Champions Trophy: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਨਿਊਜ਼ੀਲੈਂਡ ਇਕ ਸਮੇਂ ਚੰਗੀ ਸਥਿਤੀ ‘ਚ ਸੀ ਪਰ ਵਰੁਣ ਨੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਦੇ ਪੱਖ ‘ਚ ਮੋੜ ਦਿੱਤਾ। ਭਾਰਤ ਵੱਲੋਂ ਵਰੁਣ ਤੋਂ ਇਲਾਵਾ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ

Courtesy: File photo

Share:

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਵਿੱਚ ਜਿੱਤ ਦੀ ਹੈਟ੍ਰਿਕ ਲਗਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 9 ਵਿਕਟਾਂ ‘ਤੇ 245 ਦੌੜਾਂ ਬਣਾਈਆਂ। ਬੱਲੇਬਾਜ਼ੀ ਦੇ ਇਸ ਪ੍ਰਦਰਸ਼ਨ ਨੂੰ ਦੇਖ ਕੇ ਪਹਿਲਾਂ ਇੱਕ ਵਾਰ ਲੱਗਦਾ ਸੀ ਕਿ ਭਾਰਤ ਲਈ ਮੈਚ ਜਿੱਤਣਾ ਮੁਸ਼ਕਲ ਹੋਵੇਗਾ। ਪ੍ਰੰਤੂ, ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੇ ਟੀਮ ਇੰਡੀਆ ਦੀ ਝੋਲੀ ਜਿੱਤ ਪਾਈ।ਇਸਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ 205 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਜਿੱਤ ਨਾਲ ਭਾਰਤ ਗਰੁੱਪ ਏ ਵਿੱਚ ਪਹਿਲੇ ਸਥਾਨ ’ਤੇ ਰਿਹਾ। ਹੁਣ ਭਾਰਤ ਦਾ ਸਾਹਮਣਾ 4 ਮਾਰਚ ਨੂੰ ਸੈਮੀਫਾਈਨਲ ‘ਚ ਆਸਟ੍ਰੇਲੀਆ ਨਾਲ ਹੋਵੇਗਾ।

ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਤੋਂ ਖੋਹੀ ਜਿੱਤ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼੍ਰੇਅਸ ਅਈਅਰ ਦੇ ਅਰਧ ਸੈਂਕੜੇ ਦੇ ਦਮ ‘ਤੇ 50 ਓਵਰਾਂ ‘ਚ 9 ਵਿਕਟਾਂ ‘ਤੇ 249 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕੇਨ ਵਿਲੀਅਮਸਨ ਨੇ 81 ਦੌੜਾਂ ਬਣਾਈਆਂ ਪਰ ਨਿਊਜ਼ੀਲੈਂਡ ਦੀ ਟੀਮ 45.3 ਓਵਰਾਂ ‘ਚ 205 ਦੌੜਾਂ ‘ਤੇ ਆਲ ਆਊਟ ਹੋ ਗਈ। ਵਰੁਣ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਓਵਰਾਂ ਵਿੱਚ 42 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਚੈਂਪੀਅਨਸ ਟਰਾਫੀ ‘ਚ ਵਰੁਣ ਦਾ ਇਹ ਪਹਿਲਾ ਮੈਚ ਸੀ। ਨਿਊਜ਼ੀਲੈਂਡ ਇਕ ਸਮੇਂ ਚੰਗੀ ਸਥਿਤੀ ‘ਚ ਸੀ ਪਰ ਵਰੁਣ ਨੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਦੇ ਪੱਖ ‘ਚ ਮੋੜ ਦਿੱਤਾ। ਭਾਰਤ ਵੱਲੋਂ ਵਰੁਣ ਤੋਂ ਇਲਾਵਾ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ ਜਦਕਿ ਹਾਰਦਿਕ ਪੰਡਯਾ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਇਹ ਵੀ ਪੜ੍ਹੋ