ਚੇਨੱਈ ਦੀ ਹਾਰ ਦੇ ਬਾਵਜੂਦ ਰਿਟਾਇਰਡ ਆਊਟ ਹੋਏ ਡੇਵੋਨ ਕੌਨਵੇ ਦਾ ਕਮਾਲ, ਸਾਈ ਸੁਦਰਸ਼ਨ ਅਤੇ ਮੈਥਿਊ ਹੇਡਨ ਨੂੰ ਪਿੱਛੇ ਛੱਡਿਆ 

ਡੇਵੋਨ ਕੌਨਵੇ ਨੇ ਚੇਨੱਈ ਲਈ ਅਰਧ ਸੈਂਕੜਾ ਪਾਰੀ ਖੇਡੀ। ਇਹ ਉਹਨਾਂ ਦੇ ਆਈਪੀਐਲ ਕਰੀਅਰ ਦਾ 10ਵਾਂ ਅਰਧ ਸੈਂਕੜਾ ਸੀ। ਇਸ ਪਾਰੀ ਦੌਰਾਨ ਉਹਨਾਂ ਨੇ ਇੱਕ ਖਾਸ ਪ੍ਰਾਪਤੀ ਹਾਸਲ ਕੀਤੀ।

Courtesy: ਡੇਵੋਨ ਕੌਨਵੇ ਦੀ ਸ਼ਾਨਦਾਰ ਪਾਰੀ ਵੀ ਚੇਨੱਈ ਨੂੰ ਜਿਤਾ ਨਹੀਂ ਸਕੀ

Share:

ਆਈਪੀਐਲ 2025 ਦੇ 22ਵੇਂ ਮੈਚ ਵਿੱਚ, ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਪੰਜਾਬ ਨੇ ਚੇਨਈ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸਨੂੰ ਚੇਨਈ ਦੀ ਟੀਮ ਹਾਸਲ ਨਹੀਂ ਕਰ ਸਕੀ। ਡੇਵੋਨ ਕੌਨਵੇ ਨੇ ਚੇਨੱਈ ਲਈ ਅਰਧ ਸੈਂਕੜਾ ਪਾਰੀ ਖੇਡੀ। ਇਹ ਉਹਨਾਂ ਦੇ ਆਈਪੀਐਲ ਕਰੀਅਰ ਦਾ 10ਵਾਂ ਅਰਧ ਸੈਂਕੜਾ ਸੀ। ਇਸ ਪਾਰੀ ਦੌਰਾਨ ਉਹਨਾਂ ਨੇ ਇੱਕ ਖਾਸ ਪ੍ਰਾਪਤੀ ਹਾਸਲ ਕੀਤੀ।

ਡੇਵੋਨ ਕੌਨਵੇ ਨੇ ਇਹ ਉਪਲਬਧੀ ਹਾਸਲ ਕੀਤੀ

ਇਸ ਮੈਚ ਵਿੱਚ ਕੀਵੀ ਟੀਮ ਦੇ ਓਪਨਿੰਗ ਬੱਲੇਬਾਜ਼ ਕੌਨਵੇ 49 ਗੇਂਦਾਂ 'ਤੇ 69 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਰਿਟਾਇਰਡ ਆਊਟ ਹੋ ਗਏ। ਇਸ ਪਾਰੀ ਦੌਰਾਨ ਉਹ 1000 ਆਈਪੀਐਲ ਦੌੜਾਂ ਬਣਾਉਣ ਵਾਲੇ ਤੀਜਾ ਸਭ ਤੋਂ ਤੇਜ਼ ਬੱਲੇਬਾਜ਼ ਵੀ ਬਣੇ। ਉਹਨਾਂ ਨੇ ਇਸ ਮੈਚ ਵਿੱਚ ਇਹ ਉਪਲਬਧੀ ਜ਼ਰੂਰ ਹਾਸਲ ਕੀਤੀ ਪਰ ਉਹਨਾਂ ਦੀ ਪਾਰੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਕੌਨਵੇ ਨੇ ਸਿਰਫ਼ 24 ਪਾਰੀਆਂ ਵਿੱਚ 1000 ਆਈਪੀਐਲ ਦੌੜਾਂ ਪੂਰੀਆਂ ਕੀਤੀਆਂ। ਉਨ੍ਹਾਂ ਤੋਂ ਪਹਿਲਾਂ ਇਸ ਸੂਚੀ ਵਿੱਚ ਸ਼ੌਨ ਮਾਰਸ਼ (21) ਅਤੇ ਲੈਂਡਲ ਸਿਮੰਸ (23) ਦੇ ਨਾਮ ਹਨ। 

ਸਭ ਤੋਂ ਤੇਜ਼ 1000 IPL ਦੌੜਾਂ 

21 ਪਾਰੀਆਂ - ਸ਼ੌਨ ਮਾਰਸ਼ 

23 ਪਾਰੀਆਂ - ਲੈਂਡਲ ਸਿਮੰਸ 

24 ਪਾਰੀਆਂ - ਡੇਵੋਨ ਕੌਨਵੇ

 25 ਪਾਰੀਆਂ - ਸਾਈ ਸੁਦਰਸ਼ਨ 

25 ਪਾਰੀਆਂ - ਮੈਥਿਊ ਹੇਡਨ

 

ਕੌਨਵੇ ਨੇ ਹੁਣ ਤੱਕ IPL ਵਿੱਚ 25 ਮੈਚਾਂ ਵਿੱਚ 47.90 ਦੀ ਔਸਤ ਨਾਲ 1,006 ਦੌੜਾਂ ਬਣਾਈਆਂ ਹਨ। ਉਹਨਾਂ ਦਾ ਸਟ੍ਰਾਈਕ ਰੇਟ (140.30) ਵੀ ਕਾਫ਼ੀ ਵਧੀਆ ਰਿਹਾ ਹੈ। ਕੋਨਵੇ ਨੇ 2022 ਵਿੱਚ ਆਪਣਾ ਆਈਪੀਐਲ ਡੈਬਿਊ ਕੀਤਾ ਸੀ। ਸੀਐਸਕੇ ਲਈ ਖੇਡਦੇ ਹੋਏ,  ਆਈਪੀਐਲ 2022 ਵਿੱਚ 7 ​​ਮੈਚਾਂ ਵਿੱਚ 42.00 ਦੀ ਔਸਤ ਅਤੇ 145.66 ਦੇ ਸਟ੍ਰਾਈਕ ਰੇਟ ਨਾਲ 252 ਦੌੜਾਂ ਬਣਾਈਆਂ। ਕੌਨਵੇ ਨੇ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਪੰਜਾਬ ਖਿਲਾਫ ਮੈਚ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ, ਕੋਨਵੇ ਨੇ 37 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਮੌਜੂਦਾ ਸੀਜ਼ਨ ਵਿੱਚ  ਪਹਿਲਾ ਅਰਧ ਸੈਂਕੜਾ ਸੀ।  ਸ਼ਿਵਮ ਦੂਬੇ ਨਾਲ ਮਿਲ ਕੇ ਤੀਜੀ ਵਿਕਟ ਲਈ 51 ਗੇਂਦਾਂ ਵਿੱਚ 89 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿੰਨਾ ਚਿਰ ਇਹ ਦੋਵੇਂ ਬੱਲੇਬਾਜ਼ ਕਰੀਜ਼ 'ਤੇ ਸਨ, ਚੇਨਈ ਲਈ ਮੈਚ ਜਿੱਤਣਾ ਕੁਝ ਹੱਦ ਤੱਕ ਸੰਭਵ ਜਾਪਦਾ ਸੀ। ਕੌਨਵੇ 69 ਦੇ ਨਿੱਜੀ ਸਕੋਰ 'ਤੇ ਰਿਟਾਇਰਡ ਆਊਟ ਹੋਏ। ਆਪਣੀ ਪਾਰੀ ਵਿੱਚ 6 ਚੌਕੇ ਅਤੇ 2 ਛੱਕੇ ਲਗਾਏ। ਬਾਅਦ ਵਿੱਚ, ਸ਼ਿਵਮ ਦੂਬੇ (42) ਅਤੇ ਮਹਿੰਦਰ ਸਿੰਘ ਧੋਨੀ (27) ਨੇ ਕੋਸ਼ਿਸ਼ ਕੀਤੀ ਪਰ ਟੀਮ ਨੂੰ ਜਿੱਤ ਵੱਲ ਲੈ ਨਹੀਂ ਜਾ ਸਕੇ।

ਇਹ ਵੀ ਪੜ੍ਹੋ