ICC ODI ਵਿਸ਼ਵ ਕੱਪ-ਨਿਊਜ਼ੀਲੈਂਡ ਖਿਲਾਫ ਹੌਲੀ ਓਵਰ ਰੇਟ ਲਈ ਪਾਕਿਸਤਾਨ ਨੂੰ ਜੁਰਮਾਨਾ

ਵਿਸ਼ਵ ਕੱਪ 2023 ਦਾ 35ਵਾਂ ਮੈਚ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਣ ਹੋਇਆ। ਜਿਸ ਵਿੱਚ ਪਾਕਿਸਤਾਨ ਨੇ DLS ਵਿਧੀ ਰਾਹੀਂ 21 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ ਜੋ ਕਿ ਮੀਂਹ ਕਾਰਨ ਪ੍ਰਭਾਵੀਤ ਹੋਇਆ ਸੀ। ਜਿਸ ਦੇ ਚਲਦੇ ਪਾਕਿਸਤਾਨ ਨੂੰ ਜੇਤੂ ਕਰਾਰ ਦੇ ਦਿਤਾ ਗਿਆ ਸੀ, ਪਰ ਜਿੱਤ ਦੇ […]

Share:

ਵਿਸ਼ਵ ਕੱਪ 2023 ਦਾ 35ਵਾਂ ਮੈਚ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਣ ਹੋਇਆ। ਜਿਸ ਵਿੱਚ ਪਾਕਿਸਤਾਨ ਨੇ DLS ਵਿਧੀ ਰਾਹੀਂ 21 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ ਜੋ ਕਿ ਮੀਂਹ ਕਾਰਨ ਪ੍ਰਭਾਵੀਤ ਹੋਇਆ ਸੀ। ਜਿਸ ਦੇ ਚਲਦੇ ਪਾਕਿਸਤਾਨ ਨੂੰ ਜੇਤੂ ਕਰਾਰ ਦੇ ਦਿਤਾ ਗਿਆ ਸੀ, ਪਰ ਜਿੱਤ ਦੇ ਬਾਵਜੂਦ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ ਹੈ।
ਪਾਕਿਸਤਾਨ ਨੇ ਹੋਲੀ ਕਰਵਾਏ ਓਵਰ–
ਆਈਸੀਸੀ ਨੇ ਨਿਊਜ਼ੀਲੈਂਡ ਖਿਲਾਫ ਹੌਲੀ ਓਵਰ ਰੇਟ ਲਈ ਪਾਕਿਸਤਾਨ ਨੂੰ ਜੁਰਮਾਨਾ ਕੀਤਾ ਹੈ। ਖੁਦ ICC ਨੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ਵ ਕੱਪ ਵਿੱਚ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਨੂੰ ਸਲੋ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਖ਼ਿਲਾਫ਼ ਪਾਕਿਸਤਾਨ ਨੂੰ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਹੌਲੀ ਓਵਰ ਰੇਟ ਲਈ ਮੈਚ ਫੀਸ ਦਾ 20 ਫ਼ੀਸਦੀ ਵਸੂਲਿਆ ਗਿਆ ਸੀ।


ਪਾਕਿਸਤਾਨ ਨੇ ਉਮੀਦਾਂ ਰੱਖੀਆਂ ਜ਼ਿੰਦਾ
ਦਰਅਸਲ ਨਿਊਜ਼ੀਲੈਂਡ ਖਿਲਾਫ ਮੈਚ ‘ਚ ਸਲੋ ਓਵਰ ਰੇਟ ਲਈ ਪਾਕਿਸਤਾਨੀ ਟੀਮ ‘ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਸ ਮੈਚ ‘ਚ ਪਾਕਿਸਤਾਨ ਨੇ 21 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ।
ਇਸ ਲਈ ਹੋਇਆ ਜੁਰਮਾਨਾ
ਇਸ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਚ ਰੈਫਰੀਜ਼ ਦੇ ਅਮੀਰਾਤ ਆਈਸੀਸੀ ਇਲੀਟ ਪੈਨਲ ਦੇ ਰਿਚੀ ਰਿਚਰਡਸਨ ਨੇ ਪਾਇਆ ਕਿ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਨਿਰਧਾਰਤ ਸਮੇਂ ਵਿੱਚ ਦੋ ਓਵਰਾਂ ਦੀ ਕਟੌਤੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਖਿਡਾਰੀਆਂ ਨੂੰ ਆਰਡਰ ਦਿੱਤਾ ਕੀ ਟੀਮ ਨੂੰ ਸਜ਼ਾ ਦਿੱਤੀ ਜਾਵੇਗੀ ਜਿਸ ਕਰ ਕੇ ਇਹ ਜੁਰਮਾਨਾ ਲਗਾਇਆ ਗਿਆ ਸੀ।
ਇਹ ਹੈ ਟੀਮ ਦੀ ਮੌਜੂਦਾ ਸਥਿਤੀ
ਜੇਕਰ ਮੈਚ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਆਪਣੀ ਬੱਲੇਬਾਜ਼ੀ ਦੇ ਦਮ ‘ਤੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਨੇ 402 ਦੌੜਾਂ ਦਾ ਪਹਾੜ ਵਰਗਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ ਨੇ ਮੀਂਹ ਕਾਰਨ ਡਕਵਰਥ ਲੁਈਸ ਮੈਥਡ ਨਾਲ ਮੈਚ ਜਿੱਤ ਲਿਆ। ਹੁਣ ਪੁਆਇੰਟ ਟੇਬਲ ‘ਤੇ ਪਾਕਿਸਤਾਨ 8 ‘ਚੋਂ 4 ਮੈਚ ਜਿੱਤ ਕੇ 8 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਵੀ ਇੰਨੇ ਹੀ ਮੈਚਾਂ ਤੋਂ ਬਾਅਦ 8 ਅੰਕ ਹਨ। ਹਾਲਾਂਕਿ ਬਿਹਤਰ ਨੈਟ ਰਨ ਰੇਟ ਕਾਰਨ ਕੀਵੀ ਟੀਮ ਚੌਥੇ ਅਤੇ ਬਾਬਰ ਦੀ ਟੀਮ ਪੰਜਵੇਂ ਸਥਾਨ ‘ਤੇ ਹੈ।