CRICKET WORLD CUP ਪੰਜ ਵਾਰ ਦੀ ਜੇਤੂ ਆਸਟਰੇਲੀਆ ਖਿਲਾਫ ਪੂਰੇ ਦਮਖਮ ਨਾਲ ਉਤਰੇਗੀ ਦੋ ਵਾਰ ਦੀ ਜੇਤੂ ਭਾਰਤੀ ਟੀਮ

ਵਿਸ਼ਵ ਕੱਪ ਟੂਰਨਾਮੈਂਟ 1975 ਵਿੱਚ ਇੰਗਲੈਂਡ 'ਚ ਪਹਿਲੀ ਵਾਰ ਖੇਡਿਆ ਗਿਆ ਸੀ। ਆਸਟਰੇਲੀਆ ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਇਸ ਵਿਸ਼ਵ ਕੱਪ 'ਚ ਖਰਾਬ ਸ਼ੁਰੂਆਤ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਲੈਅ ਮੁੜ ਹਾਸਲ ਕਰ ਲਈ ਹੈ। ਉਸ ਨੇ ਲਗਾਤਾਰ ਅੱਠ ਮੈਚ ਜਿੱਤੇ ਹਨ।

Share:

ਵਿਸ਼ਵ ਕੱਪ 2023 ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਦਾ 13ਵਾਂ ਸੰਸਕਰਨ ਹੈ। ਇਸ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟਰੇਲੀਆ 20 ਸਾਲ ਬਾਅਦ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਿੜਨਗੇ। ਆਸਟਰੇਲੀਆ ਨੇ ਪੰਜ ਵਾਰ ਖਿਤਾਬ ਜਿੱਤਿਆ ਹੈ ਜਦੋਂ ਕਿ ਭਾਰਤ ਨੇ ਦੋ ਵਾਰ ਟਰਾਫੀ ਜਿੱਤੀ ਹੈ। ਦੱਸਣਯੋਗ ਹੈ ਕਿ ਵਿਸ਼ਵ ਕੱਪ ਟੂਰਨਾਮੈਂਟ 1975 ਵਿੱਚ ਸ਼ੁਰੂ ਹੋਇਆ ਸੀ ਅਤੇ ਇੰਗਲੈਂਡ 'ਚ ਪਹਿਲੀ ਵਾਰ ਖੇਡਿਆ ਗਿਆ ਸੀ। ਆਸਟਰੇਲੀਆ ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਇਸ ਵਿਸ਼ਵ ਕੱਪ 'ਚ ਖਰਾਬ ਸ਼ੁਰੂਆਤ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਲੈਅ ਮੁੜ ਹਾਸਲ ਕਰ ਲਈ ਹੈ। ਉਸ ਨੇ ਲਗਾਤਾਰ ਅੱਠ ਮੈਚ ਜਿੱਤੇ ਹਨ। 

ਦੱਖਣੀ ਅਫਰੀਕਾ ਨੂੰ ਹਰਾ ਕੇ ਬਣਾਈ ਫਾਈਨਲ 'ਚ ਜਗ੍ਹਾ


ਆਸਟਰੇਲੀਆ ਦੀ ਟੀਮ 1987, 1999, 2003, 2007 ਅਤੇ 2015 ਵਿੱਚ ਵਿਸ਼ਵ ਕੱਪ ਜਿੱਤ ਚੁੱਕੀ ਹੈ। ਆਸਟਰੇਲੀਆ ਵਿਸ਼ਵ ਕੱਪ ਫਾਈਨਲ ਮੈਚ ਲਗਾਤਾਰ ਤਿੰਨ ਵਾਰ ਜਿੱਤਣ ਵਾਲੀ ਪਹਿਲੀ ਟੀਮ ਹੈ। ਆਸਟ੍ਰੇਲੀਆ ਐਲਨ ਬਾਰਡਰ, ਸਟੀਵ ਵਾ, ਰਿਕੀ ਪੋਂਟਿੰਗ ਅਤੇ ਮਾਈਕਲ ਕਲਾਰਕ ਦੀ ਕਪਤਾਨੀ ਵਿੱਚ ਦੋ ਵਾਰ ਟੀਮ ਚੈਂਪੀਅਨ ਬਣ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ 2003 ਦੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਏ ਹਨ। ਉਦੋਂ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ। ਹੁਣ ਭਾਰਤ ਲਈ ਉਸ ਹਾਰ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਹੈ।

ਇਹ ਵੀ ਪੜ੍ਹੋ