ICC champions trophy - ਭਾਰਤ ਨੇ ਪਾਕਿਸਤਾਨ ਨੂੰ ਚਾਰੇ ਖਾਨੇ ਚਿੱਤ ਕੀਤਾ, 6 ਵਿਕਟਾਂ ਨਾਲ ਜਿੱਤਿਆ ਮੈਚ

ਭਾਰਤ ਨੇ ਅਪਣੀ ਪਾਰੀ ਦੀ ਸ਼ੁਰੂਆਤ ਤਾਬੜਤੋੜ ਕੀਤੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ

Courtesy: ਮੈਚ ਦੌਰਾਨ ਵਿਰਾਟ ਕੋਹਲੀ ਨੇ ਸੈਂਕੜਾ ਮਾਰਿਆ ਅਤੇ ਨਾਬਾਦ ਰਹੇ

Share:

ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਵਿਚ ਅੱਜ  ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਭਾਰਤ ਨੇ ਪਾਕਿਸਤਾਨ ਵਿਰੁਧ ਮੈਚ ਖੇਡਿਆ। ਇਹ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਕੇ ਪਾਕਿਸਤਾਨ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਮੈਚ ਵਿਚ ਪਾਕਿਸਤਾਨੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨੀ ਟੀਮ 49.4 ਓਵਰਾਂ ’ਚ 241 ਦੌੜਾਂ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੂੰ 50 ਓਵਰਾਂ ’ਚ 242 ਦੌੜਾਂ ਦਾ ਟੀਚਾ ਮਿਲਿਆ ਸੀ। 

ਚੰਗੀ ਸ਼ੁਰੂਆਤ ਮਗਰੋਂ ਢੇਰੀ ਹੋਇਆ ਪਾਕਿਸਤਾਨ

ਪਾਕਿਸਤਾਨੀ ਟੀਮ ਨੇ ਮੈਚ ਵਿਚ ਚੰਗੀ ਸ਼ੁਰੂਆਤ ਕੀਤੀ। ਬਾਬਰ ਆਜ਼ਮ ਅਤੇ ਇਮਾਮ ਉਲ ਹੱਕ ਨੇ ਮਿਲ ਕੇ ਪਹਿਲੀ ਵਿਕਟ ਲਈ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਪਹਿਲੀ ਸਫਲਤਾ ਹਾਰਦਿਕ ਪੰਡਯਾ ਨੂੰ ਮਿਲੀ, ਜਿਸ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਬਾਬਰ ਆਜ਼ਮ ਨੂੰ ਵਿਕਟਕੀਪਰ ਕੇਐਲ ਰਾਹੁਲ ਹੱਥੋਂ ਕੈਚ ਕਰਵਾਇਆ। ਦੂਜਾ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ (10) ਫਿਰ ਅਕਸ਼ਰ ਪਟੇਲ ਦੇ ਰਾਕੇਟ ਥਰੋਅ ਨਾਲ ਰਨ ਆਊਟ ਹੋ ਗਿਆ। 2 ਵਿਕਟਾਂ ਡਿੱਗਣ ਤੋਂ ਬਾਅਦ ਕਪਤਾਨ ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਨੇ ਪਾਕਿਸਤਾਨੀ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਨੇ ਤੀਜੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਸਾਊਦ ਸ਼ਕੀਲ ਨੂੰ ਆਊਟ ਕਰ ਕੇ ਭਾਰਤੀ ਟੀਮ ਨੂੰ ਵੱਡੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਤਇਅਬ ਤਾਹਿਰ (4) ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। ਪਾਕਿਸਤਾਨ ਨੇ 15 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿਤੀਆਂ, ਜਿਸ ਨਾਲ ਭਾਰਤ ਨੂੰ ਵਾਪਸੀ ਦਾ ਮੌਕਾ ਮਿਲਿਆ।

ਭਾਰਤੀ ਗੇਂਦਬਾਜ਼ਾਂ ਅੱਗੇ ਨਹੀਂ ਟਿਕੇ ਪਾਕਿਸਤਾਨੀ ਬੱਲੇਬਾਜ਼ 

ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਉਪ ਕਪਤਾਨ ਸਲਮਾਨ ਅਲੀ ਆਗਾ (19) ਅਤੇ ਸ਼ਾਹੀਨ ਅਫ਼ਰੀਦੀ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕਰ ਕੇ ਸਕੋਰ ਨੂੰ ਸੱਤ ਵਿਕਟਾਂ ’ਤੇ 200 ਦੌੜਾਂ ਕਰ ਦਿਤਾ। ਵਿਕਟਾਂ ਦੀ ਝੜੀ ਵਿਚਕਾਰ, ਖ਼ੁਸ਼ਦਿਲ ਸ਼ਾਹ ਨੇ 38 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਦਿਲ 50ਵੇਂ ਓਵਰ ਵਿੱਚ ਹਰਸ਼ਿਤ ਰਾਣਾ ਦਾ ਸ਼ਿਕਾਰ ਬਣਿਆ। ਭਾਰਤ ਵਲੋਂ ਕੁਲਦੀਪ ਯਾਦਵ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਹਾਰਦਿਕ ਪੰਡਯਾ ਨੇ ਦੋ ਵਿਕਟਾਂ ਲਈਆਂ। ਅਕਸ਼ਰ ਪਟੇਲ, ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਨੂੰ ਵੀ ਇਕ-ਇਕ ਵਿਕਟ ਮਿਲੀ। 

ਭਾਰਤ ਦਾ ਬੱਲੇਬਾਜ਼ੀ ਚ ਵੀ ਸ਼ਾਨਦਾਰ ਪ੍ਰਦਰਸ਼ਨ 

ਭਾਰਤ ਨੇ ਅਪਣੀ ਪਾਰੀ ਦੀ ਸ਼ੁਰੂਆਤ ਤਾਬੜਤੋੜ ਕੀਤੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ ਪਰ ਉਹ ਅਚਾਨਕ 46 ਦੌੜਾਂ ਬਣਾ ਕੇ ਅਬਰਾਰ ਅਹਿਮਦ ਦਾ ਸ਼ਿਕਾਰ ਹੋ ਗਿਆ। ਇਸ ਤੋਂ ਟੀਮ ਦੀ ਜ਼ਿੰਮੇਵਾਰੀ ਕੋਹਲੀ ਨੇ ਅਪਣੇ ਮੋਢਿਆਂ ’ਤੇ ਲਈ ਤੇ ਟੀਮ ਦੇ ਸਕੋਰ ਨੂੰ ਅੱਗੇ ਲੈ ਕੇ ਗਏ। ਸ੍ਰੇਅਸ ਅਈਅਰ ਨੇ ਵੀ ਕੋਹਲੀ ਦਾ ਬਾਖ਼ੂਬੀ ਸਾਥ ਨਿਭਾਇਆ ਤੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਕੋਹਲੀ ਨੇ 14000 ਦੌੜਾਂ ਪੂਰੀਆਂ ਕਰ ਕੇ ਤੈਦੂਲਕਰ ਤੇ ਸੰਗਕਾਰਾ ਦਾ ਰਿਕਾਰਡ ਤੋੜਿਆ। ਉਸ ਨੇ ਅੰਤ ਤਕ ਬੱਲੇਬਾਜ਼ੀ ਕੀਤੀ ਤੇ ਅਪਣਾ ਸੈਂਕੜਾ ਵੀ ਪੂਰਾ ਕੀਤਾ। 6 ਵਿਕਟਾਂ ਨਾਲ ਮੈਚ ਜਿੱਤ ਲਿਆ। 

ਇਹ ਵੀ ਪੜ੍ਹੋ