ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੀ-20 ਮੈਚ ਅੱਜ 

ਮੈਚ ਸ਼ਾਮ 7 ਵਜੇ ਵਿਸ਼ਾਖਾਪਟਨਮ ਦੇ ਡਾ. ਵਾਈਐਸ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਹੁਣ ਸਾਰੀਆਂ ਟੀਮਾਂ ਦਾ ਧਿਆਨ ਟੀ-20 'ਤੇ ਹੈ।

Share:

ਵਰਲਡ ਕੱਪ ਤੋਂ ਬਾਅਦ ਭਾਰਤ ਅਤੇ ਆਸਟ੍ਰੇਲਿਆ ਦੀਆਂ ਟੀਮਾਂ ਵਿਚਾਲੇ ਇਕ ਵਾਰੀ ਫਿਰ ਤੋਂ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਵਾਰੀ ਟੀ-20 ਦਾ ਮੰਚ ਹੋਵੇਗਾ। ਦੋਵਾਂ ਟੀਮਾਂ ਤੇ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਵਿਸ਼ਾਖਾਪਟਨਮ ਦੇ ਡਾ. ਵਾਈਐਸ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਹੁਣ ਸਾਰੀਆਂ ਟੀਮਾਂ ਦਾ ਧਿਆਨ ਟੀ-20 'ਤੇ ਹੈ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਇਹ ਆਸਟਰੇਲੀਆ 'ਤੇ ਉਸ ਦੀ ਲਗਾਤਾਰ ਤੀਜੀ ਟੀ-20 ਜਿੱਤ ਹੋਵੇਗੀ। ਜੇਕਰ ਮੇਜ਼ਬਾਨ ਟੀਮ ਸੀਰੀਜ਼ ਜਿੱਤਦੀ ਹੈ ਤਾਂ ਕੰਗਾਰੂ ਟੀਮ 'ਤੇ ਇਹ ਲਗਾਤਾਰ ਤੀਜੀ ਸੀਰੀਜ਼ ਜਿੱਤ ਹੋਵੇਗੀ। ਭਾਰਤ ਨੇ 2020 ਅਤੇ 2022 ਵਿੱਚ ਖੇਡੀਆਂ ਗਈਆਂ ਪਿਛਲੀਆਂ ਦੋ ਸੀਰੀਜ਼ ਜਿੱਤੀਆਂ ਸਨ।

ਸੀਰੀਜ਼ 'ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ ਸੂਰਿਆ 

ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਨੇ ਕਈ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਸੂਰਿਆਕੁਮਾਰ ਯਾਦਵ ਇਸ ਸੀਰੀਜ਼ 'ਚ ਟੀਮ ਦੀ ਕਪਤਾਨੀ ਕਰਨਗੇ। ਇਸ ਸਾਲ ਸੂਰਿਆ ਟੀ-20 ਫਾਰਮੈਟ ਵਿੱਚ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਉਸ ਨੇ 11 ਮੈਚਾਂ 'ਚ 433 ਦੌੜਾਂ ਬਣਾਈਆਂ ਹਨ। ਸਭ ਤੋਂ ਵੱਧ ਵਿਕਟਾਂ ਅਰਸ਼ਦੀਪ ਸਿੰਘ ਨੇ ਲਈਆਂ। ਉਸ ਨੇ ਇਸ ਸਾਲ 20 ਵਿਕਟਾਂ ਲਈਆਂ ਹਨ। ਜਦਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਭਾਰਤੀ ਖਿਡਾਰੀ ਇਸ ਸਾਲ ਇਕ ਵੀ ਟੀ-20 ਮੈਚ ਦਾ ਹਿੱਸਾ ਨਹੀਂ ਬਣੇ। ਦੂਜੇ ਪਾਸੇ ਆਸਟ੍ਰੇਲੀਆਈ ਖਿਡਾਰੀਆਂ ਜੋ ਵਿਸ਼ਵ ਕੱਪ ਦੀਆਂ ਕਈ ਟੀਮਾਂ ਦਾ ਹਿੱਸਾ ਸਨ, ਉਨਾਂ ਨੂੰ ਆਰਾਮ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਮੈਥਿਊ ਵੇਡ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ ਫਾਈਨਲ ਮੈਚ 'ਚ ਸੈਂਕੜਾ ਲਗਾਉਣ ਵਾਲੇ ਟ੍ਰੈਵਿਸ ਹੈਡ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਸਟੀਵ ਸਮਿਥ, ਗਲੇਨ ਮੈਕਸਵੈੱਲ ਅਤੇ ਮਾਰਕਸ ਸਟੋਇਨਿਸ ਵਰਗੇ ਸਟਾਰ ਖਿਡਾਰੀ ਮੁਕਾਬਲੇ 'ਚ ਨਜ਼ਰ ਆ ਸਕਦੇ ਹਨ। 

ਇਹ ਵੀ ਪੜ੍ਹੋ

Tags :