ਭਾਰਤ-ਆਸਟ੍ਰੇਲਿਆ ਮੈਚ ਦੇ ਰੰਗ ਵਿੱਚ ਰੰਗਿਆ ਗੂਗਲ, ਖਾਸ ਡੂਡਲ ਬਣਾਇਆ

ਗੂਗਲ ਨੇ ਡੂਡਲ ਨਾਲ ਲਿਖਿਆ ਹੈ ਕਿ ਅੱਜ ਦਾ ਡੂਡਲ ਕ੍ਰਿਕਟ ਵਿਸ਼ਵ ਕੱਪ ਫਾਈਨਲ 2023 ਦਾ ਜਸ਼ਨ ਮਨਾਉਣ ਲਈ ਹੈ। ਟ੍ਰੋਪ ਨੂੰ ਅੱਜ ਦੇ ਗੂਗਲ ਡੂਡਲ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੂਡਲ 'ਚ ਆਤਿਸ਼ਬਾਜ਼ੀ ਵੀ ਦੇਖੀ ਜਾ ਸਕਦੀ ਹੈ। 

Share:

ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅੱਜ ਹੋਣ ਜਾ ਰਿਹਾ ਹੈ। ਵਿਸ਼ਵ ਕੱਪ 2023 ਦਾ ਫਾਈਨਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਗੂਗਲ ਨੇ ਸ਼ਾਨਦਾਰ ਮੁਕਾਬਲੇ ਦੀਆਂ ਤਿਆਰੀਆਂ ਕਰ ਲਈਆਂ ਹਨ। ਗੂਗਲ ਨੇ ਖਾਸ ਡੂਡਲ ਬਣਾਇਆ ਹੈ। ਗੂਗਲ ਨੇ ਡੂਡਲ ਨਾਲ ਲਿਖਿਆ ਹੈ ਕਿ ਅੱਜ ਦਾ ਡੂਡਲ ਕ੍ਰਿਕਟ ਵਿਸ਼ਵ ਕੱਪ ਫਾਈਨਲ 2023 ਦਾ ਜਸ਼ਨ ਮਨਾਉਣ ਲਈ ਹੈ। ਟ੍ਰੋਪ ਨੂੰ ਅੱਜ ਦੇ ਗੂਗਲ ਡੂਡਲ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੂਡਲ 'ਚ ਆਤਿਸ਼ਬਾਜ਼ੀ ਵੀ ਦੇਖੀ ਜਾ ਸਕਦੀ ਹੈ। ਗੂਗਲ ਦੇ ਦੂਜੇ ਓ ਨੂੰ ਕੱਪ ਅਤੇ ਐਲ ਨੂੰ ਬੱਲੇ ਨਾਲ ਬਦਲ ਦਿੱਤਾ ਗਿਆ ਹੈ।

ਵਨ ਡੇ ਕ੍ਰਿਕਟ ਵਿੱਚ ਭਾਰਤ-ਆਸਟ੍ਰੇਲਿਆ 150 ਵਾਰ ਹੋਏ ਆਹਮੋ-ਸਾਹਮਣੇ 

ਤੁਹਾਨੂੰ ਯਾਦ ਕਰਾ ਦੇਈਏ ਕਿ ਇਹ ਵਿਸ਼ਵ ਕੱਪ ਦਾ 13ਵਾਂ ਐਡੀਸ਼ਨ ਹੈ। ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਕੁੱਲ 47 ਮੈਚ ਖੇਡੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਅਹਿਮਦਾਬਾਦ ਵਿੱਚ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਕੁੱਲ ਚਾਰ ਮੈਚ ਖੇਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਨ ਡੇ ਇੰਟਰਨੈਸ਼ਨਲ ਕ੍ਰਿਕਟ 'ਚ 150 ਵਾਰ ਆਹਮੋ-ਸਾਹਮਣੇ ਹੋਏ ਹਨ, ਜਿਸ 'ਚ ਆਸਟ੍ਰੇਲੀਆ ਨੇ 83 ਵਾਰ ਅਤੇ ਭਾਰਤ ਨੇ 57 ਵਾਰ ਜਿੱਤ ਦਰਜ ਕੀਤੀ ਹੈ। ਇੱਕ ਰੋਜ਼ਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ, ਆਸਟਰੇਲੀਆ ਨੇ ਭਾਰਤ ਵਿਰੁੱਧ 8 ਮੈਚ ਜਿੱਤੇ ਹਨ, ਜਦੋਂ ਕਿ ਭਾਰਤ ਨੇ ਆਸਟ੍ਰੇਲੀਆ ਨੂੰ 5 ਵਾਰ ਹਰਾਇਆ ਹੈ।

ਇਹ ਵੀ ਪੜ੍ਹੋ