ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ 56 ਦੌੜਾਂ ਨਾਲ ਹਰਾਇਆ

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਟਾਈਟਨਜ਼ ਦਾ ਚੰਗਾ ਪ੍ਰਦਰਸ਼ਨ ਜਾਰੀ ਹੈ । ਪਿਛਲੇ ਸਾਲ ਦੇ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਲਖਨਊ ਸੁਪਰ ਜਾਇੰਟਸ ਨੂੰ 56 ਦੌੜਾਂ ਨਾਲ ਹਰਾ ਕੇ ਟੇਬਲ ਵਿੱਚ ਸਿਖਰ ਦਾ ਸਥਾਨ ਹਾਸਿਲ ਕਰ ਲਿਆ ਹੈ।  ਇਹ 11 ਮੈਚਾਂ ਵਿੱਚ ਉਨ੍ਹਾਂ ਦੀ ਅੱਠਵੀਂ ਜਿੱਤ ਸੀ, ਜਿਸ ਨਾਲ ਉਨ੍ਹਾਂ ਦੀ ਗਿਣਤੀ […]

Share:

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਟਾਈਟਨਜ਼ ਦਾ ਚੰਗਾ ਪ੍ਰਦਰਸ਼ਨ ਜਾਰੀ ਹੈ । ਪਿਛਲੇ ਸਾਲ ਦੇ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਲਖਨਊ ਸੁਪਰ ਜਾਇੰਟਸ ਨੂੰ 56 ਦੌੜਾਂ ਨਾਲ ਹਰਾ ਕੇ ਟੇਬਲ ਵਿੱਚ ਸਿਖਰ ਦਾ ਸਥਾਨ ਹਾਸਿਲ ਕਰ ਲਿਆ ਹੈ।  ਇਹ 11 ਮੈਚਾਂ ਵਿੱਚ ਉਨ੍ਹਾਂ ਦੀ ਅੱਠਵੀਂ ਜਿੱਤ ਸੀ, ਜਿਸ ਨਾਲ ਉਨ੍ਹਾਂ ਦੀ ਗਿਣਤੀ 16 ਅੰਕ ਹੋ ਗਈ ਹੈ ਅਤੇ ਟੀਮ ਪਲੇਅ-ਆਫ ਦੇ ਬਹੁਤ ਨੇੜੇ ਪਹੁੰਚ ਗਈ ਹੈ ।

ਗੁਜਰਾਤ ਟਾਈਟਨਜ਼ ਲਈ ਸ਼ੁਭਮਨ ਗਿੱਲ ਨੇ 94 ਅਤੇ ਰਿਧੀਮਾਨ ਸਾਹਾ ਨੇ 81 ਰਨ ਬਣਾਏ । ਏਨਾ ਦੋਨੋ ਖਿਡਾਰੀਆ ਵਿਚਕਾਰ ਫਰੈਂਚਾਇਜ਼ੀ ਰਿਕਾਰਡ 142 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਦੀ ਬਦੌਲਤ ਦੋ ਵਿਕਟਾਂ ਖੋ ਕੇ ਗੁਜਰਾਤ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਧ 227 ਦੌੜਾਂ ਦੇ ਸਕੋਰ ਨੂੰ ਬਣਾਇਆ । ਐਲਐਸਜੀ ਨੇ ਦੂਜੇ ਹਾਫ ਵਿੱਚ ਜਿੱਤ ਦਾ ਪਿੱਛਾ ਕਰਨ ਲਈ ਜ਼ੋਰਦਾਰ ਕੋਸ਼ਿਸ਼ ਕੀਤੀ । 228 ਦੌੜਾਂ ਦਾ ਪਿੱਛਾ ਕਰਦੇ ਹੋਏ, ਐਲਐਸਜੀ ਨੇ ਅੱਧੇ ਸਮੇ ਤਕ ਇੱਕ ਵਿਕਟ ਤੇ 102 ਦੌੜਾਂ ਬਣਾ ਲਈਆਂ ਪਰ ਅੰਤ ਵਿੱਚ ਓਹ ਸਫਲ ਨਹੀਂ ਹੋ ਸਕੇ।  ਜੀਟੀ ਨੇ ਆਖਰੀ ਓਵਰਾਂ ਵਿੱਚ ਐਲਐਸਜੀ ਦੇ ਬੱਲੇਬਾਜ਼ਾਂ ਨੂੰ ਬੰਨ੍ਹ ਦਿੱਤਾ। ਇਸ ਸੀਜ਼ਨ ਵਿੱਚ ਆਪਣੀ ਪਹਿਲੀ ਗੇਮ ਵਿੱਚ ਕਵਿੰਟਨ ਡੀ ਕਾਕ ਨੇ ਸ਼ਾਨਦਾਰ 70 ਅਤੇ ਕਾਈਲ ਮੇਅਰਜ਼ ਨੇ 48 ਰਨ ਬਣਾਏ । ਐਲਐਸਜੀ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਤੇ 171 ਦੌੜਾਂ ਬਣਾਈਆ । ਹਾਲਾਕਿ , ਲਖਨਊ ਸੁਪਰ ਜਾਇੰਟਸ ਦੇ ਮੇਅਰਜ਼ ਅਤੇ ਡੀ ਕਾਕ ਦੋਵਾਂ ਨੇ ਸ਼ੁਰੂ ਵਿੱਚ ਪਾਰੀ ਵਿੱਚ ਗਤੀ ਪ੍ਰਾਪਤ ਕੀਤੀ ਅਤੇ ਸਿਰਫ ਚਾਰ ਓਵਰਾਂ ਵਿੱਚ 50 ਦੌੜਾਂ ਬਣਾ ਲਈਆਂ। ਮੇਅਰਜ਼ ਨੇ ਦੂਜੇ ਓਵਰ ਵਿੱਚ ਹਾਰਦਿਕ ਪੰਡਯਾ ਦੇ ਓਵਰ ਵਿੱਚ ਲਗਾਤਾਰ ਤਿੰਨ ਚੌਕਿਆਂ ਨਾਲ ਸ਼ੁਰੂਆਤ ਕੀਤੀ, ਜਦਕਿ ਮੁਹੰਮਦ ਸ਼ਮੀ ਦੇ ਤੀਜੇ ਓਵਰ ਵਿੱਚ ਡੀ ਕਾਕ ਨੇ ਦੋ ਚੌਕੇ ਲਗਾ ਕੇ 19 ਦੌੜਾਂ ਬਣਾਈਆਂ ਅਤੇ ਮੇਅਰ ਨੇ ਇਕ ਛੱਕਾ ਅਤੇ ਇਕ ਚੌਕਾ ਲਗਾਇਆ। ਮੇਅਰਜ਼ ਨੇ ਪੰਜਵੇਂ ਓਵਰ ਵਿੱਚ ਰਾਸ਼ਿਦ ਖਾਨ ਤੇ ਗੰਭੀਰ ਹਮਲਾ ਕੀਤਾ। ਉਸ ਨੇ ਇੱਕ ਛੱਕਾ ਅਤੇ ਇੱਕ ਚੌਕਾ ਲਗਾ ਕੇ 14 ਦੌੜਾਂ ਬਣਾਈਆਂ ਅਤੇ ਐਲਐਸਜੀ ਪਾਵਰਪਲੇ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 72 ਦੌੜਾਂ ਤੇ ਪਹੁੰਚ ਗਈ। ਹਾਲਾਂਕਿ, ਨੌਵੇਂ ਓਵਰ ਵਿੱਚ ਰਾਸ਼ਿਦ ਦੇ ਇੱਕ ਸ਼ਾਨਦਾਰ ਕੈਚ ਨੇ ਐਲਐਸਜੀ ਦਾ ਸ਼ੁਰੂਆਤੀ ਸਟੈਂਡ 88 ਉੱਤੇ ਤੋੜ ਦਿੱਤਾ। ਅਫਗਾਨ ਖਿਡਾਰੀ ਨੇ ਡੀਪ ਸਕੁਏਅਰ ਲੈੱਗ ਤੋਂ 26 ਮੀਟਰ ਦੀ ਦੂਰੀ ਤੈਅ ਕੀਤੀ ਅਤੇ ਮੋਹਿਤ ਸ਼ਰਮਾ ਦੀ ਗੇਂਦ ਤੇ ਮੇਅਰਸ ਨੂੰ ਆਊਟ ਕਰਵਾਂ ਦਿੱਤਾ ।