ਹਰਮਨਪ੍ਰੀਤ ਸਦਕਾ ਏਸ਼ਿਆਈ ਖੇਡਾਂ ਦੀ ਮੁਹਿੰਮ ਖਤਰੇ ਵਿੱਚ ਪੈਣ ਦੀ ਉਮੀਦ

ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨਡੇ ਮੈਚ ‘ਚ ਢਾਕਾ ਵਿੱਚ ਦਿਖਾਏ ਆਪਣੇ ਗੁੱਸੇ ਕਰਕੇ 2023 ਦੀਆਂ ਏਸ਼ੀਆਈ ਖੇਡਾਂ ‘ਚ ਟੀਮ ਇੰਡੀਆ ਦੀ ਮੁਹਿੰਮ ਨੂੰ ਖਤਰੇ ‘ਚ ਪਾ ਦਿੱਤਾ ਹੈ। ਭਾਰਤੀ ਕਪਤਾਨ ਨੂੰ ਉਸ ਮੈਚ ਦੌਰਾਨ ਅਤੇ ਬਾਅਦ ਵਿੱਚ ਵੀ ਉਸ ਦੇ ਵਿਵਹਾਰ ਲਈ ਆਈਸੀਸੀ ਤੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ […]

Share:

ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨਡੇ ਮੈਚ ‘ਚ ਢਾਕਾ ਵਿੱਚ ਦਿਖਾਏ ਆਪਣੇ ਗੁੱਸੇ ਕਰਕੇ 2023 ਦੀਆਂ ਏਸ਼ੀਆਈ ਖੇਡਾਂ ‘ਚ ਟੀਮ ਇੰਡੀਆ ਦੀ ਮੁਹਿੰਮ ਨੂੰ ਖਤਰੇ ‘ਚ ਪਾ ਦਿੱਤਾ ਹੈ। ਭਾਰਤੀ ਕਪਤਾਨ ਨੂੰ ਉਸ ਮੈਚ ਦੌਰਾਨ ਅਤੇ ਬਾਅਦ ਵਿੱਚ ਵੀ ਉਸ ਦੇ ਵਿਵਹਾਰ ਲਈ ਆਈਸੀਸੀ ਤੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਉਸ ਉੱਤੇ ਘੱਟੋ-ਘੱਟ ਦੋ ਅੰਤਰਰਾਸ਼ਟਰੀ ਮੈਚਾਂ ਦੀ ਪਾਬੰਦੀ ਲਗਾਈ ਜਾ ਸਕਦੀ ਹੈ।

ਹਰਮਨਪ੍ਰੀਤ ਕੌਰ ਨੇ ਅੰਪਾਇਰ ਤਨਵੀਰ ਅਹਿਮਦ ਦੁਆਰਾ ਉਸ ਦੇ ਆਊਟ ਹੋਣ ਦੇ ਦਿੱਤੇ ਫੈਸਲੇ ‘ਤੇ ਸਪੱਸ਼ਟ ਤੌਰ ‘ਤੇ ਗੁੱਸੇ ਵਿਚ ਸੀ। ਉਸ ਨੇ ਡਗ ਆਊਟ ਦੇ ਰਸਤੇ ‘ਤੇ ਅੰਪਾਇਰ ਨਾਲ ਆਵਾਤਵਾ ਬੋਲਣ ਤੋਂ ਪਹਿਲਾਂ ਆਪਣੇ ਬੱਲੇ ਨਾਲ ਸਟੰਪਾਂ ਨੂੰ ਤੋੜ ਦਿੱਤਾ ਸੀ। ਮੈਚ ਤੋਂ ਬਾਅਦ ਵੀ ਉਸਨੇ ਮੈਚ ਵਿੱਚ ਹੋਈ ਅੰਪਾਇਰਿੰਗ ਦੇ ਮਿਆਰ ‘ਤੇ ਸਵਾਲ ਉਠਾਏ ਸਨ।

ਕ੍ਰਿਕਬਜ਼ ‘ਤੇ ਇਕ ਰਿਪੋਰਟ ਦੇ ਅਨੁਸਾਰ, ਹਰਮਨਪ੍ਰੀਤ ਦੇ ਇਸ ਕੰਮ ਨਾਲ ਵੱਧ ਤੋਂ ਵੱਧ ਚਾਰ ਡੀਮੈਰਿਟ ਪੁਆਇੰਟ ਹੋ ਸਕਦੇ ਹਨ, ਜਿਸ ਵਿਚ ਤਿੰਨ ਸਾਜ਼ੋ-ਸਾਮਾਨ ਨੂੰ ਨੁਕਸਾਨ ਪਹੁੰਚਾਉਣ ਲਈ ਅਤੇ ਇਕ ਮੈਚ ਅਧਿਕਾਰੀ ਦੀ ਜਨਤਕ ਤੌਰ ‘ਤੇ ਆਲੋਚਨਾ ਕਰਨ ਲਈ ਸ਼ਾਮਲ ਹੋ ਸਕਦਾ ਹੈ। ਆਈਸੀਸੀ ਨਿਯਮਾਂ ਦੇ ਅਨੁਸਾਰ, ਕਿਸੇ ਖਿਡਾਰੀ ਦੇ 24 ਮਹੀਨਿਆਂ ਦੀ ਮਿਆਦ ਵਿੱਚ ਚਾਰ ਜਾਂ ਵੱਧ ਡੀਮੈਰਿਟ ਅੰਕ ਇਕੱਠੇ ਹੋਣ ’ਤੇ ਉਹ ਖਿਡਾਰੀ ਸਿੱਧੇ ਤੌਰ ‘ਤੇ ਇੱਕ ਟੈਸਟ ਜਾਂ ਦੋ ਵਨਡੇ ਜਾਂ ਦੋ ਟੀ-20 ਮੈਚਾਂ ਦੀ ਪਾਬੰਦੀਲੱਗ ਸਕਦੀ ਹੈ। ਅਜਿਹਾ ਜੋ ਵੀ ਸਮਾਂ ਸੂਚੀ ਅਨੁਸਾਰ ਅੱਗੇ ਮੈਚ ਹੋਣਗੇ, ਇਹ ਪਾਬੰਦੀ ਉਹਨਾਂ ਉੱਤੇ ਲਾਗੂ ਹੋਵੇਗਾ।

ਹੁਣ ਭਾਰਤ ਲਈ ਉਸਦਾ ਅਗਲਾ ਅੰਤਰਰਾਸ਼ਟਰੀ ਮੈਚ ਏਸ਼ਿਆਈ ਖੇਡਾਂ ਵਿੱਚ ਹੋਵੇਗਾ ਜੋ 23 ਸਤੰਬਰ ਤੋਂ 8 ਅਕਤੂਬਰ ਦੇ ਵਿਚਕਾਰ ਚੀਨ ਦੇ ਹਾਂਗਜ਼ੂ ਵਿੱਚ ਹੋਣਗੀਆਂ। ਵਨਡੇ ਵਿੱਚ ਭਾਰਤ ਦੀ ਰੈਂਕਿੰਗ ਦੇ ਅਧਾਰ ‘ਤੇ ਉਹ ਪਹਿਲਾਂ ਹੀ ਕੁਆਰਟਰਾਂ ਫਾਇਨਲਾਂ ਵਿੱਚ ਜਗ੍ਹਾ ਬਣਾ ਚੁੱਕੇ ਹਨ। ਇਸ ਲਈ ਹਰਮਨਪ੍ਰੀਤ ‘ਤੇ ਦੋ ਮੈਚਾਂ ਦੀ ਪਾਬੰਦੀ ਭਾਰਤ ਨੂੰ ਖਤਰੇ ਵਿੱਚ ਪਾ ਸਕਦੀ ਹੈ। ਉਹ ਸੰਭਾਵਤ ਤੌਰ ‘ਤੇ ਕੁਆਰਟਰ ਅਤੇ ਸੈਮੀਫਾਈਨਲ ਤੋਂ ਖੁੰਝ ਸਕਦੀ ਹੈ ਅਤੇ ਸਿਰਫ ਫਾਈਨਲ ਵਿੱਚ ਹੀ ਦਿਖਾਈ ਦੇ ਸਕਦੀ ਹੈ, ਬਸ਼ਰਤੇ ਟੀਮ ਸੋਨ ਤਗਮੇ ਦੇ ਮੈਚ ਵਿੱਚ ਖੇਡਦੀ ਹੋਵੇ।

ਆਈਸੀਸੀ ਨੇ ਅਜੇ ਪਾਬੰਦੀਆਂ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ, ਪਰ ਇਹ ਉਸਦੇ ਕਰੀਅਰ ਵਿੱਚ ਦੂਜੀ ਵਾਰ ਹੋ ਸਕਦਾ ਹੈ। ਇਸ ਦੌਰਾਨ, ਦੋ ਵਾਰ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਜਾਣ ਵਾਲਾ ਇਕਲੌਤਾ ਹੋਰ ਭਾਰਤੀ ਖਿਡਾਰੀ ਵੇਦਾ ਕ੍ਰਿਸ਼ਨਾਮੂਰਤੀ ਹੈ।