ਚੈਂਪੀਅਨਜ਼ ਟਰਾਫੀ 2025 - ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਇਹ ਰੋਹਿਤ ਸ਼ਰਮਾ ਦਾ ਕਪਤਾਨ ਵਜੋਂ 9 ਮਹੀਨਿਆਂ ਵਿੱਚ ਦੂਜਾ ਆਈਸੀਸੀ ਖਿਤਾਬ ਹੈ। ਰੋਹਿਤ ਦੀ ਕਪਤਾਨੀ ਹੇਠ ਪਿਛਲੇ ਸਾਲ 29 ਜੂਨ ਨੂੰ ਟੀ-20 ਵਿਸ਼ਵ ਕੱਪ ਵੀ ਜਿੱਤਿਆ ਸੀ।

Courtesy: ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣਿਆ।

Share:

ਟੀਮ ਇੰਡੀਆ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ ਜਿੱਤ ਲਈ ਹੈ।  ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ 49 ਓਵਰਾਂ ਵਿੱਚ 252 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇਹ ਰੋਹਿਤ ਸ਼ਰਮਾ ਦਾ ਕਪਤਾਨ ਵਜੋਂ 9 ਮਹੀਨਿਆਂ ਵਿੱਚ ਦੂਜਾ ਆਈਸੀਸੀ ਖਿਤਾਬ ਹੈ।  ਰੋਹਿਤ ਦੀ ਕਪਤਾਨੀ ਹੇਠ ਪਿਛਲੇ ਸਾਲ 29 ਜੂਨ ਨੂੰ ਟੀ-20 ਵਿਸ਼ਵ ਕੱਪ ਵੀ ਜਿੱਤਿਆ ਸੀ।

ਇਹਨਾਂ ਦੀ ਰਹੀ ਸ਼ਾਨਦਾਰ ਭੂਮਿਕਾ

ਰੋਹਿਤ ਸ਼ਰਮਾ ਨੇ ਕਪਤਾਨੀ ਦੀ ਪਾਰੀ ਖੇਡੀ ਅਤੇ 76 ਦੌੜਾਂ ਬਣਾਈਆਂ।  ਸ਼੍ਰੇਅਸ (48 ਦੌੜਾਂ), ਕੇਐਲ ਰਾਹੁਲ (ਨਾਬਾਦ 34 ਦੌੜਾਂ) ਅਤੇ ਅਕਸ਼ਰ ਪਟੇਲ (29 ਦੌੜਾਂ) ਨੇ ਦੌੜਾਂ ਦਾ ਪਿੱਛਾ ਕਰਨ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ। ਇਸੇ ਤਰਾਂ ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਕਿਉਂਕਿ ਓਹਨਾਂ ਨੇ ਲਗਾਤਾਰ ਦੋ ਓਵਰਾਂ ਵਿੱਚ ਦੋ ਵਿਕਟਾਂ ਲੈ ਕੇ ਖੇਡ ਨੂੰ ਭਾਰਤ ਦੇ ਹੱਕ ਵਿੱਚ ਲਿਆਂਦਾ।   ਰਚਿਨ ਰਵਿੰਦਰ ਅਤੇ ਕੇਨ ਵਿਲੀਅਮਸਨ ਨੂੰ ਪੈਵੇਲੀਅਨ ਭੇਜਿਆ।  ਨਿਊਜ਼ੀਲੈਂਡ ਵੱਲੋਂ ਡੈਰਿਲ ਮਿਸ਼ੇਲ (63 ਦੌੜਾਂ) ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਰਿਹਾ। ਨਿਊਜ਼ੀਲੈਂਡ ਨੇ ਭਾਰਤ ਨੂੰ 252 ਦੌੜਾਂ ਦਾ ਟੀਚਾ ਦਿੱਤਾ ਸੀ। ਆਖਰ ਤੱਕ ਮੈਚ ਦਿਲਚਸਪ ਬਣਿਆ ਰਿਹਾ ਅਤੇ ਫਸਵਾਂ ਮੁਕਾਬਲਾ ਰਿਹਾ। 

ਇਹ ਵੀ ਪੜ੍ਹੋ