IND vs PAK Pre-Match Show: ਭਾਰਤ-ਪਾਕ ਪ੍ਰੀ ਮੈਚ ਸ਼ੋਅ ਵਿੱਚ ਪਰਫਾਰਮ ਕਰਨਗੇ ਅਰਿਜੀਤ ਸਿੰਘ

IND vs PAK Pre-Match Show: ਭਾਰਤ-ਪਾਕਿਸਤਾਨ(IND vs PAK) ਮੈਚ ਨੂੰ ਲੈਕੇ ਚਰਚਾ ਜੋਰਾਂ ਸ਼ੋਰਾਂ ਤੇ ਹਨ। ਹਰ ਕੋਈ ਇਸ ਮੈਚ ਨੂੰ ਵੇਖਣ ਲਈ ਪੂਰੀ ਤਰਾਂ ਉਤਸਾਹਿਤ ਹੈ। ਪਰ ਭਾਰਤ-ਪਾਕਿਸਤਾਨ ਵਿਸ਼ਵ ਕੱਪ ਨੂੰ ਹੋਰ ਰੋਚਕ ਬਣਾਉਣ ਲਈ ਬੀਸੀਸੀਆਈ ਵਧੇਰੇ ਤਿਆਰੀਆਂ ਕਰਦੀ ਦਿਖਾਈ ਦੇ ਰਹੀ ਹੈ। ਜਿਸਦੇ ਚਲਦੇ ਮੈਚ ਤੋਂ ਪਹਿਲਾ ਪ੍ਰੀ ਮੈਚ ਸ਼ੋਅ ਦਾ ਆਯੋਜਨ ਹੋਵੇਗਾ। […]

Share:

IND vs PAK Pre-Match Show: ਭਾਰਤ-ਪਾਕਿਸਤਾਨ(IND vs PAK) ਮੈਚ ਨੂੰ ਲੈਕੇ ਚਰਚਾ ਜੋਰਾਂ ਸ਼ੋਰਾਂ ਤੇ ਹਨ। ਹਰ ਕੋਈ ਇਸ ਮੈਚ ਨੂੰ ਵੇਖਣ ਲਈ ਪੂਰੀ ਤਰਾਂ ਉਤਸਾਹਿਤ ਹੈ। ਪਰ ਭਾਰਤ-ਪਾਕਿਸਤਾਨ ਵਿਸ਼ਵ ਕੱਪ ਨੂੰ ਹੋਰ ਰੋਚਕ ਬਣਾਉਣ ਲਈ ਬੀਸੀਸੀਆਈ ਵਧੇਰੇ ਤਿਆਰੀਆਂ ਕਰਦੀ ਦਿਖਾਈ ਦੇ ਰਹੀ ਹੈ। ਜਿਸਦੇ ਚਲਦੇ ਮੈਚ ਤੋਂ ਪਹਿਲਾ ਪ੍ਰੀ ਮੈਚ ਸ਼ੋਅ ਦਾ ਆਯੋਜਨ ਹੋਵੇਗਾ। ਜਿਸ ਵਿੱਚ ਲਾਈਵ ਸੰਗੀਤ ਪ੍ਰਦਰਸ਼ਨ ਚੱਲੇਗਾ। 

ਭਾਰਤ ਬਨਾਮ ਪਾਕਿਸਤਾਨ ਵਿਸ਼ਵ ਕੱਪ 

ਮੁਕਾਬਲੇ ਦੀ ਇੱਕ ਰੋਮਾਂਚਕ ਸ਼ੁਰੂਆਤ ਵਿੱਚ ਪ੍ਰਸ਼ੰਸਕ ਅਹਿਮਦਾਬਾਦ ਦੇ ਪ੍ਰਸਿੱਧ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੱਕ ਸੰਗੀਤਮਈ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕਰ ਸਕਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਭਾਰਤ ਬਨਾਮ ਪਾਕਿਸਤਾਨ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਲਈ ਤਿਆਰ ਹੈ। ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ ਅਤੇ ਸੁਖਵਿੰਦਰ ਸਿੰਘ ਸਮੇਤ ਸੰਗੀਤਕ ਸਿਤਾਰਿਆਂ ਦੀ ਲਾਈਨਅੱਪ ਇਸ ਇਤਿਹਾਸਕ ਸਮਾਗਮ ਨੂੰ ਲਾਈਵ ਪ੍ਰਦਰਸ਼ਨ ਦੇ ਨਾਲ ਖੁਸ਼ ਕਰੇਗੀ। ਜਦੋਂ ਕਿ ਰਣਵੀਰ ਸਿੰਘ ਅਤੇ ਤਮੰਨਾ ਭਾਟੀਆ ਵਰਗੇ ਹੋਰ ਸਿਤਾਰਿਆਂ ਦੇ ਵੀ ਪ੍ਰਦਰਸ਼ਨ ਦੀ ਉਮੀਦ ਹੈ। ਅਜੇ ਤੱਕ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਜਦੋਂ ਕਿ ਅਰਿਜੀਤ ਸਿੰਘ ਦੇ ਪ੍ਰਦਰਸ਼ਨ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ। ਥੋੜ੍ਹੀ ਦੇਰ ਬਾਅਦ ਬੀਸੀਸੀਆਈ ਨੇ ਇਹ ਵੀ ਐਲਾਨ ਕੀਤਾ ਕਿ ਸ਼ੰਕਰ ਮਹਾਦੇਵਨ ਅਤੇ ਸੁਖਵਿੰਦਰ ਸਿੰਘ ਵੀ ਭਾਰਤ ਬਨਾਮ ਪਾਕਿਸਤਾਨ ਪ੍ਰੀ-ਮੈਚ ਸ਼ੋਅ ਵਿੱਚ ਪ੍ਰਦਰਸ਼ਨ ਕਰਨਗੇ। ਇਹ ਉਜਾਗਰ ਕਰਨ ਯੋਗ ਹੈ ਕਿ ਬੀਸੀਸੀਆਈ ਨੂੰ ਉਦਘਾਟਨੀ ਸਮਾਰੋਹ ਦੀ ਗੈਰ-ਮੌਜੂਦਗੀ ਲਈ ਕੁਝ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਉਹ ਪ੍ਰਸ਼ੰਸਕਾਂ ਲਈ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹੋਰ ਵੇਖੋ: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ‘ਆਪ੍ਰੇਸ਼ਨ ਅਲਰਟ’ ਸ਼ੁਰੂ

ਭਾਰਤ-ਪਾਕਿਸਤਾਨ ਮੈਚ(IND vs PAK) ਨੂੰ ਪਹਿਲਾਂ ਹੀ ਦਰਸ਼ਕਾਂ ਵਿੱਚ ਖਾਸਾ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਮੈਚ ਵਿੱਚ 24 ਘੰਟੇ ਤੋਂ ਵੀ ਘੱਟ ਸਮਾਂ ਬਾਕੀ ਹੈ। ਉੱਪਰੋਂ ਇਹ ਹੋਣ ਵਾਲੀ ਸੰਗੀਤ ਪਰਫਾਰਮੈਂਸ ਇਸ ਮੁਕਾਬਲੇ ਵਿੱਚ ਚਾਰ ਚੰਦ ਲਗਾਉਣ ਦੇ ਬਰਾਬਰ ਹੈ। ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਗੀਤਕਾਰਾਂ ਦੀ ਚੌਣ ਕੀਤੀ ਗਈ ਹੈ। ਊਮੀਦ ਹੈ ਕਿ ਬਾਲੀਵੁੱਡ ਅਭਿਨੇਤਾ ਦਾ ਪ੍ਰਦਰਸ਼ਨ ਵੀ ਇਸ ਦੌਰਾਨ ਵੇਖਣ ਨੂੰ ਮਿਲੇਗਾ ਹਾਲਾਂਕਿ ਅਧਿਕਾਰਤ ਤੌਰ ਸੇ ਬੀਸੀਸੀਆਈ ਨੇ ਹਜੇ ਉਸਦੀ ਪੁਸ਼ਟੀ ਨਹੀਂ ਕੀਤੀ ਹੈ।

ਬੀਸੀਸੀਆਈ ਨੇ ਕੇਵਲ ਪ੍ਰੀ ਸ਼ੌਅ ਦੌਰਾਨ ਹੋਣ ਵਾਲੇ ਲਾਈਵ ਸੰਗੀਤ ਸਮਾਰੋਹ ਬਾਰੇ ਐਲਾਨ ਕੀਤਾ ਹੈ। ਜਿਸ ਨੂੰ ਲੈਕੇ ਸੋਸ਼ਲ ਮੀਡੀਆ ਸਾਈਟ ਦੇ ਪ੍ਰਸ਼ਸੰਕਾ ਦਾ ਉਤਸਾਹ ਸਾਫ ਵੇਖਿਆ ਜਾ ਸਕਦਾ ਹੈ। ਚਰਚਾ ਇਹ ਵੀ ਹੈ ਕਿ ਮੈਚ ਦੌਰਾਨ ਰਣਵੀਰ ਸਿੰਘ ਵੀ ਸ਼ਿਰਕਤ ਕਰ ਸਕਦੇ ਹਨ। ਤਮੰਨਾ ਭਾਟੀਆ ਦੇ ਵੀ ਇਸ ਦੌਰਾਨ ਉਪਸਥਿਤ ਰਹਿਣ ਦੀ ਊਮੀਦ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।