ਦਿੱਲੀ ਕੈਪੀਟਲਜ਼ ਨੇ IPL ਵਿੱਚ ਪਹਿਲਾ ਮੈਚ ਵੀ ਹਾਰਿਆ, BCCI ਨੇ ਵੀ ਟੀਮ ਨੂੰ ਠੋਕਿਆ 12 ਲੱਖ ਰੁਪਏ ਦਾ ਜੁਰਮਾਨਾ

ਐਮਆਈ ਨੇ 20 ਓਵਰਾਂ ਵਿੱਚ 205 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਡੀਸੀ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸਥਿਤੀ ਵਿੱਚ ਦਿਖਾਈ ਦਿੱਤੀ। ਇੱਕ ਸਮੇਂ ਉਨ੍ਹਾਂ ਦਾ ਸਕੋਰ 2 ਵਿਕਟਾਂ 'ਤੇ 135 ਦੌੜਾਂ ਸੀ। ਪਰ ਕਰੁਣ ਨਾਇਰ ਦੇ 89 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ, ਡੀਸੀ ਦੀ ਬੱਲੇਬਾਜ਼ੀ ਲੜਖੜਾ ਗਈ।

Share:

IPL 2025 : ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਆਪਣੇ ਘਰ ਵਿੱਚ ਇੱਕ ਰੋਮਾਂਚਕ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ। ਕੈਪੀਟਲਜ਼ ਨੂੰ ਸੀਜ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕੈਪੀਟਲਜ਼ ਦੇ ਮੈਚ ਹਾਰਨ ਤੋਂ ਬਾਅਦ, ਬੀਸੀਸੀਆਈ ਨੇ ਕਪਤਾਨ ਅਕਸ਼ਰ ਪਟੇਲ 'ਤੇ ਵੀ ਜੁਰਮਾਨਾ ਲਗਾਇਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ ਨੂੰ ਆਈਪੀਐੱਲ ਦੀ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਹੈ। ਮੈਚ ਵਿੱਚ ਹੌਲੀ ਓਵਰ ਰੇਟ ਕਾਰਨ ਅਕਸ਼ਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈਪੀਐਲ ਦੀ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ, "ਕਿਉਂਕਿ ਇਹ ਸੀਜ਼ਨ ਵਿੱਚ ਟੀਮ ਦਾ ਪਹਿਲਾ ਅਪਰਾਧ ਸੀ, ਆਈਪੀਐੱਲ ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ, ਜੋ ਘੱਟੋ-ਘੱਟ ਓਵਰ-ਰੇਟ ਅਪਰਾਧਾਂ ਨਾਲ ਸਬੰਧਤ ਹੈ, ਪਟੇਲ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।"

ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਖਿਸਕੀ ਟੀਮ

ਡੀਸੀ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਇਸ ਸੀਜ਼ਨ ਵਿੱਚ ਆਪਣੇ ਚਾਰੇ ਮੈਚ ਜਿੱਤੇ ਸਨ। ਦਿੱਲੀ ਕੈਪੀਟਲਜ਼ ਮੁੰਬਈ ਇੰਡੀਅਨਜ਼ ਤੋਂ ਕਰੀਬੀ ਮੈਚ ਹਾਰਨ ਤੋਂ ਬਾਅਦ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਖਿਸਕ ਗਈ ਹੈ, ਜਦੋਂ ਕਿ ਗੁਜਰਾਤ ਟਾਈਟਨਜ਼ ਅੱਠ ਅੰਕਾਂ ਅਤੇ ਬਿਹਤਰ ਨੈੱਟ ਰਨ ਰੇਟ ਨਾਲ ਉਨ੍ਹਾਂ ਤੋਂ ਅੱਗੇ ਹੋ ਗਿਆ ਹੈ। ਐਮਆਈ ਨੇ 20 ਓਵਰਾਂ ਵਿੱਚ 205 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਡੀਸੀ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸਥਿਤੀ ਵਿੱਚ ਦਿਖਾਈ ਦਿੱਤੀ। ਇੱਕ ਸਮੇਂ ਉਨ੍ਹਾਂ ਦਾ ਸਕੋਰ 2 ਵਿਕਟਾਂ 'ਤੇ 135 ਦੌੜਾਂ ਸੀ। ਪਰ ਕਰੁਣ ਨਾਇਰ ਦੇ 89 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ, ਡੀਸੀ ਦੀ ਬੱਲੇਬਾਜ਼ੀ ਲੜਖੜਾ ਗਈ।

ਮਿਡਲ ਆਰਡਰ ਪੂਰੀ ਤਰ੍ਹਾਂ ਫਲਾਪ 

ਮਿਡਲ ਆਰਡਰ ਪੂਰੀ ਤਰ੍ਹਾਂ ਫਲਾਪ ਹੋ ਗਿਆ। ਲੈੱਗ ਸਪਿੰਨਰ ਕਰਨ ਸ਼ਰਮਾ ਨੇ ਤਿੰਨ ਅਤੇ ਮਿਸ਼ੇਲ ਸੈਂਟਨਰ ਨੇ ਦੋ ਵਿਕਟਾਂ ਲਈਆਂ। ਮੇਜ਼ਬਾਨ ਟੀਮ ਦਿੱਲੀ ਕੈਪੀਟਲਜ਼ 19 ਓਵਰਾਂ ਵਿੱਚ 193 ਦੌੜਾਂ 'ਤੇ ਆਲ ਆਊਟ ਹੋ ਗਈ। ਮੁੰਬਈ ਇੰਡੀਅਨਜ਼ ਛੇ ਮੈਚਾਂ ਵਿੱਚ ਆਪਣੀ ਦੂਜੀ ਜਿੱਤ ਦਰਜ ਕਰਨ ਤੋਂ ਬਾਅਦ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਪਹੁੰਚ ਗਿਆ ਹੈ। 

ਤਿੰਨ ਖਿਡਾਰੀ ਰਨ ਆਊਟ

ਦਿੱਲੀ ਕੈਪੀਟਲਜ਼ ਨੂੰ 12 ਗੇਂਦਾਂ ਵਿੱਚ 23 ਦੌੜਾਂ ਦੀ ਲੋੜ ਸੀ। ਇੱਥੇ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਕਰਨ ਆਇਆ। ਆਸ਼ੂਤੋਸ਼ ਸ਼ਰਮਾ ਨੇ ਬੁਮਰਾਹ ਵਿਰੁੱਧ ਪਹਿਲੀਆਂ 3 ਗੇਂਦਾਂ ਵਿੱਚ 2 ਚੌਕੇ ਮਾਰੇ। ਚੌਥੀ ਗੇਂਦ 'ਤੇ, ਆਸ਼ੂਤੋਸ਼ ਦੂਜੀ ਦੌੜ ਲੈਣ ਦੀ ਕੋਸ਼ਿਸ਼ ਕਰਦੇ ਹੋਏ ਰਨ ਆਊਟ ਹੋ ਗਿਆ। ਕੁਲਦੀਪ ਯਾਦਵ ਨੇ 5ਵੀਂ ਗੇਂਦ 'ਤੇ 2 ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਰਨ ਆਊਟ ਹੋ ਗਿਆ। ਮੋਹਿਤ ਸ਼ਰਮਾ ਨੇ ਆਖਰੀ ਗੇਂਦ 'ਤੇ ਇੱਕ ਸਿੰਗਲ ਲੈਣ ਦੀ ਕੋਸ਼ਿਸ਼ ਕੀਤੀ ਪਰ ਮਿਸ਼ੇਲ ਸੈਂਟਨਰ ਦੇ ਸਿੱਧੇ ਹਿੱਟ ਨਾਲ ਰਨ ਆਊਟ ਹੋ ਗਿਆ। ਦਿੱਲੀ ਇੱਥੇ ਆਲ ਆਊਟ ਹੋ ਗਈ ਅਤੇ 12 ਦੌੜਾਂ ਨਾਲ ਮੈਚ ਹਾਰ ਗਈ।

ਇਹ ਵੀ ਪੜ੍ਹੋ