World Cup 2023: ਵਿਰਾਟ ਕੋਹਲੀ ਨੂੰ ਜਨਮਦਿਨ ਤੇ 49ਵਾਂ ਵਨਡੇ ਸੈਂਕੜਾ ਬਣਾਉਣ ਦੀ ਉਮੀਦ- ਮੁਹੰਮਦ ਰਿਜ਼ਵਾਨ

World Cup 2023: ਮਹਾਨ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ 5 ਨਵੰਬਰ ਨੂੰ ਈਡਨ ਗਾਰਡਨ ਵਿੱਚ ਦੱਖਣੀ ਅਫਰੀਕਾ ਖਿਲਾਫ ਖੇਡਣ ਜਾ ਰਹੇ ਹਨ। ਇਹ ਮੈਚ ਵਿਰਾਟ ਕੋਹਲੀ (Virat Kohli) ਦੇ 35ਵੇਂ ਜਨਮਦਿਨ ਨਾਲ ਮੇਲ ਖਾਂਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ 31 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਕੋਲਕਾਤਾ ਵਿੱਚ ਇਸੇ ਮੈਦਾਨ ਤੇ ਖੇਡੇਗਾ। ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ  […]

Share:

World Cup 2023: ਮਹਾਨ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ 5 ਨਵੰਬਰ ਨੂੰ ਈਡਨ ਗਾਰਡਨ ਵਿੱਚ ਦੱਖਣੀ ਅਫਰੀਕਾ ਖਿਲਾਫ ਖੇਡਣ ਜਾ ਰਹੇ ਹਨ। ਇਹ ਮੈਚ ਵਿਰਾਟ ਕੋਹਲੀ (Virat Kohli) ਦੇ 35ਵੇਂ ਜਨਮਦਿਨ ਨਾਲ ਮੇਲ ਖਾਂਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ 31 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ ਕੋਲਕਾਤਾ ਵਿੱਚ ਇਸੇ ਮੈਦਾਨ ਤੇ ਖੇਡੇਗਾ। ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ  ਨੇ ਇਸ ਦੌਰਾਨ ਵਿਰਾਟ ਕੋਹਲੀ  ਨੂੰ ਜਨਮਦਿਨ ਦੀ ਵਧਾਈ ਦਿੱਤੀ। ਰਿਜ਼ਵਾਨ ਨੇ ਇੰਡੀਆ ਟੂਡੇ ਨਾਲ ਮਜ਼ਾਕੀਆ ਚਿਟ-ਚੈਟ ਕਰਦਿਆਂ ਕੋਹਲੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਰਿਜ਼ਵਾਨ ਨੇ ਕਿਹਾ ਕਿ ਇਹ ਜਾਣ ਕੇ ਚੰਗਾ ਲੱਗਾ ਕਿ ਉਸ ਦਾ ਜਨਮਦਿਨ 5 ਨਵੰਬਰ ਨੂੰ ਹੈ। ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਹਾਲਾਂਕਿ ਮੈਂ ਆਪਣਾ ਜਨਮਦਿਨ ਨਹੀਂ ਮਨਾਉਂਦਾ ਹਾਂ ਅਤੇ ਮੈਨੂੰ ਇਸ ਤੇ ਵਿਸ਼ਵਾਸ ਨਹੀਂ ਹੈ। ਵਿਰਾਟ ਕੋਹਲੀ (Virat Kohli) ਨੂੰ ਸ਼ੁਭਕਾਮਨਾਵਾਂ। 

ਰਿਜ਼ਵਾਨ ਨੇ ਦਿੱਤੀਆ ਸ਼ੁਭਕਾਮਨਾਵਾਂ

ਮੁਹੰਮਦ ਰਿਜ਼ਵਾਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਵਿਰਾਟ ਕੋਹਲੀ (Virat Kohli)  ਆਪਣੇ ਜਨਮਦਿਨ ਤੇ ਆਪਣਾ 49ਵਾਂ ਵਨਡੇ ਸੈਂਕੜਾ ਲਗਾ ਸਕਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਉਹ ਇਸ ਵਿਸ਼ਵ ਕੱਪ ਵਿੱਚ ਆਪਣਾ 50ਵਾਂ ਵਨਡੇ ਸੈਂਕੜਾ ਵੀ ਪੂਰਾ ਕਰ ਸਕੇ। ਉਸਨੇ ਕਿਹਾ ਕਿ ਭਾਰਤੀ ਟੀਮ ਇਸ ਵਾਰ ਬਹੁਤ ਸ਼ਾਨਦਾਰ ਤਰੀਕੇ ਨਾਲ ਖੇਡੇ ਹਨ। ਉਮੀਦ ਹੈ ਕਿ ਉਹਨਾਂ ਦਾ ਇਹ ਸਫ਼ਰ ਅੱਗੇ ਵੀ ਇੱਦਾ ਹੀ ਵੱਧੀਆ ਰਹੇ। ਰਿਜ਼ਵਾਨ  ਨੇ ਕਿਹਾ ਕਿ ਖੇਡ ਯੋਗਤਾ ਦੇਖਦੀ ਹੈ ਜੋ ਇਹਨਾਂ ਖਿਡਾਰੀਆਂ ਵਿੱਚ ਸਾਫ ਦਿਖਾਈ ਦੇ ਰਹੀ ਹੈ।  

ਪਾਕਿਸਤਾਨ ਕਪਤਾਨ ਤੋਂ ਨੇ ਕੀ ਕਿਹਾ

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੋਂ ਵੀ ਵਿਰਾਟ ਕੋਹਲੀ (Virat Kohli) ਦੇ 35ਵੇਂ ਜਨਮਦਿਨ ਬਾਰੇ ਪੁੱਛਿਆ ਗਿਆ। ਪਰ ਉਸ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ। ਮੌਜੂਦਾ ਵਿਸ਼ਵ ਕੱਪ ਵਿੱਚ ਬਾਬਰ ਆਪਣੀ ਟੀਮ ਦੇ ਨਾਲ-ਨਾਲ ਆਪਣੇ ਵਿਅਕਤੀਗਤ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਬਾਬਰ ਨੂੰ ਕੋਹਲੀ (Virat Kohli) ਨਾਲ ਕਈ ਦੋਸਤਾਨਾ ਗੱਲਬਾਤ ਕਰਦੇ ਦੇਖਿਆ ਗਿਆ ਹੈ। ਅਸਲ ਵਿੱਚ ਦੋਨਾਂ ਟੀਮਾਂ ਦੇ ਆਪਸੀ ਸੰਬੰਧ ਵਧਈਆ ਹਨ। ਹਾਲਾਂਕਿ ਉਹ ਖੁੱਲ ਕੇ ਇੱਕ ਦੂਜੇ ਬਾਰੇ ਗੱਲ ਕਰਨ ਤੋਂ ਗੁਰੇਜ ਕਰਦੇ ਹਨ। ਜਿੱਥੇ ਭਾਰਤ ਨੇ ਆਪਣੇ ਛੇ ਮੈਚ ਜਿੱਤੇ ਹਨ। ਉਥੇ ਹੀ ਪਾਕਿਸਤਾਨ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨ ਤੇ ਸਵਾਲ ਬਣਿਆ ਹੋਇਆ ਹੈ। ਟੂਰਨਾਮੈਂਟ ਵਿੱਚ ਉਹ ਆਪਣੇ ਆਖਰੀ ਚਾਰ ਮੈਚ ਗੁਆ ਚੁੱਕਾ ਹੈ।