Babar Azam ਇੱਕ ਵਾਰ ਫਿਰ ਵਨਡੇ ਕ੍ਰਿਕਟ ਵਿੱਚ NO. 1

ਸ਼ੁਭਮਨ ਗਿੱਲ ਨੂੰ ਆਈਸੀਸੀ ਵਨਡੇ ਰੈਂਕਿੰਗ 'ਚ 16 ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਗਿੱਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਵੀ ਹਿੱਸਾ ਨਹੀਂ ਹਨ। ਹਾਲ ਹੀ 'ਚ ਹੋਏ ਵਨਡੇ ਵਿਸ਼ਵ ਕੱਪ ਦੌਰਾਨ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਆਪਣਾ ਸਿਖਰਲਾ ਸਥਾਨ ਗੁਆਉਣਾ ਪਿਆ ਹੈ।

Share:

ਹਾਈਲਾਈਟਸ

  • ਆਲਰਾਊਂਡਰਾਂ ਦੀ ਸੂਚੀ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ

ਸ਼ੁਭਮਨ ਗਿੱਲ ਨੂੰ ਪਿੱਛੇ ਛੱਡ ਕੇ ਬਾਬਰ ਆਜ਼ਮ ਵਨਡੇ ਕ੍ਰਿਕਟ 'ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣ ਗਏ ਹਨ, ਬਾਬਰ ਆਜ਼ਮ ਇਸ ਤੋਂ ਪਹਿਲਾਂ ਵੀ ਇਹ ਕਾਰਨਾਮਾ ਕਰ ਚੁੱਕੇ ਹਨ। ਸ਼ੁਭਮਨ ਗਿੱਲ ਨੂੰ ਆਈਸੀਸੀ ਵਨਡੇ ਰੈਂਕਿੰਗ 'ਚ 16 ਅੰਕਾਂ ਦਾ ਨੁਕਸਾਨ ਹੋਇਆ ਹੈ ਅਤੇ ਗਿੱਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਵੀ ਹਿੱਸਾ ਨਹੀਂ ਹਨ। ਹਾਲ ਹੀ 'ਚ ਹੋਏ ਵਨਡੇ ਵਿਸ਼ਵ ਕੱਪ ਦੌਰਾਨ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਆਪਣਾ ਸਿਖਰਲਾ ਸਥਾਨ ਗੁਆਉਣਾ ਪਿਆ ਹੈ। ਮੌਜੂਦਾ ਵਨਡੇ ਰੈਂਕਿੰਗ 'ਚ ਬਾਬਰ ਆਜ਼ਮ 824 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ, ਜਦਕਿ ਸ਼ੁਭਮਨ ਗਿੱਲ 810 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ।



ਸ਼੍ਰੇਅਸ ਅਈਅਰ 12ਵੇਂ ਸਥਾਨ 'ਤੇ 

ਸ਼੍ਰੇਅਸ ਅਈਅਰ 12ਵੇਂ ਸਥਾਨ 'ਤੇ ਖਿਸਕ ਗਏ ਹਨ ਜਦਕਿ ਲੋਕੇਸ਼ ਰਾਹੁਲ ਇਕ ਸਥਾਨ ਦੇ ਸੁਧਾਰ ਨਾਲ 16ਵੇਂ ਸਥਾਨ 'ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਦੀ ਸੂਚੀ 'ਚ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਹਨ ਜਦਕਿ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੂਜੇ ਅਤੇ ਭਾਰਤ ਦੇ ਮੁਹੰਮਦ ਸਿਰਾਜ ਤੀਜੇ ਸਥਾਨ 'ਤੇ ਹਨ। ਜਸਪ੍ਰੀਤ ਬੁਮਰਾਹ (ਪੰਜਵੇਂ) ਅਤੇ ਕੁਲਦੀਪ ਯਾਦਵ (ਅੱਠਵੇਂ) ਚੋਟੀ ਦੇ 10 ਵਿੱਚ ਸ਼ਾਮਲ ਹੋਰ ਭਾਰਤੀ ਹਨ। ਮੁਹੰਮਦ ਸ਼ਮੀ 11ਵੇਂ ਸਥਾਨ 'ਤੇ ਹਨ ਜਦਕਿ ਰਵਿੰਦਰ ਜਡੇਜਾ 22ਵੇਂ ਸਥਾਨ 'ਤੇ ਹਨ।

ਆਲਰਾਊਂਡਰਾਂ 'ਚ ਸ਼ਾਕਿਬ ਅਲ ਹਸਨ ਚੋਟੀ 'ਤੇ

ਆਲਰਾਊਂਡਰਾਂ ਦੀ ਸੂਚੀ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਚੋਟੀ 'ਤੇ ਬਰਕਰਾਰ ਹਨ। ਜਡੇਜਾ (12ਵੇਂ) ਅਤੇ ਹਾਰਦਿਕ ਪੰਡਯਾ (17ਵੇਂ) ਦੇ ਰੂਪ ਵਿੱਚ ਚੋਟੀ ਦੇ 20 ਵਿੱਚ ਸਿਰਫ਼ ਦੋ ਭਾਰਤੀ ਹਨ। ਸੂਰਿਆਕੁਮਾਰ ਯਾਦਵ ਟੀ-20 ਇੰਟਰਨੈਸ਼ਨਲ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਬਰਕਰਾਰ ਹਨ।
 

ਗੇਂਦਬਾਜ਼ਾਂ 'ਚ ਆਦਿਲ ਅੱਗੇ

ਇੰਗਲੈਂਡ ਦੇ ਆਦਿਲ ਰਾਸ਼ਿਦ ਗੇਂਦਬਾਜ਼ਾਂ 'ਚ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲੇ ਦੇਸ਼ ਦੇ ਦੂਜੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਗ੍ਰੀਮ ਸਵਾਨ ਇਸ ਫਾਰਮੈਟ ਵਿੱਚ ਇੰਗਲੈਂਡ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਬਣ ਚੁੱਕੇ ਹਨ। ਵੈਸਟਇੰਡੀਜ਼ ਖਿਲਾਫ ਮੌਜੂਦਾ ਸੀਰੀਜ਼ ਦੇ ਚਾਰ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸੱਤ ਵਿਕਟਾਂ ਲੈ ਕੇ ਉਸ ਨੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੂੰ ਦੂਜੇ ਸਥਾਨ 'ਤੇ ਧੱਕ ਦਿੱਤਾ। ਇਸ ਸੂਚੀ 'ਚ ਭਾਰਤ ਦੇ ਰਵੀ ਬਿਸ਼ਨੋਈ ਤੀਜੇ ਸਥਾਨ 'ਤੇ ਹਨ। ਆਲਰਾਊਂਡਰਾਂ 'ਚ ਸ਼ਾਕਿਬ ਦਾ ਦਬਦਬਾ ਬਰਕਰਾਰ ਹੈ ਜਦਕਿ ਹਾਰਦਿਕ ਚੌਥੇ ਸਥਾਨ 'ਤੇ ਚੋਟੀ ਦੇ ਭਾਰਤੀ ਹਨ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਰਕਰਾਰ ਹਨ। ਉਸ ਤੋਂ ਬਾਅਦ ਇੰਗਲੈਂਡ ਦੇ ਜੋਅ ਰੂਟ (ਦੂਜੇ) ਅਤੇ ਸਟੀਵ ਸਮਿਥ (ਤੀਜੇ) ਹਨ। ਇਸ ਰੈਂਕਿੰਗ 'ਚ ਭਾਰਤੀ ਕਪਤਾਨ ਰੋਹਿਤ 10ਵੇਂ ਸਥਾਨ ਦੇ ਨਾਲ ਦੇਸ਼ ਦੇ ਚੋਟੀ ਦੇ ਖਿਡਾਰੀ ਹਨ।

 

ਟੈਸਟ ਗੇਂਦਬਾਜ਼ਾਂ 'ਚ ਅਸ਼ਵਿਨ ਪਹਿਲੇ ਸਥਾਨ 'ਤੇ

ਟੈਸਟ ਗੇਂਦਬਾਜ਼ਾਂ ਦੀ ਸੂਚੀ 'ਚ ਤਜਰਬੇਕਾਰ ਭਾਰਤੀ ਰਵੀਚੰਦਰਨ ਅਸ਼ਵਿਨ ਪਹਿਲੇ ਸਥਾਨ 'ਤੇ ਹਨ ਜਦਕਿ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਦੂਜੇ ਸਥਾਨ 'ਤੇ ਹਨ। ਪਾਕਿਸਤਾਨ ਖਿਲਾਫ ਪਹਿਲੇ ਟੈਸਟ 'ਚ ਜ਼ਬਰਦਸਤ ਗੇਂਦਬਾਜ਼ੀ ਤੋਂ ਬਾਅਦ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਤੀਜੇ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਰਵਿੰਦਰ ਜਡੇਜਾ ਚੌਥੇ ਸਥਾਨ 'ਤੇ ਖਿਸਕ ਗਏ ਹਨ। ਚੋਟੀ ਦੇ 10 ਵਿੱਚ ਆਸਟਰੇਲੀਆ ਦੇ ਗੇਂਦਬਾਜ਼ਾਂ ਦਾ ਦਬਦਬਾ ਹੈ, ਜਿਸ ਵਿੱਚ ਕਮਿੰਸ ਤੋਂ ਇਲਾਵਾ ਨਾਥਨ ਲਿਓਨ (ਪੰਜਵਾਂ), ਮਿਸ਼ੇਲ ਸਟਾਰਕ (ਅੱਠਵਾਂ) ਅਤੇ ਜੋਸ਼ ਹੇਜ਼ਲਵੁੱਡ (10ਵਾਂ) ਸ਼ਾਮਲ ਹਨ। ਆਲਰਾਊਂਡਰਾਂ 'ਚ ਜਡੇਜਾ ਅਤੇ ਅਸ਼ਵਿਨ ਚੋਟੀ ਦੇ ਦੋ ਸਥਾਨਾਂ 'ਤੇ ਹਨ ਜਦਕਿ ਅਕਸ਼ਰ ਪਟੇਲ ਪੰਜਵੇਂ ਸਥਾਨ 'ਤੇ ਹਨ।

ਇਹ ਵੀ ਪੜ੍ਹੋ