ਗੁਜਰਾਤ ਟਾਈਟਨਜ਼ ਨੇ ਪਿਛਲੇ ਹਫ਼ਤੇ ਵਾਨਖੇੜੇ ਵਿੱਚ ਮੁੰਬਈ ਇੰਡੀਅਨਜ਼ ਤੋਂ ਹਾਰ ਕੇ ਆਈ.ਪੀ.ਐੱਲ. 2023 ਦੇ ਸੀਜ਼ਨ ਦੌਰਾਨ ਪਲੇਆਫ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਟੀਮ ਬਣਨ ਵਜੋਂ ਮੌਕਾ ਗੁਆ ਦਿੱਤਾ ਪਰ ਐਤਵਾਰ ਨੂੰ ਆਪਣੇ ਘਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੁਆਰਾ ਚੇਨਈ ਸੁਪਰ ਕਿੰਗਜ਼ ਨੂੰ ਹਰਾਉਣ ਕਰਕੇ ਜੀ.ਟੀ. ਕੋਲ ਇਕ ਹੋਰ ਮੌਕਾ ਹੈ ਹੁਣ ਉਹ ਸੋਮਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸਨਰਾਈਜ਼ਰਸ ਹੈਦਰਾਬਾਦ ਦੀ ਮੇਜ਼ਬਾਨੀ ਕਰਨਗੇ। ਉਹ ਅਜੇ ਵੀ 11 ਮੈਚਾਂ ਵਿੱਚ 16 ਅੰਕਾਂ ਨਾਲ ਸੂਚੀ ਵਿੱਚ ਸਿਖਰ ‘ਤੇ ਹਨ।
ਸੋਮਵਾਰ ਦੇ ਦਿਨ ਜੀ.ਟੀ. ਖਿਡਾਰੀਆਂ ਨੂੰ ਉਹਨਾਂ ਦੀ ਆਮ ਗੂੜ੍ਹੀ ਨੀਲੀ ਜਰਸੀ ਦੇ ਉਲਟ ਇੱਕ ਨਵੀਂ ਕਿੱਟ ਪਹਿਨਦੇ ਦੇਖਿਆ ਗਿਆ ਸੀ ਜੋ ਉਹ 2022 ਵਿੱਚ ਆਪਣੇ ਪਹਿਲੇ ਸੀਜ਼ਨ ਤੋਂ ਪਹਿਨਦੇ ਆ ਰਹੇ ਸਨ। ਲੀਗ ਪੜਾਅ ਵਿੱਚ ਉਹਨਾਂ ਦੀ ਆਖ਼ਰੀ ਘਰੇਲੂ ਖੇਡ ਵਿੱਚ ਕਪਤਾਨ ਹਾਰਦਿਕ ਪੰਡਯਾ ਇਸ ਨੂੰ ਪਹਿਨੇ ਹੋਏ ਦਿਖਾਈ ਦਿੱਤੇ। ਟੌਸ ਦੇ ਸਮੇਂ ਲਵੈਂਡਰ ਜਰਸੀ ਜਿਸਨੂੰ ਕਿ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਵਜੋਂ ਪਹਿਨਿਆ ਗਿਆ ਸੀ। ਲਵੈਂਡਰ ਆਮ ਤੌਰ ‘ਤੇ ਹਰ ਕਿਸਮ ਦੇ ਕੈਂਸਰ ਨੂੰ ਦਰਸਾਉਣ ਲਈ ਵਰਤਿਆ ਜਾਣ ਵਾਲਾ ਰੰਗ ਹੈ।
ਜੀ.ਟੀ. ਪਹਿਲੀ ਆਈ.ਪੀ.ਐੱਲ. ਟੀਮ ਨਹੀਂ ਹੈ ਜਿਸ ਨੇ ਲੈਵੇਂਡਰ ਜਰਸੀ ਨੂੰ ਪਹਿਨੀਆਂ ਹੋਵੇ। 2015 ਵਿੱਚ ਦਿੱਲੀ ਕੈਪੀਟਲਜ਼ (ਉਸ ਸਮੇਂ ਡੇਅਰਡੇਵਿਲਜ਼) ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਅਗਵਾਈ ਵਿੱਚ ਇਹੀ ਪਹਿਲਕਦਮੀ ਕੀਤੀ ਸੀ ਜੋ ਖੁਦ ਕੈਂਸਰ ਤੋਂ ਬਚੇ ਸਨ ਅਤੇ ਨਾਲ ਹੀ ਟੀਮ ਦੇ ਇੱਕ ਹੋਰ ਮੈਂਬਰ ਨੇ ਇਸਨੂੰ ਪਹਿਨਿਆ ਸੀ ਜਿਸਨੇ ‘ਯੂਵੀਕੈਨ’ ਫਾਊਂਡੇਸ਼ਨ ਬਣਾਈ।
ਜੀ.ਟੀ. ਕਪਤਾਨ ਹਾਰਦਿਕ ਨੇ ਟਾਸ ‘ਤੇ ਦੱਸਿਆ ਕਿ ਹਾਂ, ਇਹ ਕੈਂਸਰ ਦੇ ਮਰੀਜ਼ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਪਹਿਲ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਏਡਨ ਮਾਰਕਰਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਐੱਸ.ਆਰ.ਐੱਚ. ਨੇ ਆਪਣੇ ਕਰੋ ਜਾਂ ਮਰੋ ਗੇਮ ਲਈ ਆਪਣੇ ਪਲੇਇੰਗ XI ਵਿੱਚ ਸਿਰਫ਼ ਇੱਕ ਬਦਲਾਅ ਕੀਤਾ – ਮਾਰਕੋ ਜੈਨਸਨ ਗਲੇਨ ਫਿਲਿਪਸ ਦੀ ਜਗ੍ਹਾ ਲਈ। ਦੂਜੇ ਪਾਸੇ ਜੀ.ਟੀ. ਨੇ ਮੈਚ ਵਿੱਚ ਤਿੰਨ ਬਦਲਾਅ ਕੀਤੇ – ਵਿਜੇ ਸ਼ੰਕਰ ਦੇ ਕੱਲ੍ਹ ਨੈੱਟ ਵਿੱਚ ਇੱਕ ਗੇਂਦ ਲੱਗੀ ਸੀ ਤਾਂ ਉਸਦੀ ਜਗ੍ਹਾ ਸਾਈ ਸੁਦਰਸ਼ਨ। ਦਾਸੁਨ ਸ਼ੰਕਾ ਨੇ ਆਪਣਾ ਡੈਬਿਊ ਕਰਨਾ ਹੈ ਅਤੇ ਯਸ਼ ਦਿਆਲ ਵੀ ਵਾਪਸ ਆ ਗਿਆ ਹੈ।
ਗੁਜਰਾਤ ਨੇ ਇਸ ਸੀਜ਼ਨ ਵਿੱਚ ਇੱਕ ਹੋਰ ਮੈਚ ਖੇਡਣਾ ਹੈ – ਰਾਇਲ ਚੈਲੰਜਰਜ਼ ਬੰਗਲੌਰ (21 ਮਈ ਨੂੰ ਬੈਂਗਲੁਰੂ ਵਿੱਚ) ਦੇ ਖਿਲਾਫ ਅਤੇ ਜੀ.ਟੀ. ਨੂੰ ਸਿਖਰ-ਦੋ ’ਤੇ ਪਹੁੰਚਣ ਦੀ ਗਰੰਟੀ ਵਜੋਂ ਦੋਵਾਂ ਮੈਚਾਂ ਨੂੰ ਜਿੱਤਣਾ ਹੋਵੇਗਾ।