ਬੈਡਮਿੰਟਨ ਵਿਸ਼ਵ ਫੈਡਰੇਸ਼ਨ ਨੇ ਨਵੀਂ ‘ਸਪਿਨ ਸਰਵ’ ‘ਤੇ ਲਗਾਈ ਪਾਬੰਦੀ

ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਨਵੀਂ ‘ਸਪਿਨ ਸਰਵ’ ’ਤੇ ਵਿਸ਼ਵ ਸੰਚਾਲਨ ਸੰਸਥਾ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀ.ਡਬਲਿਊ.ਐਫ.) ਨੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜੋ ਕਿ 29 ਮਈ 2023 ਨੂੰ ਤੁਰੰਤ ਪ੍ਰਭਾਵੀ ਹੋਵੇਗੀ। ਅੰਤਰਿਮ ਪਾਬੰਦੀ ਸਾਰੇ ਬੀ.ਡਬਲਿਊ.ਐਫ. ਮਨਜ਼ੂਰੀ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ‘ਤੇ ਲਾਗੂ ਹੁੰਦੀ ਹੈ ਜਿਸ ਵਿੱਚ ਬੀ.ਡਬਲਿਊ.ਐਫ. ਸੁਦੀਰਮਨ ਕੱਪ ਫਾਈਨਲਜ਼ 2023 ਜੋ ਕਿ ਐਤਵਾਰ 14 ਮਈ 2023 […]

Share:

ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਨਵੀਂ ‘ਸਪਿਨ ਸਰਵ’ ’ਤੇ ਵਿਸ਼ਵ ਸੰਚਾਲਨ ਸੰਸਥਾ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀ.ਡਬਲਿਊ.ਐਫ.) ਨੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜੋ ਕਿ 29 ਮਈ 2023 ਨੂੰ ਤੁਰੰਤ ਪ੍ਰਭਾਵੀ ਹੋਵੇਗੀ। ਅੰਤਰਿਮ ਪਾਬੰਦੀ ਸਾਰੇ ਬੀ.ਡਬਲਿਊ.ਐਫ. ਮਨਜ਼ੂਰੀ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ‘ਤੇ ਲਾਗੂ ਹੁੰਦੀ ਹੈ ਜਿਸ ਵਿੱਚ ਬੀ.ਡਬਲਿਊ.ਐਫ. ਸੁਦੀਰਮਨ ਕੱਪ ਫਾਈਨਲਜ਼ 2023 ਜੋ ਕਿ ਐਤਵਾਰ 14 ਮਈ 2023 ਤੋਂ ਸ਼ੁਰੂ ਹੋਣ ਵਾਲਾ ਹੈ ਅਤੇ ਨਾਲ ਹੀ ਅਗਲੇ ਹਫ਼ਤੇ ਵਿੱਚ ਮਲੇਸ਼ੀਆ ਮਾਸਟਰਜ਼ 2023 ਸ਼ਾਮਲ ਹਨ।

ਇਹ ਸਭ ਤੋਂ ਪਹਿਲਾਂ ਡੈਨਿਸ਼ ਡਬਲਜ਼ ਖਿਡਾਰੀ ਮਾਰਕਸ ਰਿੰਡਸ਼ੋਜ ਦੁਆਰਾ ਸ਼ੁਰੂ ਕੀਤਾ ਗਿਆ ਸੀ, ਜਿਸ ਨੇ ਪਿਛਲੇ ਮਹੀਨੇ ਪੋਲਿਸ਼ ਓਪਨ ਵਿੱਚ ਇਸ ਨਵੀਨਤਾਕਾਰੀ ਸਪਿਨ ਸਰਵ ਦੇ ਨਾਲ ਬਹੁਤ ਸਾਰੇ ਅੰਕ ਵਟੋਰੇ ਸਨ। ਇਹ ਇੱਕ ਅਜਿਹੀ ਸਰਵਿਸ ਹੈ ਜਿੱਥੇ ਸ਼ਟਲਰ ਸ਼ਟਲਕਾਕ ਦੇ ਕਾਰਕ ਨੂੰ ਆਪਣੇ ਅੰਗੂਠੇ ਅਤੇ ਵਿਚਕਾਰਲੀ ਉਂਗਲੀ ਦੇ ਵਿਚਕਾਰ ਰੱਖਦਾ ਹੈ ਅਤੇ ਰੈਕੇਟ ਨਾਲ ਜਾਲ ਵੱਲ ਭੇਜਣ ਤੋਂ ਪਹਿਲਾਂ ਕੈਰਮ ਸਟ੍ਰਾਈਕ ਮੋਸ਼ਨ ਨਾਲ ਇਸਨੂੰ ਸਪਿਨ ਕਰਨ ਦੀ ਕੋਸ਼ਿਸ਼ ਕਰਦਾ ਹੈ।

ਬੈਡਮਿੰਟਨ ਦੇ ਬੀ.ਡਬਲਿਊ.ਐਫ. ਕਾਨੂੰਨਾਂ ਦੇ ਸੈਕਸ਼ਨ 4.1 ਦੇ 9.1.5 ਵਿੱਚ ਹੋਈ ਸੋਧ ਹੁਣ ਇਹ ਦੱਸਦੀ ਹੈ ਕਿ ਸਰਵਰ ਬਿਨਾਂ ਸਪਿਨ ਦੇ ਸ਼ਟਲ ਨੂੰ ਛੱਡ ਦੇਵੇਗਾ ਅਤੇ ਸਰਵਰ ਦਾ ਰੈਕੇਟ ਸ਼ੁਰੂ ਵਿੱਚ ਹੀ ਸ਼ਟਲ ਦੇ ਅਧਾਰ ਨੂੰ ਹਿੱਟ ਕਰੇਗਾ। ਕਾਨੂੰਨ ਤਹਿਤ ਅਜਿਹੇ ਪਰਿਵਰਤਨ ਦੀ ਪਾਲਣਾ ਨਾ ਹੋਣ ’ਤੇ ਇਸ ਨੂੰ ਇੱਕ ਫਾਉਲ ਮੰਨਿਆ ਜਾਵੇਗਾ।

ਬੀ.ਡਬਲਿਊ.ਐਫ. ਦੇ ਪ੍ਰਧਾਨ ਪੌਲ-ਏਰਿਕ ਹਾਇਰ ਨੇ ਕਿਹਾ: “ਬੀ.ਡਬਲਿਊ.ਐਫ. ਉਹਨਾਂ ਖਿਡਾਰੀਆਂ ਦਾ ਸੁਆਗਤ ਕਰਦਾ ਹੈ ਜੋ ਸਾਡੀ ਖੇਡ ਵਿੱਚ ਨਵੀਨਤਾ ਲਿਆਉਂਦੇ ਹਨ। ਭਾਵੇਂ ਕਿ ਸਾਨੂੰ ਬੀ.ਡਬਲਿਊ.ਐਫ. ਐਥਲੀਟਸ ਕਮਿਸ਼ਨ ਸਮੇਤ ਬੈਡਮਿੰਟਨ ਕਮਿਊਨਿਟੀ ਅੰਦਰੋਂ ਫੀਡਬੈਕ ਮਿਲੇ ਹਨ ਜੋ ਇਹ ਦਰਸਾਉਂਦੇ ਹਨ ਕਿ ਇਸ ‘ਸਪਿਨ ਸਰਵ’ ਦਾ ਖੇਡ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।”

ਉਹਨਾਂ ਨੇ ਕਿਹਾ ਕਿ ਇਹ ‘ਸਪਿਨ ਸਰਵ’ ਇੱਕ ‘ਸਾਈਡਕ ਸਰਵ’ ਜਿਸ ਦੀ ਇਜਾਜ਼ਤ ਨਹੀਂ ਹੈ ਵਰਗੀਆਂ ਵਿਸ਼ੇਸ਼ਤਾਵਾਂ ਰਖਦੀ ਹੈ, ਇਸ ਲਈ ਇੱਕ ਮਾਹਰ ਪੈਨਲ ਨੇ 27 ਮਈ 2023 ਨੂੰ ਹੋਣ ਵਾਲੀ ਬੀ.ਡਬਲਿਊ.ਐਫ. ਏ.ਜੀ.ਐੱਮ. ਵਿੱਚ ਮੈਂਬਰਸ਼ਿਪ ਨਾਲ ਹੋਰ ਸਲਾਹ-ਮਸ਼ਵਰੇ ਹੋਣ ਤੱਕ ‘ਸਪਿਨ ਸਰਵ’ ਨੂੰ ਅਸਵੀਕਾਰ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਿਖਰਲੀ ਸੰਸਥਾ ਨੇ ਕਿਹਾ ਕਿ ਉਹ ਅਜਿਹੇ ਘਟਨਾਕ੍ਰਮ ਤੋਂ ਬਚਣਾ ਚਾਹੁੰਦੀ ਹੈ ਅਤੇ ਆਗਾਮੀ ਬੀ.ਡਬਲਿਊ.ਐਫ. ਸੁਦੀਰਮਨ ਕੱਪ ਫਾਈਨਲਜ਼ 2023 ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਇਸ ਨਵੇਂ ‘ਸਪਿਨ ਸਰਵ’ ਦੀ ਜਾਂਚ ਕਰਨ ਤੱਕ ਇਸਨੂੰ ਮੁਕਾਬਲਿਆਂ ਵਿੱਚ ਵਿਘਨ ਪਾਉ ਸਮਝਦੇ ਹੋਏ ਫਿਲਹਾਲ ਰੋਕਦੀ ਹੈ।