ਗਲੀ 'ਚ ਮੁੰਡਿਆਂ ਨਾਲ ਕ੍ਰਿਕਟ ਖੇਡਦੇ-ਖੇਡਦੇ ਕਾਸ਼ਵੀ ਗੌਤਮ ਕਿਵੇਂ ਬਣੀ ਕ੍ਰਿਕਟਰ, ਪੜ੍ਹੋ ਪੂਰੀ ਖ਼ਬਰ

ਮਹਿਲਾ ਪ੍ਰੀਮਿਯਮ ਲੀਗ (WPL 2024) ਵਿੱਚ ਗੁਜਰਾਤ ਜਾਇੰਟਸ ਵਲੋਂ 2 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ ਹਰ ਪਾਸੇ ਜ਼ੀਰਕਪੁਰ ਦੀ ਕਾਸ਼ਵੀ ਗੌਤਮ (20) ਦੀ ਹੀ ਚਰਚਾ ਹੋ ਰਹੀ ਹੈ। ਕਾਸ਼ਵੀ ਦੀ ਬੇਸ ਪ੍ਰਾਇਜ਼ 20 ਲੱਖ ਸੀ, ਪਰ ਉਸਨੂੰ ਕਈ ਗੁਣਾ ਪੈਸੇ ਮਿਲੇ ਹਨ। ਕਾਸ਼ਵੀ ਆਲਰਾਊਂਡਰ ਖਿਡਾਰੀ ਹੈ।

Share:

ਮਹਿਲਾ ਪ੍ਰੀਮਿਯਮ ਲੀਗ (WPL 2024) ਵਿੱਚ ਗੁਜਰਾਤ ਜਾਇੰਟਸ ਵਲੋਂ 2 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ ਹਰ ਪਾਸੇ ਜ਼ੀਰਕਪੁਰ ਦੀ ਕਾਸ਼ਵੀ ਗੌਤਮ (20) ਦੀ ਹੀ ਚਰਚਾ ਹੋ ਰਹੀ ਹੈ। ਕਾਸ਼ਵੀ ਦੀ ਬੇਸ ਪ੍ਰਾਇਜ਼ 20 ਲੱਖ ਸੀ, ਪਰ ਉਸਨੂੰ ਕਈ ਗੁਣਾ ਪੈਸੇ ਮਿਲੇ ਹਨ। ਕਾਸ਼ਵੀ ਆਲਰਾਊਂਡਰ ਖਿਡਾਰੀ ਹੈ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਨਿਲ ਕੁੰਬਲੇ ਦੀ ਤਰ੍ਹਾਂ ਉਸ ਨੇ 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਚੰਡੀਗੜ੍ਹ ਟੀਮ ਦੀ ਕਪਤਾਨ ਰਹਿ ਚੁੱਕੀ ਕਾਸ਼ਵੀ ਨੇ ਹਰ ਛੋਟੀ ਤੋਂ ਵੱਡੀ ਪ੍ਰਾਪਤੀ ਨੂੰ ਵੱਡਾ ਕਰਨ ਲਈ ਦਿਨ-ਰਾਤ ਅਭਿਆਸ ਕੀਤਾ ਹੈ। ਕਾਸ਼ਵੀ ਦੀ ਕਹਾਣੀ ਬੜੀ ਦਿਲਚਸਪ ਹੈ, ਕਿਉਂਕਿ ਉਹ ਕਦੇ ਗਲੀ ਵਿੱਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ ਅਤੇ ਖੇਡਦੇ-ਖੇਡਦੇ ਹੀ ਉਹ ਅੱਜ ਕ੍ਰਿਕਟ ਜਗਤ ਦੀ ਉਭਰਦੀ ਖਿਡਾਰਣ ਬਣ ਗਈ ਹੈ।

ਪਰਿਵਾਰ ਨੇ ਕਦੀ ਨਹੀਂ ਸੋਚਿਆ ਸੀ ਕਾਸ਼ਵੀ ਬਣੇਗੀ ਕ੍ਰਿਕਟਰ

ਵੱਡੀ ਗੱਲ ਇਹ ਹੈ ਕਿ ਪਰਿਵਾਰ ਵਲੋਂ ਕਾਸ਼ਵੀ ਨੂੰ ਕ੍ਰਿਕਟ ਵਿੱਚ ਭੇਜਣ ਦੀ ਕੋਈ ਵੀ ਯੋਜਨਾ ਤੱਕ ਨਹੀਂ ਸੀ। ਸਭ ਕੁਝ ਅਚਾਨਕ ਹੀ ਹੋਇਆ। ਬੱਚਿਆਂ ਨਾਲ ਗੱਲੀ-ਮੋਹਲੇ ਵਿੱਚ ਖੇਡਦੇ-ਖੇਡਦੇ ਉਹ ਕੁੜਿਆਂ ਦੀ ਟੀਮ ਨਾਲ ਖੇਡਣ ਲਗ ਪਈ। ਇਸ ਤੋਂ ਬਾਅਦ ਉਸਦੀ ਦਿਲਚਸਪੀ ਕ੍ਰਿਕਟ ਵਿੱਚ ਵੱਧਦੀ ਚਲੀ ਗਈ ਤੇ ਉਸਦੇ ਪਰਿਵਾਰ ਨੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਤੇ ਉਸਨੂੰ ਕੋਚਿੰਗ ਦਵਾਉਣ ਦੀ ਸੋਚੀ। ਬਸ ਫਿਰ ਇਥੋਂ ਹੀ ਸ਼ੁਰੂ ਹੋਇਆ ਉਸਦੇ ਵਧੀਆ ਖਿਡਾਰੀ ਬਨਣ ਦਾ ਸਿਲਸਿਲਾ। ਉਸਨੇ ਮੁੰਡਿਆਂ ਤੋਂ ਵੀ ਵਧਿਆ ਖੇਡਣਾ ਸ਼ੁਰੂ ਕਰ ਦਿੱਤਾ ਤੇ ਕਈ ਤਗਮੇ ਵੀ ਜਿਤਣੇ ਸ਼ੁਰੂ ਕਰ ਦਿਤੇ। 

7  ਸਾਲ ਤੋਂ ਕੋਚਿੰਗ ਲੈ ਰਹੀ ਹੈ ਕਾਸ਼ਵੀ

ਕੋਚ ਨਾਗੇਸ਼ ਗੁਪਤਾ ਨੇ ਦੱਸਿਆ ਕਿ ਕਾਸ਼ਵੀ 7 ਸਾਲ ਤੋਂ ਕ੍ਰਿਕਟ ਦੀ ਕੋਚਿੰਗ ਲੈ ਰਹੀ ਹੈ। ਉਸ ਸਮੇਂ ਕਾਸ਼ਵੀ ਦੀ ਉਮਰ 14 ਸਾਲ ਸੀ। ਹਾਲਾਂਕਿ ਹਰ ਕ੍ਰਿਕਟਰ ਸ਼ੁਰੂ 'ਚ ਬੱਲੇਬਾਜ਼ ਬਣਨਾ ਚਾਹੁੰਦਾ ਹੈ ਪਰ ਉਸ ਦੇ ਗੁਣਾਂ ਨੂੰ ਕੋਚ ਹੀ ਪਛਾਣਦਾ ਹੈ। ਮੈਂ ਸ਼ੁਰੂ ਤੋਂ ਹੀ ਕਾਸ਼ਵੀ ਦੀ ਗੇਂਦਬਾਜ਼ੀ ਵਿੱਚ ਸਵਿੰਗ ਵੇਖੀ। ਫਿਰ ਅਸੀਂ ਉਸ ਦੀ ਗੇਂਦਬਾਜ਼ੀ ਦੀ ਸ਼ੁੱਧਤਾ ਅਤੇ ਗਤੀ 'ਤੇ ਕੰਮ ਕੀਤਾ ਤੇ ਕਾਸ਼ਵੀ ਨੂੰ ਆਲਰਾਊਂਡਰ ਬਣਾਉਣ ਲਈ ਉਸ ਦੀ ਬੱਲੇਬਾਜ਼ੀ 'ਤੇ ਵੀ ਕੰਮ ਕੀਤਾ। ਕਾਸ਼ਵੀ ਬਹੁਤ ਮਿਹਨਤੀ ਹੈ ਅਤੇ ਉਸ ਨੂੰ ਵਾਰ-ਵਾਰ ਕੁਝ ਨਹੀਂ ਸਮਝਾਉਣਾ ਪੈਂਦਾ। ਇਸ ਦਾ ਨਤੀਜਾ ਹੈ ਕਿ ਕਾਸ਼ਵੀ ਟੀਮ ਦੀਆਂ ਲੋੜਾਂ ਮੁਤਾਬਕ ਮੈਦਾਨ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਕਾਸ਼ਵੀ ਨੇ ਸੀਨੀਅਰ ਰਾਜ, ਉੱਤਰੀ ਜ਼ੋਨ ਅਤੇ ਭਾਰਤ ਏ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਦੂਜਾ ਉਹ ਇੱਕ ਆਲਰਾਊਂਡਰ ਹੈ ਜਿਸ ਕਾਰਨ ਗੁਜਰਾਤ ਜਾਇੰਟਸ ਨੇ ਉਸ 'ਤੇ ਭਰੋਸਾ ਪ੍ਰਗਟਾਇਆ ਹੈ।

ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ 

ਨਵੰਬਰ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਏ ਗਰੁੱਪ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਤੋਂ ਹੀ ਕਾਸ਼ਵੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਹ ਦਸੰਬਰ 'ਚ ਟੀ-20 ਫਾਰਮੈਟ 'ਚ ਲਗਾਤਾਰ ਖੇਡ ਰਹੀ ਹੈ। ਦਸੰਬਰ 'ਚ ਹੀ ਉਸ ਨੇ ਇੰਗਲੈਂਡ, ਬੰਗਲਾਦੇਸ਼ ਅਤੇ ਹਾਂਗਕਾਂਗ ਦੇ ਖਿਲਾਫ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਾਰਾਸ਼ਟਰ, ਰਾਜਸਥਾਨ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਦੀਆਂ ਟੀਮਾਂ ਵਿਰੁੱਧ ਆਪਣਾ ਬਿਹਤਰ ਪ੍ਰਦਰਸ਼ਨ ਦਿਖਾਇਆ ਹੈ।

ਹਜੇ ਵੀ ਛੋਟੇ ਬੱਚਿਆਂ ਨਾਲ ਖੇਡਣਾ ਕਰ ਦਿੰਦੀ ਹੈ ਸ਼ੁਰੂ

ਕਾਸ਼ਵੀ ਗੌਤਮ ਦੇ ਪਿਤਾ ਸੁਦੇਸ਼ ਸ਼ਰਮਾ ਨੇ ਦਸਿਆ ਕਿ ਉਸ ਨੂੰ ਸੈਕਟਰ-26 ਕ੍ਰਿਕਟ ਅਕੈਡਮੀ ਦੇ ਕੋਚ ਨਾਗੇਸ਼ ਗੁਪਤਾ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਕੁੜੀਆਂ ਦੇ ਬਹੁਤੇ ਮੈਚ ਨਾ ਹੋਣ ਕਾਰਨ ਕੋਚ ਨਾਗੇਸ਼ ਗੁਪਤਾ ਨੇ ਵੀ ਕਾਸ਼ਵੀ ਨੂੰ ਕਈ ਸਥਾਨਕ ਪੱਧਰ ਦੇ ਟੂਰਨਾਮੈਂਟਾਂ ਵਿੱਚ ਲੜਕਿਆਂ ਦੀ ਟੀਮ ਵਿੱਚ ਸ਼ਾਮਲ ਕਰਕੇ ਉਸ ਦੀ ਖੇਡ ਵਿੱਚ ਸੁਧਾਰ ਲਿਆ। ਉਦੋਂ ਵੀ ਕਾਸ਼ਵੀ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕਰਦੀ ਸੀ। ਕਾਸ਼ਵੀ ਦੇ ਪਿਤਾ ਸੁਦੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਾਸ਼ਵੀ ਨੂੰ ਖੇਡਾਂ ਦਾ ਸ਼ੌਕ ਹੈ। ਕਾਸ਼ਵੀ ਨੂੰ ਕ੍ਰਿਕਟ ਖੇਡਣਾ ਇੰਨਾ ਪਸੰਦ ਹੈ ਕਿ ਅੱਜ ਵੀ ਜੇਕਰ ਛੋਟੇ ਬੱਚੇ ਕ੍ਰਿਕਟ ਖੇਡਦੇ ਹਨ ਤਾਂ ਕਾਸ਼ਵੀ ਉਨ੍ਹਾਂ ਨਾਲ ਕ੍ਰਿਕਟ ਖੇਡਦੀ ਰਹਿੰਦੀ ਹੈ। ਜਦੋਂ ਕੋਚ ਨਾਗੇਸ਼ ਨੇ ਪੀਰਮੁਛਲਾ ਵਿੱਚ ਕੋਚਿੰਗ ਸ਼ੁਰੂ ਕੀਤੀ ਤਾਂ ਕਸ਼ਵੀ ਨੂੰ ਸੈਕਟਰ-37 ਤੋਂ ਪੀਰਮੁਛਲਾ ਤੱਕ ਆਉਣ-ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਪਰਿਵਾਰ ਨੂੰ ਢਕੋਲੀ ਦੇ ਗ੍ਰੀਨ ਵੈਲੀ ਟਾਵਰ ਵਿੱਚ ਸ਼ਿਫਟ ਹੋਣਾ ਪਿਆ, ਤਾਂ ਜੋ ਉਸ ਦੇ ਅਭਿਆਸ ਵਿੱਚ ਕੋਈ ਵਿਘਨ ਨਾ ਪਵੇ।

ਇਹ ਵੀ ਪੜ੍ਹੋ