ਭਾਰਤੀ ਟੀਮ ਨੂੰ ਵੱਡਾ ਝੱਟਕਾ, ਹਾਰਦਿਕ ਪੰਡਯਾ ਵਰਡ ਕੱਪ ਤੋਂ ਬਾਹਰ

ਵਰਡ ਕੱਪ ਦੇ ਸੈਮੀਫਾਇਨਲ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਭਾਰਤੀ ਟੀਮ ਨੂੰ ਵੱਡਾ ਝੱਟਕਾ ਲਗਾ ਹੈ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਵਰਡ ਕੱਪ ਤੋਂ ਬਾਹਰ ਹੋ ਹਨ। ਉਹਨਾਂ ਨੂੰ ਬੰਗਲਾਦੇਸ਼ ਦੇ ਖ਼ਿਲਾਫ ਖੇਡੇ ਗਏ ਮੈਚ ਦੇ ਦੌਰਾਨ ਸੱਟ ਲਗਣ ਤੋਂ ਬਾਅਦ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਕੋਈ […]

Share:

ਵਰਡ ਕੱਪ ਦੇ ਸੈਮੀਫਾਇਨਲ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਭਾਰਤੀ ਟੀਮ ਨੂੰ ਵੱਡਾ ਝੱਟਕਾ ਲਗਾ ਹੈ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਵਰਡ ਕੱਪ ਤੋਂ ਬਾਹਰ ਹੋ ਹਨ। ਉਹਨਾਂ ਨੂੰ ਬੰਗਲਾਦੇਸ਼ ਦੇ ਖ਼ਿਲਾਫ ਖੇਡੇ ਗਏ ਮੈਚ ਦੇ ਦੌਰਾਨ ਸੱਟ ਲਗਣ ਤੋਂ ਬਾਅਦ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਕੋਈ ਮੈਚ ਨਹੀਂ ਖੇਡਿਆ।
ਉਹਨਾਂ ਦੀ ਥਾਂ ਤੇ ਹੁੱਣ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਨੂੰ ਮੌਕਾ ਦਿੱਤਾ ਗਿਆ ਹੈ। ਆਈਸੀਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਰਦਿਕ ਪੰਡਯਾ ਨੇ ਵਿਸ਼ਵ ਕੱਪ ‘ਚ ਹੁਣ ਤੱਕ ਖੇਡੇ ਗਏ 4 ਮੈਚਾਂ ‘ਚ 6.84 ਦੀ ਇਕਾਨਮੀ ਰੇਟ ਨਾਲ 5 ਵਿਕਟਾਂ ਲਈਆਂ ਹਨ। ਉਸ ਨੇ 11 ਦੌੜਾਂ ਵੀ ਬਣਾਈਆਂ ਹਨ।

ਐਨਸੀਏ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਪੰਡਯਾ

ਬੰਗਲਾਦੇਸ਼ ਦੇ ਖਿਲਾਫ ਸੱਟ ਲੱਗਣ ਤੋਂ ਬਾਅਦ ਪੰਡਯਾ 22 ਅਕਤੂਬਰ ਨੂੰ ਧਰਮਸ਼ਾਲਾ ‘ਚ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਮੈਚ ਲਈ ਪੁਣੇ ਤੋਂ ਟੀਮ ਨਾਲ ਨਹੀਂ ਗਏ ਸਨ। ਉਹ ਪੁਣੇ ਤੋਂ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਚਲੇ ਗਏ। ਵਰਤਮਾਨ ਵਿੱਚ ਉਹ ਐਨਸੀਏ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਮੁੜ ਵਸੇਬਾ ਕਰ ਰਿਹਾ ਹੈ। ਹਾਰਦਿਕ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ‘ਚ 9ਵੇਂ ਅਤੇ ਆਪਣੇ ਪਹਿਲੇ ਓਵਰ ‘ਚ ਜ਼ਖਮੀ ਹੋ ਗਏ ਸਨ। ਹਾਰਦਿਕ ਤੀਜੀ ਗੇਂਦ ‘ਤੇ ਗਿੱਟੇ ਨੂੰ ਮਰੋੜ ਕੇ ਕ੍ਰੀਜ਼ ‘ਤੇ ਬੈਠ ਗਏ। ਮੈਡੀਕਲ ਟੀਮ ਨੇ ਸੱਟ ਨੂੰ ਦੇਖਿਆ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਲੈ ਗਏ। ਹਾਰਦਿਕ ਦੀ ਜਗ੍ਹਾ ਵਿਰਾਟ ਕੋਹਲੀ ਗੇਂਦਬਾਜ਼ੀ ਕਰਨ ਆਏ। ਉਸ ਨੇ 3 ਗੇਂਦਾਂ ‘ਚ 2 ਦੌੜਾਂ ਦਿੱਤੀਆਂ।

Tags :