Hardik Pandya: ਹਾਰਦਿਕ ਪੰਡਯਾ ਚੋਟ ਵਿਸ਼ਵ ਕੱਪ 2023 ਵਿੱਚ ਇੰਗਲੈਂਡ, ਸ਼੍ਰੀਲੰਕਾ ਖਿਲਾਫ ਨਹੀਂ ਖੇਡੇਗਾ: ਰਿਪੋਰਟਾਂ

Hardik Pandya: ਰਿਪੋਰਟ ਮੁਤਾਬਿਕ ਹਾਰਦਿਕ ਪੰਡਯਾ ਇੰਗਲੈਂਡ (England) ਅਤੇ ਸ਼੍ਰੀਲੰਕਾ ਦੇ ਖਿਲਾਫ ਭਾਰਤ ਦੇ ਅਗਲੇ ਦੋ ਵਿਸ਼ਵ ਕੱਪ 2023 ਲੀਗ ਮੈਚਾਂ ਤੋਂ ਬਾਹਰ ਰਹੇਗਾ। ਇਹ ਆਲਰਾਊਂਡਰ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਖਿਲਾਫ ਆਖਰੀ ਦੋ ਲੀਗ ਮੈਚਾਂ ਲਈ ਹੀ ਵਾਪਸੀ ਕਰੇਗਾ। ਪੰਡਯਾ ਜੋ ਵਰਤਮਾਨ ਵਿੱਚ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹੈ। ਉਸਨੇ 28 ਅਕਤੂਬਰ ਨੂੰ ਲਖਨਊ […]

Share:

Hardik Pandya: ਰਿਪੋਰਟ ਮੁਤਾਬਿਕ ਹਾਰਦਿਕ ਪੰਡਯਾ ਇੰਗਲੈਂਡ (England) ਅਤੇ ਸ਼੍ਰੀਲੰਕਾ ਦੇ ਖਿਲਾਫ ਭਾਰਤ ਦੇ ਅਗਲੇ ਦੋ ਵਿਸ਼ਵ ਕੱਪ 2023 ਲੀਗ ਮੈਚਾਂ ਤੋਂ ਬਾਹਰ ਰਹੇਗਾ। ਇਹ ਆਲਰਾਊਂਡਰ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਖਿਲਾਫ ਆਖਰੀ ਦੋ ਲੀਗ ਮੈਚਾਂ ਲਈ ਹੀ ਵਾਪਸੀ ਕਰੇਗਾ। ਪੰਡਯਾ ਜੋ ਵਰਤਮਾਨ ਵਿੱਚ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹੈ। ਉਸਨੇ 28 ਅਕਤੂਬਰ ਨੂੰ ਲਖਨਊ ਵਿੱਚ ਇੰਗਲੈਂਡ  (England)  ਦੇ ਖਿਲਾਫ ਭਾਰਤ ਦੇ ਅਗਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਵਿੱਚ ਸ਼ਾਮਲ ਹੋਣਾ ਸੀ। ਉਸ ਦੇ 5 ਨਵੰਬਰ ਨੂੰ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਮੁੰਬਈ ਜਾਂ ਕੋਲਕਾਤਾ ਵਿੱਚ ਟੀਮ ਵਿੱਚ ਵਾਪਸੀ ਦੀ ਸੰਭਾਵਨਾ ਹੈ। ਪੁਣੇ ਚ ਬੰਗਲਾਦੇਸ਼ ਦੇ ਖਿਲਾਫ ਮੈਚ ਚ ਫਾਲੋ-ਥਰੂ ਕਰਨ ਤੋਂ ਬਾਅਦ ਹਾਰਦਿਕ ਮੈਦਾਨ ਤੋਂ ਬਾਹਰ ਹੋ ਗਏ। ਉਸ ਨੇ ਮੈਚ ਵਿੱਚ ਚੋਟ ਲਗਨ ਤੋਂ ਪਹਿਲਾ ਸਿਰਫ਼ ਤਿੰਨ ਗੇਂਦਾਂ ਹੀ ਸੁੱਟੀਆਂ ਸਨ। ਉਸ ਨੂੰ ਸਕੈਨ ਲਈ ਲਿਜਾਇਆ ਗਿਆ ਜਿਸ ਵਿਚ ਕੁਝ ਜਿਆਦਾ ਗੰਭੀਰ ਚੋਟ ਨਹੀਂ ਹੈ। ਪਰ ਡਿੱਗਣ ਦੇ ਪ੍ਰਭਾਵ ਕਾਰਨ ਉਸ ਦਾ ਗਿੱਟਾ ਸੁੱਜ ਗਿਆ। ਨਿਊਜ਼ ਏਜੰਸੀ ਨੇ ਦੱਸਿਆ ਕਿ ਹਾਰਦਿਕ ਨੇ ਅਜੇ ਗੇਂਦਬਾਜ਼ੀ ਸ਼ੁਰੂ ਨਹੀਂ ਕੀਤੀ ਹੈ ਪਰ ਚੰਗੀ ਗੱਲ ਇਹ ਹੈ ਕਿ ਉਸ ਦੇ ਗਿੱਟੇ ਤੇ ਸੋਜ ਘੱਟ ਹੋ ਗਈ ਹੈ।

ਹੋਰ ਪੜ੍ਹੋ: ਵਸੀਮ ਅਕਰਮ ਨੇ ਦ੍ਰਵਿੜ ਐਂਡ ਕੰਪਨੀ ਨੂੰ ਦਿੱਤੀ ਸਲਾਹ 

ਹਫਤੇ ਦੇ ਅੰਤ ਕਰ ਸੁਰੂ ਕਰੇਗਾ ਗੇਂਦਬਾਜੀ

ਐਨਸੀਏ ਦੇ ਇੱਕ ਸੂਤਰ ਨੇ ਦੱਸਿਆ ਹਾਰਦਿਕ ਅਜੇ ਵੀ ਦਵਾਈ ਲੇ ਰਹਿ ਹੈ। ਜਦੋਂ ਕਿ ਉਸਦੇ ਖੱਬੇ ਗਿੱਟੇ ਤੇ ਸੋਜ ਕਾਫੀ ਘੱਟ ਗਈ ਹੈ। ਉਹ ਹਫਤੇ ਦੇ ਅੰਤ ਤੱਕ ਗੇਂਦਬਾਜ਼ੀ ਕਰਨਾ ਸ਼ੁਰੂ ਕਰੇਗਾ। ਉਸ ਨੂੰ ਠੀਕ ਹੋਣ ਲਈ ਸਮਾਂ ਦੇਣਾ ਮਹੱਤਵਪੂਰਨ ਹੈ। ਕਿਉਂਕਿ ਭਾਰਤ ਸੈਮੀਫਾਈਨਲ ਵਿੱਚ ਪਹੁੰਚਣ ਲਈ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ। ਹੁਣ ਤੱਕ ਸਾਰੇ ਪੰਜ ਮੈਚ ਜਿੱਤਣ ਤੋਂ ਬਾਅਦ ਪੰਡਯਾ ਨੂੰ ਅਗਲੇ ਦੋ ਮੈਚਾਂ ਲਈ ਆਸਾਨੀ ਨਾਲ ਆਰਾਮ ਦਿੱਤਾ ਜਾ ਸਕਦਾ ਹੈ। ਜਿਸ ਨਾਲ ਉਹ ਨਾਕ-ਆਊਟ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ।

ਪੰਡਯਾ ਦੇ ਗਿੱਟੇ ਤੇ ਮੋਚ ਤਾਂ ਹੈ ਪਰ ਖੁਸ਼ਕਿਸਮਤੀ ਨਾਲ ਫਰੈਕਚਰ ਨਹੀਂ ਹੋਇਆ ਹੈ। ਬੀਸੀਸੀਆਈ ਮੈਡੀਕਲ ਟੀਮ ਵੱਧ ਤੋਂ ਵੱਧ ਸਾਵਧਾਨੀ ਵਰਤਣਾ ਚਾਹੁੰਦੀ ਹੈ। ਉਹ ਅਗਲੇ ਦੋ ਤੋਂ ਤਿੰਨ ਮੈਚਾਂ ਚ ਨਹੀਂ ਖੇਲੇਗਾ। ਟੀਮ ਚਾਹੁੰਦੀ ਹੈ ਕਿ ਉਹ ਨਾਕਆਊਟ ਪੜਾਅ ਲਈ ਪੂਰੀ ਤਰ੍ਹਾਂ ਫਿੱਟ ਰਹੇ।

ਹਾਰਦਿਕ ਵਿਸ਼ਵ ਕੱਪ ਲਈ ਜ਼ਰੂਰੀ ਖਿਡਾਰੀ

ਹਾਰਦਿਕ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਦਾ ਇਕ ਜ਼ਰੂਰੀ ਖਿਡਾਰੀ ਹੈ। ਉਹ ਭਾਰਤ ਨੂੰ ਬੱਲੇਬਾਜ਼ੀ ਦੀ ਡੂੰਘਾਈ ਦੇ ਨਾਲ ਗੇਂਦਬਾਜ਼ੀ ਦੇ ਛੇਵੇਂ ਵਿਕਲਪ ਦੇ ਤੌਰ ਤੇ ਮਜ਼ਬੂਤੀ ਦਿੰਦਾ ਹੈ। ਉਸਦੀ ਮੌਜੂਦਗੀ ਨੇ ਕਪਤਾਨ ਰੋਹਿਤ ਸ਼ਰਮਾ ਲਈ ਇੱਕ ਗੇਂਦਬਾਜ਼ੀ ਆਲਰਾਊਂਡਰ  ਸ਼ਾਰਦੁਲ ਠਾਕੁਰ  ਨੂੰ ਇਲੈਵਨ ਵਿੱਚ ਸ਼ਾਮਲ ਕਰਨਾ ਸੰਭਵ ਬਣਾਇਆ ਹੈ। ਨਿਊਜ਼ੀਲੈਂਡ ਖਿਲਾਫ ਮੈਚ ਚ ਭਾਰਤ ਨੂੰ ਪੰਡਯਾ ਦੀ ਕਮੀ ਨੂੰ ਭਰਨ ਲਈ ਦੋ ਖਿਡਾਰੀਆਂ ਦੀ ਲੋੜ ਸੀ। ਸੂਰਿਆਕੁਮਾਰ ਯਾਦਵ 6ਵੇਂ ਨੰਬਰ ਤੇ ਮਾਹਿਰ ਬੱਲੇਬਾਜ਼ ਦੇ ਤੌਰ ਤੇ ਆਏ। ਜਦੋਂ ਕਿ ਸ਼ਾਰਦੁਲ ਨੂੰ ਮੁਹੰਮਦ ਸ਼ਮੀ ਲਈ ਜਗ੍ਹਾ ਬਣਾਉਣੀ ਪਈ। ਇਹ ਚੋਣ ਬਹੁਤ ਵਧੀਆ ਸਾਬਤ ਹੋਈ ਕਿਉਂਕਿ ਸ਼ਮੀ ਨੇ ਪੰਜ ਵਿਕਟਾਂ ਲੈ ਕੇ ਸਾਮ੍ਹਣੇ ਵਾਲੀ ਟੀਮ ਤੇ ਦਬਾਅ ਪਾਇਆ। ਪਰ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਅਤੇ ਰਚਿਨ ਰਵਿੰਦਰਾ ਨੇ ਦਿਖਾਇਆ ਕਿ ਜੇਕਰ ਕੁਲਦੀਪ ਯਾਦਵ ਤੇ ਹਮਲਾ ਹੁੰਦਾ ਹੈ ਤਾਂ ਭਾਰਤ ਤੇ ਦਬਾਅ ਪਾਇਆ ਜਾ ਸਕਦਾ ਹੈ। ਜਦੋਂ ਰਵਿੰਦਰਾ ਅਤੇ ਮਿਸ਼ੇਲ ਮੱਧ ਵਿਚ ਮਜ਼ਬੂਤ ਚੱਲ ਰਹੇ ਸਨ ਤਾਂ ਰੋਹਿਤ ਕੋਲ ਵਾਧੂ ਗੇਂਦਬਾਜ਼ ਨਹੀਂ ਸੀ।