ਪਹਿਲਵਾਨਾਂ ਨੂੰ ਮੁਸਕਰਾਉਦੇ ਹੋਏ ਦਿਖਾਉਣ ਲਈ ਕੀਤੀ ਐਪ ਦੀ ਵਰਤੋਂ

ਭਾਰਤ ਦੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਸਾਥੀ ਪ੍ਰਦਰਸ਼ਨਕਾਰੀ ਪਹਿਲਵਾਨ ਵਿਨੇਸ਼ ਫੋਗਟ ਅਤੇ ਸੰਗੀਤਾ ਫੋਗਟ ਦੀ ਇੱਕ ਨਕਲੀ ਫੋਟੋ ਪੋਸਟ ਕਰਨ ਵਿਰੁੱਧ ਚੇਤਾਵਨੀ ਦੇਣ ਤੋਂ ਕੁਝ ਘੰਟਿਆਂ ਬਾਅਦ, ਆਮ ਆਦਮੀ ਪਾਰਟੀ ਦੇ ਸੌਰਭ ਭਾਰਦਵਾਜ ਨੇ ਐਤਵਾਰ ਰਾਤ ਨੂੰ ਇੱਕ ਸਕ੍ਰੀਨ-ਰਿਕਾਰਡ ਕੀਤੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਇੱਕ ਫੋਟੋ ਨੂੰ ਐਡਿਟ ਕਰਦੇ ਹੋਏ ਇੱਕ […]

Share:

ਭਾਰਤ ਦੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਵੱਲੋਂ ਸਾਥੀ ਪ੍ਰਦਰਸ਼ਨਕਾਰੀ ਪਹਿਲਵਾਨ ਵਿਨੇਸ਼ ਫੋਗਟ ਅਤੇ ਸੰਗੀਤਾ ਫੋਗਟ ਦੀ ਇੱਕ ਨਕਲੀ ਫੋਟੋ ਪੋਸਟ ਕਰਨ ਵਿਰੁੱਧ ਚੇਤਾਵਨੀ ਦੇਣ ਤੋਂ ਕੁਝ ਘੰਟਿਆਂ ਬਾਅਦ, ਆਮ ਆਦਮੀ ਪਾਰਟੀ ਦੇ ਸੌਰਭ ਭਾਰਦਵਾਜ ਨੇ ਐਤਵਾਰ ਰਾਤ ਨੂੰ ਇੱਕ ਸਕ੍ਰੀਨ-ਰਿਕਾਰਡ ਕੀਤੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਇੱਕ ਫੋਟੋ ਨੂੰ ਐਡਿਟ ਕਰਦੇ ਹੋਏ ਇੱਕ ਪ੍ਰਸਿੱਧ ਮੋਬਾਈਲ ਐਪਲੀਕੇਸ਼ਨ ਪ੍ਰਕਿਰਿਆ ਨੂੰ ਦਿਖਾਇਆ। ਦਿੱਲੀ ਦੇ ਮੰਤਰੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਆਈਟੀ-ਸੈੱਲ ਨੇ ਕਥਿਤ ਤੌਰ ‘ਤੇ ਫੋਟੋ ਵਿੱਚ ਪਹਿਲਵਾਨਾਂ ਨੂੰ ਮੁਸਕਰਾਉਦੇ ਹੋਏ ਦਿਖਾਉਣ ਲਈ ਐਪ ਦੀ ਵਰਤੋਂ ਕੀਤੀ ਹੈ। 

ਸੌਰਭ ਭਾਰਦਵਾਜ ਨੇ ਇੱਕ ਸਕ੍ਰੀਨ-ਰਿਕਾਰਡ ਕੀਤੀ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਇੱਕ ਪ੍ਰਸਿੱਧ ਮੋਬਾਈਲ ਐਪ ਦੀ ਵਰਤੋਂ ਕਰਕੇ ਇੱਕ ਫੋਟੋ ਨੂੰ ਐਡਿਟ ਕਰਨ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ।  ਭਾਰਦਵਾਜ ਨੇ ਟਵੀਟ ਕੀਤਾ ਕਿ ਭਾਜਪਾ ਆਈਟੀ ਸੈੱਲ ਮਹਿਲਾ ਪਹਿਲਵਾਨਾਂ ਦੇ ਮੁਸਕਰਾਉਂਣ ਦੀ ਵੀਡਿਓ ਚਲਾ ਰਿਹਾ ਹੈ, ਜਦ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਜਾਇਆ ਜਾ ਰਿਹਾ ਸੀ। ਇਹ ਫੋਟੋ ਨਕਲੀ ਹੈ ਅਤੇ ਇਸ ਤਰੀਕੇ ਨਾਲ ਵਿਡੀਓ ਨੂੰ ਐਡਿਟ ਕੀਤਾ ਗਿਆ ਹੈ। ਭਾਜਪਾ ਵਾਲੇ ਹੋਰ ਕਿੰਨਾ ਕੁ ਥੱਲੇ ਡਿੱਗਣਗੇ?  

ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਯੰਤਰਣ ਅਧੀਨ ਦਿੱਲੀ ਪੁਲਿਸ ਦੀ ਆਲੋਚਨਾ ਦਰਮਿਆਨ, ਇੱਕ ਬੱਸ ਅੰਦਰ ਮੁਸਕਰਾਉਂਦੀਆਂ ਫੋਗਟ ਭੈਣਾਂ ਦੀ ਫੋਟੋ ਸੋਸ਼ਲ ਮੀਡੀਆ ‘ਤੇ ਘੁੰਮਾਈ ਹੈ, ਜਿਸ ’ਤੇ ਯੂਜਰਾਂ ਨੇ ਕਿਹਾ ਕਿ ਉਹ ਆਪਣੇ ਵਿਰੋਧ ਪ੍ਰਤੀ ਗੰਭੀਰ ਨਹੀਂ ਹਨ।

ਬਜਰੰਗ ਪੂਨੀਆ ਨੇ ਕਿਹਾ ‘ਫਰਜ਼ੀ ਫੋਟੋ’

ਜਿਵੇਂ ਹੀ ਤਸਵੀਰ ਵਾਇਰਲ ਹੋ ਗਈ, ਪੂਨੀਆ ਨੇ ਟਵਿੱਟਰ ‘ਤੇ ਦੋ ਫੋਟੋਆਂ ਪੋਸਟ ਕੀਤੀਆਂ – ਇੱਕ ਨਕਲੀ ਅਤੇ ਦੂਜੀ ਅਸਲੀ। ਅਸਲ ਤਸਵੀਰ ਵਿੱਚ, ਫੋਗਟ ਭੈਣਾਂ ਅਤੇ ਹੋਰ ਨਜ਼ਰਬੰਦ ਪਹਿਲਵਾਨ ਗੰਭੀਰ ਹਾਵ-ਭਾਵ ਸਮੇਤ ਦਿਖਾਈ ਦਿੰਦੇ ਹਨ ਜਦਕਿ ਬਦਲੀ ਗਈ ਤਸਵੀਰ ਵਿੱਚ ਮੁਸਕਰਾਉਂਦੇ ਹੋਏ ਦਿਖਾਇਆ ਗਿਆ ਹੈ।

ਪੂਨੀਆ ਨੇ ਲਿਖਿਆ ਕਿ ਆਈਟੀ ਸੈੱਲ ਦੇ ਲੋਕ ਇਸ ਫਰਜ਼ੀ ਫੋਟੋ ਨੂੰ ਫੈਲਾ ਰਹੇ ਹਨ। ਅਸੀਂ ਸਪੱਸ਼ਟ ਕਰਦੇ ਹਾਂ ਕਿ ਜੋ ਵੀ ਇਹ ਬਨਾਉਟੀ ਫੋਟੋ ਪੋਸਟ ਕਰੇਗਾ, ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਵੇਗੀ। 

ਪੁਲਿਸ ਨੇ ਕਿਹਾ ਕਿ ਜੰਤਰ-ਮੰਤਰ ਵਿਖੇ 109 ਪ੍ਰਦਰਸ਼ਨਕਾਰੀਆਂ ਸਮੇਤ ਦਿੱਲੀ ਭਰ ਵਿੱਚ ਕੁੱਲ 700 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਘਟਨਾਕ੍ਰਮ ‘ਤੇ ਤਨਜ ਕਸਦੇ ਹੋਏ ਫੋਗਟ ਨੇ ਕਿਹਾ ਕਿ ਜਦੋਂ ਦਿੱਲੀ ਪੁਲਿਸ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਨ ਲਈ ਸੱਤ ਦਿਨ ਲੱਗ ਗਏ, ਪਰ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਸੱਤ ਘੰਟੇ ਵੀ ਨਹੀਂ ਲੱਗੇ।