ਵਾਰਨਰ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀ ਪੋਸਟ ਨੇ ਹਲਚਲ ਮਚਾਈ

ਚੱਲ ਰਹੇ ਮੈਚਾਂ ਵਿਚਕਾਰ, ਆਸਟਰੇਲੀਆਈ ਓਪਨਰ ਦੀ ਪਤਨੀ ਕੈਂਡਿਸ ਵਾਰਨਰ ਨੇ ਇੱਕ ਇੰਸਟਾਗ੍ਰਾਮ ਪੋਸਟ ਜ਼ਰੀਏ ਟੈਸਟ ਕ੍ਰਿਕਟ ਵਿੱਚ ਸਮੇਂ ਤੋਂ ਪਹਿਲਾਂ ਸੰਨਿਆਸ ਲੈਣ ਸਬੰਧੀ ਕਿਆਸਅਰਾਈਆਂ ਨੂੰ ਜਨਮ ਦਿੱਤਾ ਹੈ। ਉਸਮਾਨ ਖਵਾਜਾ ਨਾਲ ਵਾਰਨਰ ਨੇ ਪਹਿਲੇ ਤਿੰਨ ਐਸ਼ੇਜ਼ ਟੈਸਟਾਂ ਵਿੱਚ ਆਸਟਰੇਲੀਆਈ ਪਾਰੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਹ ਅਸਫ਼ਲ ਦਿਖਾਈ ਦਿੱਤਾ। ਹੁਣੇ-ਹੁਣੇ ਖ਼ਤਮ ਹੋਏ ਤੀਜੇ ਟੈਸਟ […]

Share:

ਚੱਲ ਰਹੇ ਮੈਚਾਂ ਵਿਚਕਾਰ, ਆਸਟਰੇਲੀਆਈ ਓਪਨਰ ਦੀ ਪਤਨੀ ਕੈਂਡਿਸ ਵਾਰਨਰ ਨੇ ਇੱਕ ਇੰਸਟਾਗ੍ਰਾਮ ਪੋਸਟ ਜ਼ਰੀਏ ਟੈਸਟ ਕ੍ਰਿਕਟ ਵਿੱਚ ਸਮੇਂ ਤੋਂ ਪਹਿਲਾਂ ਸੰਨਿਆਸ ਲੈਣ ਸਬੰਧੀ ਕਿਆਸਅਰਾਈਆਂ ਨੂੰ ਜਨਮ ਦਿੱਤਾ ਹੈ। ਉਸਮਾਨ ਖਵਾਜਾ ਨਾਲ ਵਾਰਨਰ ਨੇ ਪਹਿਲੇ ਤਿੰਨ ਐਸ਼ੇਜ਼ ਟੈਸਟਾਂ ਵਿੱਚ ਆਸਟਰੇਲੀਆਈ ਪਾਰੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਹ ਅਸਫ਼ਲ ਦਿਖਾਈ ਦਿੱਤਾ।

ਹੁਣੇ-ਹੁਣੇ ਖ਼ਤਮ ਹੋਏ ਤੀਜੇ ਟੈਸਟ ਵਿੱਚ, ਵਾਰਨਰ ਦੋ ਵਾਰ ਇੰਗਲਿਸ਼ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦਾ ਸ਼ਿਕਾਰ ਹੋਇਆ ਅਤੇ ਦੋਨਾਂ ਪਾਰੀਆਂ ਵਿੱਚ ਸਿਰਫ਼ ਪੰਜ ਦੌੜਾਂ ਹੀ ਬਣਾ ਸਕਿਆ। ਤੀਜੇ ਐਸ਼ੇਜ਼ ਟੈਸਟ ਵਿੱਚ ਆਸਟਰੇਲੀਆ ਦੀ ਤਿੰਨ ਵਿਕਟਾਂ ਦੀ ਹਾਰ ਤੋਂ ਬਾਅਦ, ਵਾਰਨਰ ਦੀ ਜੀਵਨਸਾਥੀ ਕੈਂਡਿਸ ਨੇ ਇੰਸਟਾਗ੍ਰਾਮ ਉੱਤੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਇੱਕ ਨੋਟ ਲਿਖਿਆ ਕਿ ਸਾਡੇ ਲਈ ਇਸ ਟੈਸਟ ਕ੍ਰਿਕਟ ਦੇ ਨਾਲ ਹੀ ਟੂਰ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਇਹ ਸਭ ਸ਼ਾਨਦਾਰ ਰਿਹਾ। 

ਭਾਵੇਂ ਕਿ ਕੁਝ ਅਜਿਹੇ ਯੂਜਰ ਵੀ ਸਨ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਕੈਂਡਿਸ ਦੀ ਪੋਸਟ ਵਾਰਨਰ ਪਰਿਵਾਰ ਦੇ ਆਖਰੀ ਇੰਗਲੈਂਡ ਦੌਰੇ ਬਾਰੇ ਹੈ ਅਤੇ ਇਸ ਦਾ ਕ੍ਰਿਕਟਰ ਦੇ ਸੰਨਿਆਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੈਂਡਿਸ ਦੀ ਇਸ ਪੋਸਟ ਨੇ ਆਸਟਰੇਲੀਆਈ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ, ਜਿਨ੍ਹਾਂ ਵਿੱਚੋਂ ਕੁਝ ਨੇ ਆਸਟ੍ਰੇਲੀਅਨ ਟੈਸਟ ਟੀਮ ਵਿੱਚ ਵਾਰਨਰ ਦੀ ਭਵਿੱਖਬਾਣੀ ਕੀਤੀ। ਹਾਲਾਂਕਿ ਆਸਟ੍ਰੇਲੀਆਈ ਚੋਣ ਪੈਨਲ ਨੇ ਅਜੇ ਆਖਰੀ ਦੋ ਐਸ਼ੇਜ਼ ਟੈਸਟਾਂ ਲਈ ਟੀਮ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਵਾਰਨਰ ਦੁਆਰਾ ਬੱਲੇਬਾਜ਼ੀ ਕ੍ਰਮ ਦੇ ਸਿਖਰ ‘ਤੇ ਆਪਣਾ ਸਥਾਨ ਬਰਕਰਾਰ ਰੱਖਣ ਦਾ ਮੌਕਾ ਸ਼ੱਕੀ ਹੈ। ਜਿੱਥੋਂ ਤੱਕ ਐਸ਼ੇਜ਼ ਵਿੱਚ ਵਾਰਨਰ ਦੇ ਭਵਿੱਖ ਦਾ ਸਵਾਲ ਹੈ, ਆਸਟਰੇਲੀਆਈ ਕਪਤਾਨ ਪੈਟ ਕਿਉਮਿੰਸ ਨੇ ਸੰਕੇਤ ਦਿੱਤਾ ਹੈ ਕਿ ਆਗਾਮੀ ਖੇਡਾਂ ਵਿੱਚ ਓਪਨਰ ਸਬੰਧੀ ਜਗ੍ਹਾ ਦੀ ਕੋਈ ਗਾਰੰਟੀ ਨਹੀਂ ਹੈ।

ਕੈਮਰਨ ਗ੍ਰੀਨ ਹੈਮਸਟ੍ਰਿੰਗ ਦੀ ਸੱਟ ਤੋਂ ਵਾਪਸੀ ਕਰ ਰਿਹਾ ਹੈ ਪਰ ਉਸ ਦੀ ਜਗ੍ਹਾ ਮਿਸ਼ੇਲ ਮਾਰਸ਼ ਨੇ ਲੀਡਜ਼ ਵਿੱਚ ਟੈਸਟ ਵਾਪਸੀ ਦੌਰਾਨ ਸੈਂਕੜਾ ਜੜ ਦਿੱਤਾ ਹੈ। ਇਸ ਸਥਿਤੀ ਵਿੱਚ, ਆਸਟਰੇਲੀਆਈ ਟੀਮ ਪ੍ਰਬੰਧਨ ਨੂੰ ਵਾਰਨਰ, ਮਾਰਸ਼ ਅਤੇ ਗ੍ਰੀਨ ਵਿੱਚੋਂ ਦੋ ਨੂੰ ਚੁਣਨਾ ਹੋਵੇਗਾ। ਜੇਕਰ ਵਾਰਨਰ ਅਸਫਲ ਰਹਿੰਦਾ ਹੈ ਤਾਂ ਮਾਰਸ਼ ਜਾਂ ਗ੍ਰੀਨ ਓਲਡ ਟ੍ਰੈਫੋਰਡ ਵਿੱਚ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਚੌਥੇ ਐਸ਼ੇਜ਼ ਟੈਸਟ ਵਿੱਚ ਸਲਾਮੀ ਬੱਲੇਬਾਜਾਂ ਵਜੋਂ ਖੇਡਣਗੇ। ਬਾਕੀ ਟੈਸਟਾਂ ਲਈ ਸੰਭਾਵਿਤ ਟੀਮ ਬਾਰੇ ਪੁੱਛੇ ਜਾਣ ‘ਤੇ ਕਪਤਾਨ ਪੈਟ ਕਿਉਮਿੰਸ ਨੇ ਕਿਹਾ ਕਿ ਅਸੀਂ ਸਾਰੇ ਵਿਕਲਪ ਖੁੱਲ੍ਹੇ ਰੱਖ ਰਹੇ ਹਾਂ, ਸਾਡੇ ਕੋਲ ਨੌਂ ਜਾਂ ਦਸ ਦਿਨ ਹਨ। ਸਾਨੂੰ ਵਧੀਆ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਅਸੀਂ ਸਰਵੋਤਮ ਇਲੈਵਨ ਨੂੰ ਖਿਡਾਵਾਂਗੇ।