WPL 2024: ਆ ਗਿਆ ਦੂਜੇ ਸੀਜਨ ਦਾ ਸ਼ੈਡਿਊਲ, 23 ਫਰਵੀ ਨੂੰ ਓਪਨਿੰਗ ਮੈਚ, ਜਾਣੋ ਕਦੋਂ ਖੇਡਿਆ ਜਾਵੇਗਾ ਫਾਈਨਲ 

WPL 2024: ਬੀਸੀਸੀਆਈ ਨੇ ਮਹਿਲਾ ਪ੍ਰੀਮੀਅਰ ਲੀਗ 2024 ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। 23 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 17 ਮਾਰਚ ਤੱਕ ਖੇਡਿਆ ਜਾਵੇਗਾ। WPL ਦੇ ਸਾਰੇ 22 ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਅਤੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਣਗੇ। ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ 11-11 ਮੈਚ ਖੇਡੇ ਜਾਣਗੇ।

Share:

ਹਾਈਲਾਈਟਸ

  • 23 ਫਰਵੀਰ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 17 ਮਾਰਚ ਨੂੰ ਖੇਡਿਆ ਜਾਵੇਗਾ
  • 5 ਟੀਮਾਂ ਇੱਕ ਦੂਜੇ ਦੇ ਖਿਲਾਫ 2-2 ਲੀਗ ਮੈਚ ਖੇਡਣਗੀਆਂ।

WPL 2024: ਭਾਰਤ 'ਚ ਹੋਣ ਵਾਲੀ ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਸੀਜ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪਹਿਲਾ ਮੈਚ 23 ਫਰਵਰੀ ਨੂੰ ਹੋਵੇਗਾ, ਜਿਸ 'ਚ ਪਹਿਲੇ ਸੀਜ਼ਨ ਦੇ ਫਾਈਨਲਿਸਟ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਆਹਮੋ-ਸਾਹਮਣੇ ਹੋਣਗੇ। ਇਸ ਲੀਗ ਦਾ ਫਾਈਨਲ 17 ਮਾਰਚ ਨੂੰ ਖੇਡਿਆ ਜਾਵੇਗਾ। ਕੁੱਲ 5 ਟੀਮਾਂ ਭਾਗ ਲੈਣਗੀਆਂ। WPL ਦੇ ਸਾਰੇ 22 ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਅਤੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਣਗੇ। ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ 11-11 ਮੈਚ ਖੇਡੇ ਜਾਣਗੇ।

WPL 2024 ਦਾ ਫਾਰਮੈਟ ਕਿਵੇ ਦਾ ਹੋਵੇਗਾ?

ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ 5 ਟੀਮਾਂ ਇੱਕ ਦੂਜੇ ਦੇ ਖਿਲਾਫ 2-2 ਲੀਗ ਮੈਚ ਖੇਡਣਗੀਆਂ। ਜਦੋਂ ਲੀਗ ਪੜਾਅ ਖਤਮ ਹੋ ਜਾਵੇਗਾ, ਤਾਂ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਖੜ੍ਹੀ ਟੀਮ ਸਿੱਧੇ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਅਰੁਣ ਜੇਤਲੀ ਸਟੇਡੀਅਮ 'ਚ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਐਲੀਮੀਨੇਟਰ ਖੇਡਿਆ ਜਾਵੇਗਾ, ਜਿਸ 'ਚ ਜੋ ਵੀ ਟੀਮ ਜਿੱਤੇਗੀ ਉਹ ਫਾਈਨਲ 'ਚ ਜਾਵੇਗੀ। ਫਿਰ ਖਿਤਾਬੀ ਮੁਕਾਬਲਾ 17 ਮਾਰਚ ਨੂੰ ਹੋਵੇਗਾ।

ਕਿੰਨੇ ਵਜੇ ਸ਼ੁਰੂ ਹੋਵੇਗਾ ਮੈਚ 

ਵਿਮੇਂਸ ਪ੍ਰੀਮੀਅਰ ਲੀਗ ਦੇ ਦੂਜੇ ਦਿਨ ਦੇ ਸ਼ੁਰਆਤੀ  23 ਫਰਵਰੀ ਤੋਂ 4 ਮਾਰਚ ਤੱਕ 11 ਮੈਚ ਹੋਣੇ ਹਨ। ਇਹ ਸਾਰੇ ਮੈਚ ਬੈਂਗਲੁਰੂ 'ਚ ਹੋਣੇ ਹਨ। ਇਸ ਤੋਂ ਬਾਅਦ ਬਾਕੀ 11 ਮੈਚ 5 ਤੋਂ 17 ਮਾਰਚ ਤੱਕ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਜਾਣਗੇ। ਦਿੱਲੀ 'ਚ ਹੋਣ ਵਾਲੇ ਸਾਰੇ ਮੈਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਣਗੇ।

ਆਖਰੀ ਲੀਗ 13 ਮਾਰਚ ਨੂੰ, ਫਾਈਨਲ 17 ਨੂੰ

ਮਹਿਲਾ ਪ੍ਰੀਮੀਅਰ ਲੀਗ ਦਾ ਆਖਰੀ ਲੀਗ ਮੈਚ 13 ਮਾਰਚ ਨੂੰ ਦਿੱਲੀ ਕੈਪੀਟਲਸ ਅਤੇ ਗੁਜਰਾਤ ਜਾਇੰਟਸ ਵਿਚਾਲੇ ਹੋਣਾ ਹੈ। ਇਸ ਤੋਂ ਬਾਅਦ 14 ਅਤੇ 16 ਮਾਰਚ ਨੂੰ ਇੱਕ-ਇੱਕ ਦਿਨ ਦਾ ਅੰਤਰ ਹੋਵੇਗਾ। ਫਿਰ 15 ਮਾਰਚ ਨੂੰ ਐਲੀਮੀਨੇਟਰ ਅਤੇ ਫਾਈਨਲ 17 ਮਾਰਚ ਨੂੰ ਖੇਡਿਆ ਜਾਵੇਗਾ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਕਾਫੀ ਉਤਸ਼ਾਹ ਹੈ।

WPL 2024 ਦੀਆਂ ਸਾਰੀਆਂ 5 ਟੀਮਾਂ 

ਰਾਇਲ ਚੈਲੰਜਰਜ਼ ਬੰਗਲੌਰ (RCB)
ਗੁਜਰਾਤ ਜਾਇੰਟਸ (GG)
ਮੁੰਬਈ ਇੰਡੀਅਨਜ਼ (MI)
ਦਿੱਲੀ ਕੈਪੀਟਲਜ਼ (DC)
ਯੂਪੀ ਵਾਰੀਅਰਜ਼ (UPW)

ਪਹਿਲੇ ਸੀਜ਼ਨ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਸੀ

ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ 'ਚ ਮੁੰਬਈ ਇੰਡੀਅਨਜ਼ ਚੈਂਪੀਅਨ ਬਣੀ। ਖ਼ਿਤਾਬੀ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ। ਹਰਮਨਪ੍ਰੀਤ ਕੌਰ ਦੀ ਕਪਤਾਨੀ 'ਚ ਮੁੰਬਈ ਜੇਤੂ ਰਹੀ, ਜਦਕਿ ਦਿੱਲੀ ਦੀ ਕਮਾਨ ਮੇਗ ਲੈਨਿੰਗ ਦੇ ਹੱਥਾਂ 'ਚ ਸੀ, ਜਿਸ ਦੀ ਟੀਮ ਨੇ ਪੂਰੇ ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫਾਈਨਲ 'ਚ ਮੁੰਬਈ ਤੋਂ ਹਾਰ ਗਈ।

ਇਹ ਵੀ ਪੜ੍ਹੋ