁਮਾਰ ਯਾਦਵ ਨੂੰ ਮਿਲੀ, ਵਿਸ਼ਵ ਕੱਪ 2023 ਦੀ ਹਾਰ ਨੂੰ ਭੁੱਲ ਕੇ ਭਾਰਤੀ ਟੀਮ ਹੁਣ ਆਪਣੇ ਅਗਲੇ ਮਿਸ਼ਨ ਵੱਲ ਵਧੇਗੀ

Share:

ਵਨਡੇ ਵਿਸ਼ਵ ਕੱਪ 2023 ਦੀ ਹਾਰ ਨੂੰ ਭੁੱਲ ਕੇ ਭਾਰਤੀ ਟੀਮ ਹੁਣ ਆਪਣੇ ਅਗਲੇ ਮਿਸ਼ਨ ਵੱਲ ਵਧ ਗਈ ਹੈ। ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਅੱਜ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਇਸ ਸੀਰੀਜ਼ 'ਚ ਭਾਰਤੀ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੂਰਿਆਕੁਮਾਰ ਯਾਦਵ ਨੂੰ ਦਿੱਤੀ ਗਈ ਹੈ। ਵਿਸ਼ਵ ਕੱਪ 2023 ਦੀ ਹਾਰ ਨੂੰ ਭੁੱਲ ਕੇ ਭਾਰਤੀ ਟੀਮ ਹੁਣ ਆਪਣੇ ਅਗਲੇ ਮਿਸ਼ਨ ਵੱਲ ਵਧ ਗਈ ਹੈ। ਖਾਸ ਗੱਲ ਇਹ ਹੈ ਕਿ ਹੁਣ ਤੁਸੀਂ ਹੌਟਸਟਾਰ ਤੇ ਨਹੀਂ ਬਲਕਿ ਜੀਓ ਸਿਨੇਮਾ ਐਪ 'ਤੇ ਭਾਰਤ ਅਤੇ ਆਸਟ੍ਰੇਲੀਆ (IND ਬਨਾਮ AUS) ਵਿਚਕਾਰ ਪੰਜ ਮੈਚਾਂ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ।

ਇਹ ਰਹੇਗੀ ਪਲੇਇੰਗ ਇਲੈਵਨ

ਆਸਟਰੇਲੀਆ: ਮੈਥਿਊ ਵੇਡ (ਕਪਤਾਨ/ਵਿਕਟਕੀਪਰ), ਸਟੀਵ ਸਮਿਥ, ਮੈਥਿਊ ਸ਼ਾਰਟ, ਆਰੋਨ ਹਾਰਡੀ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਟਿਮ ਡੇਵਿਡ, ਸ਼ੌਨ ਐਬਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਅਤੇ ਤਨਵੀਰ ਸੰਘਾ।
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ ਅਤੇ ਮੁਕੇਸ਼ ਕੁਮਾਰ।

ਇਹ ਵੀ ਪੜ੍ਹੋ