ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੂੰ ਮਿਲੀ ਨਵੀਂ ਕਪਤਾਨ, ਸਾਈਵਰ ਬਰੰਟ ਨੂੰ ਸੌਂਪੀ ਗਈ ਜ਼ਿੰਮੇਵਾਰੀ

ਲਗਭਗ ਨੌਂ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਇੰਗਲੈਂਡ ਵਿੱਚ 2025 ਦੀ ਮਹਿਲਾ ਐਸ਼ੇਜ਼ ਲੜੀ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਨੈਟ ਸਾਇਵਰ ਹੁਣ ਹਾਲ ਹੀ ਵਿੱਚ ਨਿਯੁਕਤ ਮੁੱਖ ਕੋਚ ਚਾਰਲਟ ਐਡਵਰਡਸ ਨਾਲ ਤਿੰਨੋਂ ਫਾਰਮੈਟਾਂ ਵਿੱਚ ਟੀਮ ਦੀ ਅਗਵਾਈ ਕਰਨਗੇ।

Courtesy: ਇੰਗਲੈਂਡ ਕ੍ਰਿਕਟ ਟੀਮ ਨੂੰ ਨਵੀਂ ਕਪਤਾਨ ਮਿਲੀ

Share:

ਇੰਗਲੈਂਡ ਕ੍ਰਿਕਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੂੰ ਇੱਕ ਨਵੀਂ ਕਪਤਾਨ ਮਿਲ ਗਈ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ECB ਨੇ ਆੱਲ-ਰਾਊਡਰ ਨੈਟ ਸਾਈਵਰ-ਬਰੰਟ ਨੂੰ ਇੰਗਲੈਂਡ ਮਹਿਲਾ ਟੀਮ ਦੀ ਨਵੀਂ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਸਾਇਵਰ-ਬਰੰਟ ਨੇ ਹੀਥਰ ਨਾਈਟ ਦੀ ਜਗ੍ਹਾ ਲਈ ਹੈ, ਜਿਸਨੇ ਲਗਭਗ ਨੌਂ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਇੰਗਲੈਂਡ ਵਿੱਚ 2025 ਦੀ ਮਹਿਲਾ ਐਸ਼ੇਜ਼ ਲੜੀ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਨੈਟ ਸਾਇਵਰ ਹੁਣ ਹਾਲ ਹੀ ਵਿੱਚ ਨਿਯੁਕਤ ਮੁੱਖ ਕੋਚ ਚਾਰਲਟ ਐਡਵਰਡਸ ਨਾਲ ਤਿੰਨੋਂ ਫਾਰਮੈਟਾਂ ਵਿੱਚ ਟੀਮ ਦੀ ਅਗਵਾਈ ਕਰਨਗੇ।

ਟੀਮ ਨੂੰ ਸਫਲਤਾ ਵੱਲ ਲੈ ਜਾਣ ਦੀ ਪੂਰੀ ਕੋਸ਼ਿਸ਼

ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਮਾਨ ਸੌਂਪੇ ਜਾਣ 'ਤੇ, ਨੈਟ ਸਾਇਵਰ-ਬਰੰਟ ਨੇ ਕਿਹਾ ਕਿ ਉਹ ਇੰਗਲੈਂਡ ਦੀ ਮਹਿਲਾ ਟੀਮ ਦੀ ਕਪਤਾਨ ਦੀ ਭੂਮਿਕਾ ਮਿਲਣ 'ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ ਅਤੇ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਚਾਰਲਟ ਨੇ ਮੈਨੂੰ ਇਹ ਭੂਮਿਕਾ ਨਿਭਾਉਣ ਲਈ ਕਿਹਾ। ਉਸਨੇ ਹਮੇਸ਼ਾ ਚਾਰਲਟ ਨੂੰ ਆਪਣਾ ਆਦਰਸ਼ ਮੰਨਿਆ ਹੈ। ਜਦੋਂ ਤੋਂ ਉਹਨਾਂ ਨੇ ਇੰਗਲੈਂਡ ਲਈ ਆਪਣਾ ਡੈਬਿਊ ਕੀਤਾ ਹੈ, ਉਹ ਹਰ ਸੰਭਵ ਤਰੀਕੇ ਨਾਲ ਟੀਮ ਦੀ ਮਦਦ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਟੀਮ ਨੂੰ ਸਫਲਤਾ ਵੱਲ ਲੈ ਜਾਣ ਦੀ ਪੂਰੀ ਕੋਸ਼ਿਸ਼ ਕਰਨਗੇ।

ਸਾਰੇ ਫਾਰਮੈਟਾਂ ਚ 259 ਮੈਚ ਖੇਡ 7483 ਦੌੜਾਂ 

ਨੈਟ ਸਾਇਵਰ-ਬਰੰਟ 32 ਸਾਲਾਂ ਦੀ ਹੈ ਤੇ ਉਸਨੇ 2013 ਵਿੱਚ ਇੰਗਲੈਂਡ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਦੋਂ ਤੋਂ ਉਹ ਇੰਗਲੈਂਡ ਟੀਮ ਦਾ ਹਿੱਸਾ ਹੈ ਤੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਕ੍ਰਿਕਟਰਾਂ ਵਿੱਚ ਗਿਣਿਆ ਜਾਂਦਾ ਹੈ। ਉਹ ਬੱਲੇਬਾਜ਼ਾਂ ਲਈ ਆਈਸੀਸੀ ਇੱਕ ਰੋਜ਼ਾ ਰੈਂਕਿੰਗ ਵਿੱਚ ਤੀਜੇ ਸਥਾਨ 'ਤੇ ਹੈ ਅਤੇ ਪਿਛਲੇ 3 ਸਾਲਾਂ ਤੋਂ ਅੰਗਰੇਜ਼ੀ ਟੀਮ ਦੀ ਉਪ-ਕਪਤਾਨ ਵਜੋਂ ਸੇਵਾ ਨਿਭਾ ਰਹੀ ਹੈ। 2021 ਵਿੱਚ, ਸਾਇਵਰ-ਬਰੰਟ ਨੇ ਨਿਊਜ਼ੀਲੈਂਡ ਵਿਰੁੱਧ ਤੀਜੇ ਟੀ-20 ਆਈ ਵਿੱਚ ਪਹਿਲੀ ਵਾਰ ਆਪਣੇ ਦੇਸ਼ ਦੀ ਕਪਤਾਨੀ ਕੀਤੀ ਅਤੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਉਪ-ਕਪਤਾਨ ਸੀ। ਸਾਇਵਰ-ਬਰੰਟ ਨੇ 2017 ਵਿੱਚ ਆਪਣੀ ਟੀਮ ਨਾਲ ਵਿਸ਼ਵ ਕੱਪ ਜਿੱਤਿਆ ਅਤੇ ਹੁਣ ਤੱਕ ਇੰਗਲੈਂਡ ਲਈ ਸਾਰੇ ਫਾਰਮੈਟਾਂ ਵਿੱਚ 259 ਮੈਚ ਖੇਡੇ ਹਨ ਅਤੇ 7483 ਦੌੜਾਂ ਬਣਾਈਆਂ ਹਨ। ਟੈਸਟ ਮੈਚਾਂ ਵਿੱਚ ਉਸਦੀ ਔਸਤ 46.47 ਅਤੇ ਵਨਡੇ ਮੈਚਾਂ ਵਿੱਚ 45.91 ਹੈ। ਉਸਨੇ 181 ਅੰਤਰਰਾਸ਼ਟਰੀ ਵਿਕਟਾਂ ਵੀ ਲਈਆਂ ਹਨ। ਉਹ WPL ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦੀ ਹੈ।

ਇਹ ਵੀ ਪੜ੍ਹੋ