ਟੀ-20 ਮੈਚ ਨਹੀਂ ਖੇਡਣਗੇ ਹਿਟਮੈਨ ਰੋਹਿਤ ਸ਼ਰਮਾ?

ਦਸੰਬਰ 2023 ਤੋਂ ਮਾਰਚ 2024 ਤੱਕ 7 ਟੈਸਟ ਖੇਡੇ ਜਾਣੇ ਹਨ। ਜਿਸ ਕਾਰਨ ਭਾਰਤੀ ਕਪਤਾਨ ਦਾ ਧਿਆਨ ਜ਼ਿਆਦਾਤਰ ਟੈਸਟਾਂ 'ਤੇ ਰਹੇਗਾ। ਉਹ ਭਾਰਤ ਨੂੰ 2025 ਵਿੱਚ ਇੱਕ ਹੋਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਲੈ ਜਾ ਸਕਦਾ ਹੈ।

Share:

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਹੁਣ ਹਿਟਮੈਨ ਕਦੇ ਵੀ ਟੀ-20 ਮੈਚ ਨਹੀਂ ਖੇਡਣਗੇ। ਇਸ ਫੈਸਲੇ ਦੇ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ਾ ਹੋ ਸਕਦੀ ਹੈ। ਹਾਲਾਂਕਿ ਇਹ ਦਾਅਵਾ ਮੀਡੀਆ ਰਿਪੋਰਟਾਂ ਵਿੱਚ ਕੀਤਾ ਜਾ ਰਿਹਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਭਾਰਤੀ ਕਪਤਾਨ ਦੀ ਗੱਲਬਾਤ ਮੁੱਖ ਚੋਣਕਾਰ ਅਜੀਤ ਅਗਰਕਰ ਨਾਲ ਹੋ ਚੁੱਕੀ ਹੈ। ਹਿਟਮੈਨ ਨੇ ਪਿਛਲੇ ਸਾਲ ਨਵੰਬਰ 'ਚ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਭਾਰਤੀ ਟੀਮ ਵਲੋਂ ਕੋਈ ਟੀ-20 ਮੈਚ ਨਹੀਂ ਖੇਡਿਆ ਹੈ। ਆਪਣੇ ਕਰੀਅਰ ਦੇ ਇਸ ਪੜਾਅ 'ਤੇ ਰੋਹਿਤ ਆਪਣੇ ਲੰਬੇ ਫਾਰਮੈਟ ਦੀ ਕਪਤਾਨੀ ਨੂੰ ਸੰਭਾਲਣਾ ਚਾਹੁੰਦੇ ਹਨ, ਤਾਂ ਜੋ ਉਹ ਬਾਕੀ ਰਹਿੰਦੇ ਕਰੀਅਰ 'ਚ ਸੱਟ ਤੋਂ ਮੁਕਤ ਰਹਿ ਸਕਣ। ਉਹਨਾਂ ਲਈ ਤਿੰਨੋਂ ਫਾਰਮੈਟਾਂ ਨਾਲ ਹਰ ਸਾਲ ਆਈਪੀਐਲ ਖੇਡਣਾ ਅਸੰਭਵ ਹੋਵੇਗਾ, ਜਦੋਂ ਕਿ ਦਸੰਬਰ 2023 ਤੋਂ ਮਾਰਚ 2024 ਤੱਕ 7 ਟੈਸਟ ਖੇਡੇ ਜਾਣੇ ਹਨ। ਜਿਸ ਕਾਰਨ ਭਾਰਤੀ ਕਪਤਾਨ ਦਾ ਧਿਆਨ ਜ਼ਿਆਦਾਤਰ ਟੈਸਟਾਂ 'ਤੇ ਰਹੇਗਾ। ਉਹ ਭਾਰਤ ਨੂੰ 2025 ਵਿੱਚ ਇੱਕ ਹੋਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਲੈ ਜਾ ਸਕਦਾ ਹੈ। 2019 ਵਿੱਚ ਭਾਰਤ ਲਈ ਪਾਰੀ ਸ਼ੁਰੂ ਕਰਨ ਤੋਂ ਬਾਅਦ ਟੈਸਟ ਵਿੱਚ ਉਸਦੀ ਫਾਰਮ ਸ਼ਾਨਦਾਰ ਰਹੀ ਹੈ।

ਲਗਾਤਾਰ ਟੀ-20 ਕਪਤਾਨ ਨੂੰ ਬਦਲ ਰਹੀ ਹੈ ਬੀਸੀਸੀਆਈ

ਹਾਰਦਿਕ ਪੰਡਯਾ ਜ਼ਿਆਦਾਤਰ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ। ਨਵੰਬਰ-2022 ਤੋਂ ਭਾਰਤੀ ਟੀਮ ਨੇ 6 ਸੀਰੀਜ਼ 'ਚ 18 ਮੈਚ ਖੇਡੇ ਹਨ। ਇਸ ਦੌਰਾਨ ਚੋਣਕਾਰਾਂ ਨੇ 3 ਕਪਤਾਨ ਬਦਲੇ ਹਨ। ਹਾਰਦਿਕ ਪੰਡਯਾ ਨੂੰ ਟੀ-20 ਵਿਸ਼ਵ ਕੱਪ ਤੋਂ ਬਾਅਦ ਕਪਤਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਕਮਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੌਂਪੀ ਗਈ। ਫਿਰ ਰੁਤੁਰਾਜ ਗਾਇਕਵਾੜ ਏਸ਼ੀਆਡ 'ਚ ਕਪਤਾਨ ਬਣੇ ਅਤੇ ਹੁਣ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਲਈ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਬਣਾਇਆ ਗਿਆ ਹੈ।  

ਇਹ ਵੀ ਪੜ੍ਹੋ