ਸੌਰਵ ਗਾਂਗੁਲੀ ਨੇ ਚੁਣੇ ਵਰਲਡ ਕੱਪ ਸੈਮੀਫਾਈਨਲ ਦੇ ਦਾਅਵੇਦਾਰ

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਆਗਾਮੀ 2023 ਕ੍ਰਿਕਟ ਵਿਸ਼ਵ ਕੱਪ ਲਈ ਸੈਮੀਫਾਈਨਲ ਦੇ ਦਾਅਵੇਦਾਰਾ ਨੂੰ ਚੁਣਿਆ ਅਤੇ ਪਾਕਿਸਤਾਨ ਸਮੇਤ ਪੰਜ ਟੀਮਾਂ ਦੀ ਚੋਣ ਕੀਤੀ । ਸ਼੍ਰੀਲੰਕਾ ਅਤੇ ਨੀਦਰਲੈਂਡਜ਼ ਦੇ ਕੁਆਲੀਫਾਈ ਕਰਨ ਦੇ ਨਾਲ, 2023 ਵਨਡੇ ਵਿਸ਼ਵ ਕੱਪ ਲਈ ਅੰਤਮ 10 ਟੀਮਾਂ ਦਾ ਫੈਸਲਾ ਹੋ ਗਿਆ ਹੈ। ਕ੍ਰਿਕਟ ਵਿਸ਼ਵ ਕੱਪ ਦਾ 13ਵਾਂ ਐਡੀਸ਼ਨ ਇਸ ਸਾਲ […]

Share:

ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਆਗਾਮੀ 2023 ਕ੍ਰਿਕਟ ਵਿਸ਼ਵ ਕੱਪ ਲਈ ਸੈਮੀਫਾਈਨਲ ਦੇ ਦਾਅਵੇਦਾਰਾ ਨੂੰ ਚੁਣਿਆ ਅਤੇ ਪਾਕਿਸਤਾਨ ਸਮੇਤ ਪੰਜ ਟੀਮਾਂ ਦੀ ਚੋਣ ਕੀਤੀ । ਸ਼੍ਰੀਲੰਕਾ ਅਤੇ ਨੀਦਰਲੈਂਡਜ਼ ਦੇ ਕੁਆਲੀਫਾਈ ਕਰਨ ਦੇ ਨਾਲ, 2023 ਵਨਡੇ ਵਿਸ਼ਵ ਕੱਪ ਲਈ ਅੰਤਮ 10 ਟੀਮਾਂ ਦਾ ਫੈਸਲਾ ਹੋ ਗਿਆ ਹੈ। ਕ੍ਰਿਕਟ ਵਿਸ਼ਵ ਕੱਪ ਦਾ 13ਵਾਂ ਐਡੀਸ਼ਨ ਇਸ ਸਾਲ 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ਵਿੱਚ ਹੋਵੇਗਾ। ਇਹ ਪਹਿਲਾ ਪੁਰਸ਼ ਕ੍ਰਿਕਟ ਵਿਸ਼ਵ ਕੱਪ ਹੋਵੇਗਾ ਜਿਸ ਦੀ ਮੇਜ਼ਬਾਨੀ ਸਿਰਫ਼ ਭਾਰਤ ਹੀ ਕਰੇਗਾ। ਭਾਰਤ ਨੇ ਇਸ ਤੋਂ ਪਹਿਲਾਂ 1987, 1996 ਅਤੇ 2011 ਵਿੱਚ ਭਾਰਤੀ ਉਪ ਮਹਾਂਦੀਪ ਦੇ ਦੂਜੇ ਦੇਸ਼ਾਂ ਨਾਲ ਇਸ ਸਮਾਗਮ ਦੀ ਸਹਿ-ਮੇਜ਼ਬਾਨੀ ਕੀਤੀ ਸੀ। ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣਾ ਹੈ। ਇਸ ਦੌਰਾਨ ਮੁੰਬਈ ਅਤੇ ਕੋਲਕਾਤਾ ਸੈਮੀਫਾਈਨਲ ਦੀ ਮੇਜ਼ਬਾਨੀ ਕਰਨਗੇ। 

ਸਾਰਿਆਂ ਦੀਆਂ ਨਜ਼ਰਾਂ ਮੇਜ਼ਬਾਨਾਂ ਤੇ ਹੋਣਗੀਆਂ, ਜਿਨ੍ਹਾਂ ਨੇ ਹਾਲ ਹੀ ਵਿੱਚ ਆਈਸੀਸੀ ਮੁਕਾਬਲਿਆਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਵਿੱਚ, ਉਹ ਵਰਲਡ ਟੈਸਟ ਟੂਰਨਾਮੈਂਟ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਏ। ਓਹ ਲਗਾਤਾਰ ਦੂਜੇ ਸਾਲ ਸਿਖਰ ਮੁਕਾਬਲੇ ਵਿੱਚ ਪਹੁੰਚੇ ਸਨ । ਮੀਡਿਆ ਨਾਲ ਗੱਲ ਕਰਦੇ ਹੋਏ, ਬੀਸੀਸੀਆਈ ਦੇ ਸਾਬਕਾ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਪੰਜ ਟੀਮਾਂ ਦੀ ਚੋਣ ਕੀਤੀ ਜਿਨ੍ਹਾਂ ਕੋਲ ਸ਼ੋਅਪੀਸ ਈਵੈਂਟ ਵਿੱਚ ਸੈਮੀਫਾਈਨਲ ਵਿੱਚ ਥਾਂ ਬਣਾਉਣ ਦਾ ਮੌਕਾ ਹੈ। ਓਸਨੇ ਕਿਹਾ ” ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਕੇੜੀਆ ਟੀਮਾਂ ਹੋਣਗੀਆ ਜੋ ਸੈਮੀਫਾਈਨਲ ਵਿੱਚ ਪਹੁੰਚ ਸਕਦੀਆਂ ਹਨ । ਆਸਟ੍ਰੇਲੀਆ, ਇੰਗਲੈਂਡ, ਭਾਰਤ ਹੋ ਸਕਦੀਆ ਹਨ। ਤੁਸੀਂ ਇਨ੍ਹਾਂ ਵੱਡੇ ਮੈਚਾਂ ਵਿੱਚ ਨਿਊਜ਼ੀਲੈਂਡ ਨੂੰ ਕਦੇ ਵੀ ਘੱਟ ਨਹੀਂ ਸਮਝ ਸਕਦੇ। ਮੈਂ ਪੰਜ ਚੁਣਾਂਗਾ ਅਤੇ ਪਾਕਿਸਤਾਨ ਨੂੰ ਵੀ ਸ਼ਾਮਲ ਕਰਾਂਗਾ। ਬਿਹਤਰ ਹੋਵੇਗਾ ਜ਼ੇ ਪਾਕਿਸਤਾਨ ਕੁਆਲੀਫਾਈ ਕਰ ਲਵੇ ਤਾਂ ਕਿ ਈਡਨ ਗਾਰਡਨ ਵਿੱਚ ਭਾਰਤ-ਪਾਕਿਸਤਾਨ ਸੈਮੀਫਾਈਨਲ ਹੋਵੇਗਾ ” । ਭਾਰਤ ਦਾ ਪਹਿਲਾਂ ਹੀ 15 ਅਕਤੂਬਰ ਨੂੰ ਲੀਗ ਪੜਾਅ ਵਿੱਚ ਪਾਕਿਸਤਾਨ ਨਾਲ ਭਿੜਨਾ ਤੈਅ ਹੈ, ਅਤੇ ਇਹ ਵਿਸ਼ਵ ਕੱਪ ਵਿੱਚ ਸਭ ਤੋਂ ਆਕਰਸ਼ਕ ਮੈਚ ਹੋਣ ਦੀ ਉਮੀਦ ਹੈ। ਆਈਸੀਸੀ ਮੁਕਾਬਲਿਆਂ ਵਿਚ ਨਾਕਆਊਟ ਮੈਚਾਂ ਵਿਚ ਭਾਰਤ ਦੇ ਸੰਘਰਸ਼ ਤੇ ਟਿੱਪਣੀ ਕਰਦੇ ਹੋਏ, ਗਾਂਗੁਲੀ ਨੇ ਸਮਝਾਇਆ ਕਿ  ” ਅਸੀਂ ਕਈ ਵਾਰ ਮਹੱਤਵਪੂਰਨ ਪੜਾਵਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਮਾਨਸਿਕ ਦਬਾਅ ਹੈ, ਪਰ ਇਹ ਸਭ ਕੁਝ ਲਾਗੂ ਕਰਨ ਬਾਰੇ ਹੈ। ਉਹ ਮਾਨਸਿਕ ਤੌਰ ਤੇ ਮਜ਼ਬੂਤ ਲੋਕ ਹਨ। ਉਮੀਦ ਹੈ, ਉਹ ਜਲਦੀ ਹੀ ਇਸ ਲਾਈਨ ਨੂੰ ਪਾਰ ਕਰਨਗੇ। ਘੱਟੋ-ਘੱਟ ਅਸੀਂ ਡਬਲਯੂਟੀਸੀ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ, ਜੋ ਕਿ ਇੱਕ ਉਪਲਬਧੀ ਵੀ ਹੈ। ਅਤੇ ਹਾਂ, ਸਾਡੇ ਕੋਲ ਇੱਕ ਮੌਕਾ ਹੈ। ਸਾਡੇ ਕੋਲ ਚੰਗੇ ਖਿਡਾਰੀ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਬਹੁਤ ਹੀ ਚੰਗੇ ਹਨ । ਉਮੀਦ ਹੈ, ਅਸੀਂ ਇਸ ਵਾਰ ਅਜਿਹਾ ਕਰਾਂਗੇ “।