ਮੈਕਸਵੈਲ ਦੀ ਫਿਰ ਚਲੀ ਹਨੇਰੀ, ਆਸਟ੍ਰੇਲਿਆ 5 ਵਿਕਟਾਂ ਨਾਲ ਰਿਹਾ ਜੇਤੂ

ਤੀਜੇ ਮੈਚ 'ਚ ਆਸਟ੍ਰੇਲਿਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੈਕਸਵੈੱਲ ਹੁਣ ਰੋਹਿਤ ਸ਼ਰਮਾ ਦੇ ਨਾਲ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਵਾਪਸੀ ਕਰ ਲਈ ਹੈ। 

Share:

ਗੁਵਾਹਾਟੀ ਵਿੱਚ ਖੇਡੇ ਗਏ ਤੀਜ਼ੇ ਟੀ-20 ਮੈਚ ਵਿੱਚ ਆਸਟ੍ਰੇਲਿਆ ਦੇ ਖਿਡਾਰੀ ਗਲੈਨ ਮੈਕਸਵੈਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਜਿਤ ਹਾਸਿਲ ਕਰਵਾਈ। ਉਹਨਾਂ ਦੇ ਸੈਂਕੜੇ ਦੇ ਦਮ ਤੇ ਟੀਮ ਨੇ 5 ਮੈਚਾਂ ਦੀ ਲੜੀ ਵਿੱਚ ਵਾਪਸੀ ਕੀਤੀ। ਆਖਰੀ ਓਵਰ ਵਿੱਚ ਆਸਟ੍ਰੇਲਿਆ ਨੂੰ 21 ਦੌੜਾਂ ਦੀ ਲੋੜ ਸੀ। ਪਰ ਮੈਕਸਵੈਲ ਨੇ ਆਖਿਰੀ ਗੇਂਦ ਤੇ ਚੌਕਾ ਮਾਰ ਕੇ ਟੀਮ ਨੂੰ ਜਿਤ ਦਵਾਈ। ਤੀਜੇ ਮੈਚ 'ਚ ਆਸਟ੍ਰੇਲਿਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੈਕਸਵੈੱਲ ਹੁਣ ਰੋਹਿਤ ਸ਼ਰਮਾ ਦੇ ਨਾਲ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਵਾਪਸੀ ਕਰ ਲਈ ਹੈ। ਸੀਰੀਜ਼ ਦਾ ਚੌਥਾ ਮੈਚ ਹੁਣ ਰਾਏਪੁਰ 'ਚ 1 ਦਸੰਬਰ ਨੂੰ ਖੇਡਿਆ ਜਾਵੇਗਾ। 

ਆਖਿਰੀ ਓਵਰ ਵਿੱਚ ਰਿਹਾ ਰੋਮਾਂਚ

ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ। ਰਿਤੂਰਾਜ ਗਾਇਕਵਾੜ ਨੇ 57 ਗੇਂਦਾਂ ਵਿੱਚ 123 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਭਾਰਤੀ ਟੀਮ ਨੂੰ ਆਖਰੀ ਓਵਰ 'ਚ 21 ਦੌੜਾਂ ਬਚਾਉਣੀਆਂ ਪਈਆਂ। ਪ੍ਰਸਿਦ ਕ੍ਰਿਸ਼ਨਾ ਗੇਂਦਬਾਜ਼ੀ ਕਰ ਰਹੇ ਸਨ ਪਰ ਟੀਮ ਇੰਡੀਆ ਮੈਚ ਜਿਤ ਨਾ ਸਕੀ। ਮੈਕਸਵੈੱਲ ਅਤੇ ਵੇਡ ਨੇ 225 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਜਿੱਤ ਵੱਲ ਤੋਰਿਆ। ਵੇਡ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਜੜਿਆ। ਫਿਰ ਦੂਜੀ ਗੇਂਦ 'ਤੇ ਇਕ ਦੌੜ ਲਾਈ। ਇਸ ਤੋਂ ਬਾਅਦ ਤੀਜੀ ਗੇਂਦ 'ਤੇ ਮੈਕਸਵੈੱਲ ਨੇ ਛੱਕਾ ਲਗਾਇਆ। ਫਿਰ ਚੌਥੀ ਗੇਂਦ 'ਤੇ ਚੌਕਾ ਜੜਿਆ। ਮੈਕਸਵੈੱਲ ਨੇ ਪੰਜਵੀਂ ਗੇਂਦ 'ਤੇ ਚੌਕਾ ਜੜ ਕੇ ਟੀ-20 ਇੰਟਰਨੈਸ਼ਨਲ 'ਚ ਆਪਣਾ ਚੌਥਾ ਸੈਂਕੜਾ ਪੂਰਾ ਕੀਤਾ। ਉਸ ਨੇ 47 ਗੇਂਦਾਂ ਵਿੱਚ ਸੈਂਕੜਾ ਜੜਿਆ। ਆਸਟ੍ਰੇਲੀਆ ਨੂੰ ਆਖਰੀ ਗੇਂਦ 'ਤੇ 2 ਦੌੜਾਂ ਦੀ ਲੋੜ ਸੀ ਅਤੇ ਮੈਕਸਵੈੱਲ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਮੈਕਸਵੈੱਲ 48 ਗੇਂਦਾਂ 'ਤੇ 104 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਮੈਥਿਊ ਵੇਡ 16 ਗੇਂਦਾਂ 'ਤੇ 28 ਦੌੜਾਂ ਬਣਾ ਕੇ ਅਜੇਤੂ ਰਹੇ। 

ਭਾਰਤ ਨੇ ਡੈਥ ਓਵਰਾਂ ਵਿੱਚ 74 ਦੌੜਾਂ ਬਣਾਈਆਂ
ਭਾਰਤੀ ਬੱਲੇਬਾਜ਼ਾਂ ਨੇ ਡੈਥ ਓਵਰਾਂ ਵਿੱਚ 74 ਦੌੜਾਂ ਬਣਾਈਆਂ। ਆਸਟ੍ਰੇਲੀਆ ਦੇ ਜੇਸਨ ਬੇਹਰੇਨੋਫ ਨੇ 17ਵੇਂ ਓਵਰ ਵਿੱਚ ਸਿਰਫ਼ 7 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਤਿਲਕ ਵਰਮਾ ਅਤੇ ਗਾਇਕਵਾੜ ਦੀ ਜੋੜੀ ਨੇ ਆਰੋਨ ਹਾਰਡੀ ਦੇ ਓਵਰ ਵਿੱਚ 25 ਦੌੜਾਂ ਬਣਾਈਆਂ। ਆਖਰੀ ਓਵਰ 'ਚ ਗਾਇਕਵਾੜ ਨੇ ਮੈਕਸਵੈਲ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 30 ਦੌੜਾਂ ਬਣਾਈਆਂ ਅਤੇ ਆਪਣਾ ਪਹਿਲਾ ਸੈਂਕੜਾ ਵੀ ਪੂਰਾ ਕੀਤਾ। ਗਾਇਕਵਾੜ ਅਤੇ ਵਰਮਾ ਵਿਚਾਲੇ 141 ਦੌੜਾਂ ਦੀ ਸਾਂਝੇਦਾਰੀ ਹੋਈ। ਮੈਕਸਵੈਲ ਦਾ ਓਵਰ ਆਸਟ੍ਰੇਲੀਆ ਲਈ ਟੀ-20 ਇਤਿਹਾਸ ਦਾ ਸਭ ਤੋਂ ਮਹਿੰਗਾ ਓਵਰ ਰਿਹਾ। ਭਾਰਤ ਨੇ ਡੈਥ ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 74 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ