Australia cricket team 'ਤੇ ਕੋਰੋਨਾ ਦਾ ਅਟੈਕ, ਪਜ਼ੀਟਿਵ ਹੋਣ ਤੋਂ ਬਾਅਦ ਖੇਡਣਗੇ ਇਹ ਸਟਾਰ 

AUS vs WI: ਆਸਟ੍ਰੇਲੀਆ ਟੀਮ ਦੇ ਕਪਤਾਨ ਮਿਸ਼ੇਲ ਮਾਰਸ਼ ਨੂੰ ਕਰੋਨਾ ਵਾਇਰਸ ਹੋ ਗਿਆ ਹੈ। ਇਸ ਤੋਂ ਬਾਅਦ ਵੀ ਉਹ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਖੇਡਦੇ ਨਜ਼ਰ ਆਉਣਗੇ। ਕ੍ਰਿਕਟ ਆਸਟ੍ਰੇਲੀਆ ਨੇ ਸਪੱਸ਼ਟ ਕੀਤਾ ਹੈ ਕਿ ਮਾਰਸ਼ ਮੈਦਾਨ 'ਤੇ ਖਿਡਾਰੀਆਂ ਤੋਂ ਦੂਰੀ ਬਣਾਏ ਰੱਖਣਗੇ। ਉਹ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਮੈਚ ਖੇਡਣਗੇ। 

Share:

AUS vs WI:  9 ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਫਰਵਰੀ ਤੋਂ 3 ਮੈਚਾਂ ਦੀ ਟੀ-20 ਸੀਰੀਜ਼ 9 ਫਰਵਰੀ ਤੋਂ ਹੋਣੀ ਹੈ। ਇਸ ਦੌਰਾਨ ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮਾਰਸ਼ ਕੋਰੋਨਾ ਹੋਣ ਤੋਂ ਬਾਅਦ ਵੀ ਮੈਚ ਖੇਡਣਗੇ। ਇਸ ਦੇ ਲਈ ਉਨ੍ਹਾਂ ਨੂੰ ਹਰੀ ਝੰਡੀ ਮਿਲ ਗਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਸਪੱਸ਼ਟ ਕੀਤਾ ਹੈ ਕਿ ਮਾਰਸ਼ ਮੈਦਾਨ 'ਤੇ ਖਿਡਾਰੀਆਂ ਤੋਂ ਦੂਰੀ ਬਣਾਏ ਰੱਖਣਗੇ। ਉਹ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਮੈਚ ਖੇਡਣਗੇ। 

ਅਲੱਗ ਡ੍ਰੈਸਿੰਗ ਰੂਮ ਵਿੱਚ ਰਹਿਣਗੇ ਮਾਰਸ਼ 

ਕੋਰੋਨਾ ਦੀ ਚਪੇਟ ਵਿੱਚ ਆਏ ਇਹ ਖਿਡਾਰੀ 

ਦਰਅਸਲ, ਆਸਟ੍ਰੇਲੀਆ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੋ ਮੁੜ ਫੈਲ ਰਿਹਾ ਹੈ। ਹਾਲ ਹੀ 'ਚ ਕੈਮਰਨ ਗ੍ਰੀਨ ਅਤੇ ਜੋਸ਼ ਇੰਗਲਿਸ਼ ਵੀ ਇਸ ਦਾ ਸ਼ਿਕਾਰ ਹੋਏ। ਇੰਨਾ ਹੀ ਨਹੀਂ ਆਸਟ੍ਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਵੀ ਇਸ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ।

ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਸਮਾਂ-ਸਾਰਣੀ

ਪਹਿਲਾ ਟੀ-20- 9 ਫਰਵਰੀ, ਹੋਬਾਰਟ
ਦੂਜਾ ਟੀ-20- 11 ਫਰਵਰੀ, ਐਡੀਲੇਡ
ਤੀਜਾ ਟੀ-20- 13 ਫਰਵਰੀ, ਪਰਥ

ਵੈਸਟਇੰਡੀਜ਼ ਖਿਲਾਫ ਟੀ-20 ਲਈ ਆਸਟ੍ਰੇਲੀਆਈ ਟੀਮ

ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬੋਟ, ਜੇਸਨ ਬੇਹਰਨਡੋਰਫ, ਟਿਮ ਡੇਵਿਡ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਗਲੇਨ ਮੈਕਸਵੈੱਲ, ਮੈਟ ਸ਼ਾਰਟ, ਮਾਰਕਸ ਸਟੋਇਨਿਸ, ਮੈਥਿਊ ਵੇਡ, ਡੇਵਿਡ ਵਾਰਨਰ ਅਚੇ ਐਡਮ ਜ਼ੈਂਪਾ ਨੂੰ ਸ਼ਾਮਿਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ