ਅਮਨ ਨੇ ਭਾਰਤ ਲਈ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਿਆ

ਸੈਮੀਫਾਈਨਲ ਵਿੱਚ ਚੀਨ ਨੂੰ ਹਰਾਇਆ ਸੀਨੀਅਰ ਸਰਕਟ ਤੇ ਲਗਾਤਾਰ ਪ੍ਰਭਾਵਿਤ ਕਰਨ ਵਾਲੇ ਸਹਿਰਾਵਤ ਨੇ ਚੈਂਪੀਅਨਸ਼ਿਪ ਦੇ ਆਖਰੀ ਦਿਨ ਸਿਖਰ ਮੁਕਾਬਲੇ ਚ ਸਮਨਬੇਕੋਵ ਨੂੰ 9-4 ਨਾਲ ਹਰਾਇਆ।ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ ਚ ਟ੍ਰੇਨਿੰਗ ਕਰ ਰਹੇ ਸਹਿਰਾਵਤ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਚ ਜਾਪਾਨ ਦੇ ਰਿਕੁਤੋ ਅਰਾਈ ਨੂੰ 7-1 ਨਾਲ ਹਰਾਇਆ ਸੀ ਅਤੇ ਸੈਮੀਫਾਈਨਲ ਚ ਚੀਨ […]

Share:

ਸੈਮੀਫਾਈਨਲ ਵਿੱਚ ਚੀਨ ਨੂੰ ਹਰਾਇਆ

ਸੀਨੀਅਰ ਸਰਕਟ ਤੇ ਲਗਾਤਾਰ ਪ੍ਰਭਾਵਿਤ ਕਰਨ ਵਾਲੇ ਸਹਿਰਾਵਤ ਨੇ ਚੈਂਪੀਅਨਸ਼ਿਪ ਦੇ ਆਖਰੀ ਦਿਨ ਸਿਖਰ ਮੁਕਾਬਲੇ ਚ ਸਮਨਬੇਕੋਵ ਨੂੰ 9-4 ਨਾਲ ਹਰਾਇਆ।ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ ਚ ਟ੍ਰੇਨਿੰਗ ਕਰ ਰਹੇ ਸਹਿਰਾਵਤ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਚ ਜਾਪਾਨ ਦੇ ਰਿਕੁਤੋ ਅਰਾਈ ਨੂੰ 7-1 ਨਾਲ ਹਰਾਇਆ ਸੀ ਅਤੇ ਸੈਮੀਫਾਈਨਲ ਚ ਚੀਨ ਦੇ ਵਾਨਹਾਓ ਜ਼ੂ ਨੂੰ 7-4 ਨਾਲ ਹਰਾਇਆ ਸੀ।

ਇਹ ਸਹਿਰਾਵਤ ਲਈ 2023 ਸੀਜ਼ਨ ਦਾ ਦੂਜਾ ਪੋਡੀਅਮ ਫਾਈਨਲ ਸੀ, ਉਸ ਨੇ ਫਰਵਰੀ ਵਿੱਚ ਜ਼ਗਰੇਬ ਓਪਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸਨੇ ਪਿਛਲੇ ਸਾਲ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ ਅਤੇ 2021 ਵਿੱਚ ਕੈਡੇਟ ਵਿਸ਼ਵ ਚੈਂਪੀਅਨਸ਼ਿਪ ਦਾ ਸੋਨੇ ਦਾ ਤਮਗਾ ਜਿੱਤਿਆ ਸੀ। ਬਾਅਦ ਵਿੱਚ ਦੀਪਕ ਕੁਕਨਾ ਨੇ 79 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਦੀਪਕ ਨੇ ਤਜ਼ਾਕਿਸਤਾਨ ਦੇ ਸ਼ੁਹਰਤ ਬੋਜ਼ੋਰੋਵ ਨੂੰ 12-1 ਨਾਲ ਹਰਾਇਆ। ਸੈਮੀਫਾਈਨਲ ਚ ਉਜ਼ਬੇਕਿਸਤਾਨ ਦੇ ਬੇਕਜੋਦ ਅਬਦੁਰਾਖਮੋਨੋਵ ਤੋਂ 0-10 ਦੀ ਹਾਰ ਤੋਂ ਬਾਅਦ ਭਾਰਤੀ ਖਿਡਾਰੀ ਨੇ ਚੰਗੀ ਵਾਪਸੀ ਕੀਤੀ।

ਦੀਪਕ ਨੇਹਰਾ ਹਾਲਾਂਕਿ 97 ਕਿਲੋਗ੍ਰਾਮ ਵਰਗ ਚ ਕਾਂਸੀ ਦੇ ਤਗਮੇ ਤੋਂ ਖੁੰਝ ਗਿਆ। ਭਾਰਤੀ ਖਿਡਾਰੀ ਉਜ਼ਬੇਕਿਸਤਾਨ ਦੇ ਮਕਸੂਦ ਵੇਸਾਲੋਵ ਵਿਰੁੱਧ ਕਰੀਬੀ ਲੜਾਈ ਤੋਂ ਬਾਅਦ 9-12 ਨਾਲ ਹਾਰ ਗਿਆ।

ਅਨੁਜ ਕੁਮਾਰ (65 ਕਿਲੋਗ੍ਰਾਮ) ਅਤੇ ਮੁਲਾਇਮ ਯਾਦਵ (70 ਕਿਲੋਗ੍ਰਾਮ) ਤਮਗਾ ਦੌਰ ਤੱਕ ਨਹੀਂ ਪਹੁੰਚ ਸਕੇ। ਅਨੁਜ ਕੁਆਰਟਰ ਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਉਮਿਦਜੋਨ ਜਾਲੋਲੋਵ ਤੋਂ 0-10 ਨਾਲ ਹਾਰ ਗਏ, ਜਦੋਂ ਕਿ ਮੁਲਾਇਮ ਨੂੰ ਰੇਪੇਚੇਜ ਰਾਊਂਡ ਵਿੱਚ ਜਾਪਾਨ ਦੇ ਯੋਸ਼ੀਨੋਸੁਕੇ ਅਓਯਾਗੀ ਨੇ 14-4 ਨਾਲ ਹਰਾਇਆ। ਭਾਰਤ ਨੇ ਮੁਕਾਬਲੇ ਵਿੱਚ ਹੁਣ ਤੱਕ 13 ਤਗਮੇ ਜਿੱਤੇ ਹਨ। ਗ੍ਰੀਕੋ-ਰੋਮਨ ਪਹਿਲਵਾਨਾਂ ਨੇ ਚਾਰ ਤਗਮੇ ਜਿੱਤੇ ਜਦਕਿ ਮਹਿਲਾ ਪਹਿਲਵਾਨਾਂ ਨੇ ਸੱਤ ਤਗਮੇ ਜਿੱਤੇ। ਅਮਨ ਸਹਿਰਾਵਤ ਨੇ ਕਿਰਗਿਜ਼ਸਤਾਨ ਦੇ ਅਲਮਾਜ਼ ਸਮਨਬੇਕੋਵ ਨੂੰ ਹਰਾ ਕੇ ਚੱਲ ਰਹੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨੇ ਦਾ ਤਗ਼ਮਾ ਜਿੱਤਿਆ ਹੈ। ਆਉਣ ਵਾਲੇ ਸਾਲਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਹੋਰ ਵਧੀਆ ਹੋਣ ਦੀ ਆਸ਼ੰਕਾ ਹੈਂ। ਭਾਰਤ ਸਰਕਾਰ ਮਜੂਦਾ ਸਮੇ ਵਿੱਚ ਖੇਡਾਂ ਤੇ ਖਿਡਾਰੀਆਂ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ ਅਤੇ ਕੋਸ਼ਿਸ਼ ਕਰ ਰਹੀ ਹੈ ਕਿ ਵਿਸ਼ਵ ਪੱਧਰ ਤੇ ਭਾਰਤ ਦਾ ਪ੍ਰਦਰਸ਼ਨ ਬੇਹਤਰ ਹੋਂਦਾ ਜਾਵੇ।