ਗਾਵਸਕਰ  ਨੇ ਭਾਰਤ ਦੀ ਆਲੋਚਨਾ ਕਰਨ ਵਾਲੇ ‘ਅਖੌਤੀ ਦਿੱਗਜਾਂ’ ਨੂੰ ਦਿੱਤਾ ਜਵਾਬ

ਭਾਰਤੀ ਕ੍ਰਿਕਟ ਬਾਰੇ ਨਿਯਮਿਤ ਤੌਰ ‘ਤੇ ਟਿੱਪਣੀ ਕਰਨ ਵਾਲੇ ਦੂਜੇ ਦੇਸ਼ਾਂ ਦੇ ਸਾਬਕਾ ਕ੍ਰਿਕਟਰਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਗਾਵਸਕਰ ਨੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਸਲਾਹ ਦੀ ਲੋੜ ਨਹੀਂ ਹੈ। ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ‘ਤੇ ਲਗਾਤਾਰ ਆਪਣੇ ਵਿਚਾਰ ਸਾਂਝੇ ਕਰਨ ਲਈ […]

Share:

ਭਾਰਤੀ ਕ੍ਰਿਕਟ ਬਾਰੇ ਨਿਯਮਿਤ ਤੌਰ ‘ਤੇ ਟਿੱਪਣੀ ਕਰਨ ਵਾਲੇ ਦੂਜੇ ਦੇਸ਼ਾਂ ਦੇ ਸਾਬਕਾ ਕ੍ਰਿਕਟਰਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਗਾਵਸਕਰ ਨੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਸਲਾਹ ਦੀ ਲੋੜ ਨਹੀਂ ਹੈ। ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਸਾਬਕਾ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ‘ਤੇ ਲਗਾਤਾਰ ਆਪਣੇ ਵਿਚਾਰ ਸਾਂਝੇ ਕਰਨ ਲਈ ਵਿਦੇਸ਼ੀ ਕ੍ਰਿਕਟਰਾਂ ‘ਤੇ ਤਿੱਖਾ ਹਮਲਾ ਕੀਤਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਭਾਰਤੀ ਕ੍ਰਿਕਟ ਦੇ ਮਸ਼ਹੂਰ ਨਾਵਾਂ ਤੋਂ ਇੰਨੀ ਤਿੱਖੀ ਪ੍ਰਤੀਕਿਰਿਆ ਕਿਉਂ ਆਈ ਪਰ ਸਪੋਰਟਸ ਟੂਡੇ ਦੇ ਟੈਲੀਵਿਜ਼ਨ ਐਂਕਰ ਦੇ ਸਵਾਲਾਂ ਦੀ ਲਾਈਨ ਤੋਂ ਇਹ ਸਾਹਮਣੇ ਆਇਆ ਕਿ ਇਹ ਸਾਬਕਾ ਕ੍ਰਿਕਟਰ ਵੱਲੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਆਲੋਚਨਾ ਕਰਨ ਦੇ ਜਵਾਬ ਵਿੱਚ ਸੀ।

ਭਾਰਤ ਦੀ ਟੀਮ ਦੀ ਰਚਨਾ, ਉਨ੍ਹਾਂ ਦੀ ਚੋਣ, ਬੱਲੇਬਾਜ਼ੀ ਕ੍ਰਮ ਅਤੇ ਹੋਰ ਚੀਜ਼ਾਂ ਬਾਰੇ ਨਿਯਮਿਤ ਤੌਰ ‘ਤੇ ਟਿੱਪਣੀ ਕਰਨ ਵਾਲੇ ਦੂਜੇ ਦੇਸ਼ਾਂ ਦੇ ਸਾਬਕਾ ਕ੍ਰਿਕਟਰਾਂ ਨੂੰ ਸਖਤ ਸੰਦੇਸ਼ ਦਿੰਦੇ ਹੋਏ ਗਾਵਸਕਰ ਨੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ। ਗਾਵਸਕਰ ਨੇ ਕਿਹਾ ਕਿ ” ਇੱਕ ਦੱਖਣੀ ਅਫ਼ਰੀਕਾ ਦਾ ਕਹਿਣਾ ਹੈ ਕਿ ‘ਉਸ ਨੂੰ ਟੀਮ ਵਿੱਚ ਹੋਣਾ ਚਾਹੀਦਾ ਸੀ’। ਇੱਕ ਆਸਟਰੇਲੀਆਈ ਕਹਿ ਰਿਹਾ ਹੈ ‘ਉਸਨੂੰ ਟੀਮ ਵਿੱਚ ਹੋਣਾ ਚਾਹੀਦਾ ਸੀ। ਇਹ ਉਨ੍ਹਾਂ ਦੀ ਚਿੰਤਾ ਕਿਵੇਂ ਹੈ? ਉਹ ਸਾਡੇ ਲਈ ਚੋਣਕਾਰ ਨਹੀਂ ਹਨ। ਅਜਿਹਾ ਬਹੁਤ ਵਾਰ ਹੁੰਦਾ ਹੈ। ਕੋਈ ਕਹਿ ਰਿਹਾ ਹੈ ਕਿ ‘ਉਸ ਨੂੰ ਨੰਬਰ 3 ‘ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਉਸ ਨੂੰ ਨੰਬਰ 4 ‘ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ’। ਮੇਰਾ ਮਤਲਬ ਹੈ ਕਿ, ਸਾਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ ਹੈ,’ । ਇਸੇ ਸ਼ੋਅ ਦਾ ਹਿੱਸਾ ਰਹੇ ਹਰਭਜਨ ਸਿੰਘ ਨੇ ਵੀ ਗਾਵਸਕਰ ਨਾਲ ਸਹਿਮਤੀ ਜਤਾਈ। ਸਾਬਕਾ ਭਾਰਤੀ ਆਫ ਸਪਿਨਰ ਨੇ ਕਿਹਾ ਕਿ ” ਕੋਈ ਵੀ ਸਾਬਕਾ ਭਾਰਤੀ ਕ੍ਰਿਕਟਰ ਇੰਗਲੈਂਡ , ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰਦਾ ਹੈ। ਇਸ ਲਈ, ਉਨ੍ਹਾਂ ਦੇ “ਅਖੌਤੀ” ਦਿੱਗਜਾਂ ਨੂੰ ਟੀਮ ਇੰਡੀਆ ਦੀ ਚੋਣ ਅਤੇ ਟੀਮ ਦੇ ਸੁਮੇਲ ਬਾਰੇ ਟਿੱਪਣੀਆਂ ਕਰਦਿਆਂ ਦੇਖ ਕੇ ਹੈਰਾਨੀ ਹੁੰਦੀ ਹੈ” । ਓਸਨੇ ਅੱਗੇ ਕਿਹਾ ਕਿ ” ਮੈਂ ਸਹਿਮਤ ਹਾਂ। 100% ਸਹੀ। ਆਪਣੇ ਕਰੀਅਰ ਦੌਰਾਨ ਆਪਣੀਆਂ-ਆਪਣੀਆਂ ਟੀਮਾਂ ਲਈ ਖੇਡਣ ਤੋਂ ਬਾਅਦ, ਉਹ ਹੁਣ ਆ ਰਹੇ ਹਨ ਅਤੇ ਭਾਰਤੀ ਟੀਮਾਂ ਦੀ ਚੋਣ ਕਰ ਰਹੇ ਹਨ। ਇਹ ਕਿਵੇਂ ਹੁੰਦਾ ਹੈ? ਇਹ ਉਹ ਚੀਜ਼ ਹੈ ਜੋ ਮੈਨੂੰ ਹੈਰਾਨ ਕਰਦੀ ਹੈ। ਕੋਈ ਵੀ ਸਾਨੂੰ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਪਰ ਅਖੌਤੀ ਦਿੱਗਜ ਭਾਰਤ ਬਾਰੇ ਟਿੱਪਣੀਆਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਨੰਬਰ 4 ਜਾਂ ਨੰਬਰ 3 ਕਿਸ ਨੂੰ ਬੱਲੇਬਾਜ਼ੀ ਕਰਨੀ ਚਾਹੀਦੀ ਹੈ”।