ਫਾਫ ਦੇ 115 ਮੀਟਰ ਛੱਕੇ ਨਾਲ ਗੇਂਦ ਨੂੰ ਸਟੇਡੀਅਮ ਤੋਂ ਬਾਹਰ ਭੇਜਣ ਤੋਂ ਬਾਅਦ ਮੈਕਸਵੈੱਲ ਹੱਕਾ-ਬੱਕਾ ਰਹਿ ਗਿਆ

ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਜੋ ਆਪਣੇ ਦੂਜੇ ਮੈਚ ਦੀ ਮੇਜ਼ਬਾਨੀ ਕਰ ਰਿਹਾ ਸੀ ਵਿੱਚ ਚੱਲ ਰਹੇ ਆਈਪੀਐਲ 2023 ਵਿੱਚ ਸੋਮਵਾਰ ਸ਼ਾਮ ਨੂੰ ਛੱਕਿਆਂ ਦਾ ਉਤਸਵ ਮਨਾਇਆ ਗਿਆ। ਮੈਚ ਵਿੱਚ 12 ਚੌਕੇ ਅਤੇ 15 ਛੱਕੇ ਮਾਰੇ ਗਏ ਕਿਉਂਕਿ ਆਰਸੀਬੀ ਨੇ ਲਖਨਊ ਸੁਪਰ ਜਾਇੰਟਸ ਵਿਰੁੱਧ ਸਿਰਫ਼ ਇੱਕ ਵਿਕਟ ਦੇ ਨੁਕਸਾਨ ‘ਤੇ 212 ਦੌੜਾਂ ਦਾ ਵਿਸ਼ਾਲ ਸਕੋਰ […]

Share:

ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਜੋ ਆਪਣੇ ਦੂਜੇ ਮੈਚ ਦੀ ਮੇਜ਼ਬਾਨੀ ਕਰ ਰਿਹਾ ਸੀ ਵਿੱਚ ਚੱਲ ਰਹੇ ਆਈਪੀਐਲ 2023 ਵਿੱਚ ਸੋਮਵਾਰ ਸ਼ਾਮ ਨੂੰ ਛੱਕਿਆਂ ਦਾ ਉਤਸਵ ਮਨਾਇਆ ਗਿਆ। ਮੈਚ ਵਿੱਚ 12 ਚੌਕੇ ਅਤੇ 15 ਛੱਕੇ ਮਾਰੇ ਗਏ ਕਿਉਂਕਿ ਆਰਸੀਬੀ ਨੇ ਲਖਨਊ ਸੁਪਰ ਜਾਇੰਟਸ ਵਿਰੁੱਧ ਸਿਰਫ਼ ਇੱਕ ਵਿਕਟ ਦੇ ਨੁਕਸਾਨ ‘ਤੇ 212 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ। ਪਰ ਮੈਚ ਦੇ ਰੋਚਕ ਪਲਾਂ ਵਿੱਚ ਫਾਫ ਡੂ ਪਲੇਸਿਸ ਨੇ ਇੰਟਰਨੈਟ ਨੂੰ ਤੋੜਨ ਵਾਲੀ ਸੀਮਾ ਦੇ ਬਾਹਰ ਛੱਕਾ ਲਗਾਇਆ ਅਤੇ ਬਾਲ ਸਟੇਡੀਅਮ ਤੋਂ ਬਾਹਰ ਪਹੁੰਚਾਈ ਜਿਸ ਨਾਲ ਗਲੇਨ ਮੈਕਸਵੈੱਲ ਅਤੇ ਵਿਰਾਟ ਕੋਹਲੀ ਬਿਲਕੁਲ ਹੱਕੇ-ਬੱਕੇ ਰਹਿ ਗਏ।

ਇਹ ਖੇਡ ਦੇ 15ਵੇਂ ਓਵਰ ਵਿੱਚ ਹੋਇਆ ਜਦੋਂ ਲਖਨਊ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਅੱਗੇ  ਸ਼ੌਰਟ ਬਾਲ ਕਰ ਦਿੱਤਾ ਜਿਸ ’ਤੇ ਡੂ ਪਲੇਸਿਸ ਨੇ ਪਿੱਛੇ ਹਟ ਕੇ 115 ਮੀਟਰ ਲੰਬਾਈ ਦੇ ਛੱਕੇ ਨੂੰ ਚਿੰਨਾਸਵਾਮੀ ਦੀ ਛੱਤ ਉਪਰੋਂ ਦੀ ਅਸਮਾਨੀ ਵਿੱਚ ਚਾੜਦੇ ਹੋਏ ਸਟੇਡੀਅਮ ਤੋਂ ਬਾਹਰ ਦਾ ਰਸਤਾ ਦਿਖਾਇਆ। ਇਹ ਯਕੀਨੀ ਤੌਰ ‘ਤੇ ਉਸ ਦੇ ਆਈਪੀਐਲ ਕਰੀਅਰ ਵਿੱਚ ਹੁਣ ਤੱਕ ਦੇ ਸਭ ਤੋਂ ਲੰਬੇ ਛੱਕਿਆਂ ਵਿੱਚੋਂ ਇੱਕ ਸੀ।

ਡੂ ਪਲੇਸਿਸ ਖੁਦ ਵੀ ਆਪਣੀ ਹੀ ਹਿੱਟ ‘ਤੇ ਹੈਰਾਨ ਰਹਿ ਗਏ, ਪਰ ਉਸ ਹਿੱਟ ਦੇ ਅਨੋਖੇ ਪਲਾਂ ਵਿੱਚ ਮੈਕਸਵੈੱਲ ਅਤੇ ਕੋਹਲੀ ਦੀ ਪ੍ਰਤੀਕਿਰਿਆ ਦਰਸ਼ਨੀ ਰਹੀ। ਇਹ ਉਦੋਂ ਦਿਸਿਆ ਜਦੋਂ ਰੀਪਲੇਅ ਸ਼ਾਟ ਦਿਖਾਇਆ ਗਿਆ ਜਿਸ ਵਿੱਚ ਮੈਕਸਵੈੱਲ ਹੈਰਾਨ ਹੁੰਦੇ ਹੋਏ ਡੂ ਪਲੇਸਿਸ ਵੱਲ ਦੇਖਦੇ ਹੋਏ ਆਪਣਾ ਹਾਸਾ ਨਹੀਂ ਰੋਕ ਸਕਿਆ। ਕੋਹਲੀ, ਜੋ ਡਗ ਆਊਟ ਵਿੱਚ ਬੈਠਾ ਸੀ, ਪੂਰੀ ਤਰ੍ਹਾਂ ਹੱਕਾ-ਬੱਕਾ ਰਹੀ ਗਿਆ ਅਤੇ ਆਪਣੇ ਆਰਸੀਬੀ ਸਾਥੀ ਨੂੰ “ਮੈਂ ਇੰਨੀ ਦੂਰ ਨਹੀਂ ਮਾਰ ਸਕਦਾ ਸੀ” ਕਹਿੰਦਾ ਦੇਖਿਆ ਗਿਆ।

ਆਰਸੀਬੀ ਦੇ ਕਪਤਾਨ ਨੇ ਆਖਰਕਾਰ ਨਾਬਾਦ 79 ਦੌੜਾਂ ਬਣਾਈਆਂ ਜਦੋਂ ਕਿ ਮੈਕਸਵੈੱਲ ਨੇ 59, ਜਿਸ ਵਿੱਚ ਬੰਗਲੌਰ ਨੇ ਲਖਨਊ ਦੇ ਹਮਲੇ ਦਾ ਮਜ਼ਾਕ ਬਣਾਉਂਦੇ ਹੋਏ ਕੁੱਲ 212 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸ਼ਾਮ ਨੂੰ, ਕੋਹਲੀ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਆਪਣੇ ਸ਼ਾਨਦਾਰ 46ਵੇਂ ਅਰਧ ਸੈਂਕੜੇ ਦੇ ਨਾਲ ਤੇਜ-ਤਰਾਰ ਸ਼ੁਰੂਆਤ ਕੀਤੀ ਸੀ ਅਤੇ 2023 ਸੀਜ਼ਨ ਵਿੱਚ 61 ਦੌੜਾਂ ਦੀ ਆਪਣੀ ਪਾਰੀ ਨਾਲ ਦੂਜਾ ਅਰਧ ਸੈਂਕੜਾ ਜੜਿਆ।

12ਵੇਂ ਓਵਰ ਵਿੱਚ ਉਸਦੇ ਆਊਟ ਹੋਣ ਤੋਂ ਬਾਅਦ ਡੂ ਪਲੇਸਿਸ ਅਤੇ ਮੈਕਸਵੈੱਲ ਨੇ 115 ਦੌੜਾਂ ਦੀ ਸਾਂਝੇਦਾਰੀ ਕੀਤੀ। ਈਡਨ ਗਾਰਡਨ ‘ਤੇ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਆਰਸੀਬੀ ਆਈਪੀਐੱਲ 2023 ਵਿੱਚ ਆਪਣੀ ਦੂਜੀ ਜਿੱਤ ਦੀ ਤਲਾਸ਼ ਕਰ ਰਿਹਾ ਹੈ। ਆਰਸੀਬੀ ਨੇ ਹਾਲਾਂਕਿ ਆਪਣੇ ਸੀਜ਼ਨ ਦੇ ਸ਼ੁਰੂਆਤੀ ਮੈਚ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਆਪਣੇ ਘਰ ਵਿੱਚ ਹਰਾਇਆ ਸੀ।